ਐਡਵਿਨ ਹਬਲ
From Wikipedia, the free encyclopedia
ਐਡਵਿਨ ਪਾਵੇਲ ਹਬਲ (20 ਨਵੰਬਰ, 1889 – 28 ਸਤੰਬਰ, 1953)[1] ਇੱਕ ਅਮਰੀਕੀ ਖਗੋਲਵਿਗਿਆਨੀ ਸੀ। ਉਸ ਨੇ ਪਾਰ-ਗਲੈਕਸੀ ਖਗੋਲ-ਵਿਗਿਆਨ ਅਤੇ ਅਬਜਰਬੇਸ਼ਨਲ ਬ੍ਰਹਿਮੰਡ ਵਿਗਿਆਨ ਦੇ ਖੇਤਰਾਂ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਇਸਨੂੰ ਸਰਬ ਸਮਿਆਂ ਦਾ ਸਭ ਤੋਂ ਮਹੱਤਵਪੂਰਨ ਖਗੋਲ ਵਿਗਿਆਨੀ ਮੰਨਿਆ ਜਾਂਦਾ ਹੈ।[2][3]
ਐਡਵਿਨ ਹਬਲ | |
---|---|
ਤਸਵੀਰ:Edwin-hubble.jpg | |
ਜਨਮ | ਐਡਵਿਨ ਪਾਵੇਲਹਬਲ (1889-11-20)20 ਨਵੰਬਰ 1889 ਮਾਰਸ਼ਫੀਲਡ, ਮਿਸੂਰੀ,ਯੂਐਸ |
ਮੌਤ | 28 ਸਤੰਬਰ 1953(1953-09-28) (ਉਮਰ 63) ਸੈਨ ਮਰੀਨੋ, ਕੈਲੀਫੋਰਨੀਆ, ਯੂਐਸ |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਸ਼ਿਕਾਗੋ ਯੂਨੀਵਰਸਿਟੀ ਕੁਈਨਜ਼ ਕਾਲਜ, ਆਕਸਫੋਰਡ |
ਲਈ ਪ੍ਰਸਿੱਧ | ਹਬਲ ਕ੍ਰਮ |
ਜੀਵਨ ਸਾਥੀ | ਗ੍ਰੇਸ ਬੁਰਕ ਸੀਨੀਅਰ |
ਪੁਰਸਕਾਰ | ਨਿਊਕੌਂਬ ਕਲੀਵਲੈਂਡ ਇਨਾਮ 1924 ਵਿਗਿਆਨ ਦੀ ਵਿਸ਼ੇਸ਼ ਸੇਵਾ ਲਈ ਬਰਨਾਰਡ ਮੈਡਲ 1935 ਬਰੂਸ ਮੈਡਲ 1938 ਫਰੈਂਕਲਿਨ ਮੈਡਲ 1939 ਰਾਇਲ ਐਸਟਰੋਨੌਮੀਕਲ ਸੋਸਾਇਟੀ ਦਾ ਗੋਲਡ ਮੈਡਲ 1940 ਲੀਜ਼ਨ ਆਫ਼ ਮੈਰਿਟ 1946 |
ਵਿਗਿਆਨਕ ਕਰੀਅਰ | |
ਖੇਤਰ | ਖਗੋਲਵਿਗਿਆਨ |
ਅਦਾਰੇ | ਸ਼ਿਕਾਗੋ ਯੂਨੀਵਰਸਿਟੀ ਮਾਉਂਟ ਵਿਲਸਨ ਆਬਜਰਵੇਟਰੀ |
Influenced | ਐਲਨ ਸਾਂਡੇਜ਼ |
ਦਸਤਖ਼ਤ | |
ਹਬਲ ਨੇ ਖੋਜ ਕੀਤੀ ਕਿ ਬਹੁਤ ਸਾਰੀਆਂ ਵਸਤਾਂ ਨੂੰ ਪਹਿਲਾਂ ਧੂੜ ਅਤੇ ਗੈਸ ਦੇ ਬੱਦਲ ਸਮਝਿਆ ਜਾਂਦਾ ਸੀ ਅਤੇ "ਧੁੰਦੂਕਾਰਾ" ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਸੀ, ਉਹ ਦਰਅਸਲ ਆਕਾਸ਼ਗੰਗਾ ਤੋਂ ਪਰੇ ਗਲੈਕਸੀਆਂ ਹਨ।[4] ਉਸ ਨੇ ਕਲਾਸੀਕਲ ਸੇਫੀਦ ਵੇਰੀਏਬਲ ਦੀ ਚਮਕ ਅਤੇ ਝਪਕਣ ਦਾ ਕਾਲਖੰਡ[5][6] (ਜੋ 1908 ਵਿੱਚ ਹੇਨਰੀਏਟਾ ਸਵਾਨ ਲੀਵਿਟ ਨੇ ਲੱਭਿਆ) ਵਿੱਚਕਾਰ ਤਕੜੇ ਪ੍ਰਤੱਖ ਸੰਬੰਧ ਦੀ[7] ਗੈਲੈਕਸੀ ਅਤੇ ਪਾਰ-ਗਲੈਕਸੀ ਦੂਰੀ ਦੇ ਸਕੇਲ ਲਈ ਵਰਤੋਂ ਕੀਤੀ।[8][9] ਉਸ ਨੇ ਇਹ ਵੀ ਪਤਾ ਲਾਇਆ ਕਿ ਕੋਈ ਗਲੈਕਸੀ ਧਰਤੀ ਤੋਂ ਜਿੰਨੀ ਦੂਰ ਹੁੰਦੀ ਹੈ, ਇਸ ਤੋਂ ਆਉਣ ਵਾਲੀ ਰੌਸ਼ਨੀ ਦੇ ਡੌਪਲਰ ਪ੍ਰਭਾਵ ਉਨਾ ਵੱਧ ਹੁੰਦਾ ਹੈ। ਮਤਲਬ ਉਸ ਵਿੱਚ ਲਾਲੀ ਵਧੇਰੇ ਨਜ਼ਰ ਆਉਂਦੀ ਹੈ। ਇਸ ਦਾ ਨਾਮ "ਹਬਲ ਸਿਧਾਂਤ" ਰੱਖਿਆ ਗਿਆ ਹੈ ਅਤੇ ਇਸ ਦਾ ਸਿੱਧਾ ਭਾਵ ਸਾਹਮਣੇ ਆਇਆ ਕਿ ਸਾਡਾ ਬ੍ਰਹਿਮੰਡ ਲਗਾਤਾਰ ਵਧਦੀ ਗਤੀ ਨਾਲ ਫੈਲ ਰਿਹਾ ਹੈ।
ਹਬਲ ਦਾ ਨਾਂ ਹਬਲ ਸਪੇਸ ਟੈਲੀਸਕੋਪ ਲਈ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ ਜਿਸ ਨੂੰ ਉਸਦੇ ਸਨਮਾਨ ਵਿੱਚ ਰੱਖਿਆ ਗਿਆ ਸੀ, ਜਿਸ ਦਾ ਮਾਡਲ ਉਸਦੇ ਆਪਣੇ ਸ਼ਹਿਰ ਮਾਰਸ਼ਫੀਲਡ, ਮਿਸੂਰੀ ਵਿੱਚ ਪ੍ਰਮੁੱਖ ਤੌਰ 'ਤੇ ਸਥਾਪਿਤ ਕੀਤਾ ਗਿਆ ਸੀ।