ਏਏਏ ਬੈਟਰੀ
From Wikipedia, the free encyclopedia
ਏਏਏ ਬੈਟਰੀ ਜਾ ਫਿਰ ਟਰਿੱਪਲ ਏ ਬੈਟਰੀ ਇੱਕ ਆਮ ਸਾਇਜ਼ ਦੀ ਬੈਟਰੀ ਹੁੰਦੀ ਹੈ ਜੋ ਜ਼ਿਆਦਾ ਤੌਰ ਉੱਤੇ ਘੱਟ ਊਰਜਾ ਵਰਤਣ ਵਾਲੇ ਉਪਕਰਨਾਂ ਵਿੱਚ ਵਰਤੀ ਜਾਂਦੀ ਹੈ। ਇੱਕ ਟਰਿੱਪਲ ਏ ਬੈਟਰੀ ਦੀ ਲੰਬਾਈ 44.5 ਮਿਲੀਮੀਟਰ ਹੁੰਦੀ ਹੈ ਅਤੇ ਡਾਇਆਮੀਟਰ 10.5 ਮਿਲੀਮੀਟਰ ਹੁੰਦਾ ਹੈ। ਇਹ ਲੰਬਾਈ ਵਿੱਚ ਇੱਕ ਸਕਾਰਾਤਮਕ ਟਰਮੀਨਲ ਬਟਨ ਹੁੰਦਾ ਹੈ ਜਿਸ ਦੀ ਲੰਬਾਈ 0.8 ਮਿਲੀਮੀਟਰ ਹੁੰਦੀ ਹੈ ਅਤੇ ਡਾਇਆਮੀਟਰ 3.8 ਮਿਲੀਮੀਟਰ ਹੁੰਦਾ ਹੈ; ਨਕਾਰਾਤਮਕ ਟਰਮੀਨਲ ਦਾ ਡਾਇਆਮੀਟਰ 4.3 ਮਿਲੀਮੀਟਰ. ਅਲਕਾਲਾਇਨ ਏਏਏ ਬੈਟਰੀ ਦਾ ਭਾਰ 11.5 ਗ੍ਰਾਮ ਹੁੰਦਾ ਹੈ, ਜਦਕਿ ਲਿਥੀਅਮ ਆਇਨ ਏਏਏ ਬੈਟਰੀ ਦਾ ਭਾਰ 7.6 ਗ੍ਰਾਮ ਹੁੰਦਾ ਹੈ।