ਪ੍ਰਿਅੰਕਾ ਚੋਪੜਾ
ਭਾਰਤੀ ਅਦਾਕਾਰਾ ਅਤੇ ਗਾਇਕਾ / From Wikipedia, the free encyclopedia
ਪ੍ਰਿਅੰਕਾ ਚੋਪੜਾ (ਜਨਮ 18 ਜੁਲਾਈ 1982) ਆਪਣੇ ਵਿਆਹ ਦੇ ਨਾਮ ਪ੍ਰਿਅੰਕਾ ਚੋਪੜਾ ਜੋਨਸ ਨਾਲ ਵੀ ਜਾਣੀ ਜਾਂਦੀ, ਇੱਕ ਭਾਰਤੀ ਅਦਾਕਾਰਾ, ਗਾਇਕਾ, ਫਿਲਮ ਨਿਰਮਾਤਾ, ਸਮਾਜ ਸੇਵਿਕਾ ਹੈ, ਜੋ 2000 ਵਿੱਚ ਵਿਸ਼ਵਸੁੰਦਰੀ ਚੁਣੀ ਗਈ। ਪ੍ਰਿਅੰਕਾ ਬਾਲੀਵੁੱਡ ਦੀ ਸਬ ਤੋਂ ਜਿਆਦਾ ਸ਼ੋਹਰਤ ਕਮਾਉਣ ਵਾਲਿਆਂ ਅਭਿਨੇਤਰੀਆਂ ਵਿੱਚੋਂ ਅਤੇ ਭਾਰਤ ਵਿੱਚ ਉੱਚਾ ਰੁਤਬਾ ਹਾਸਿਲ ਕਰਨ ਵਾਲਿਆਂ ਵਿੱਚੋਂ ਇੱਕ ਹੈ। ਉਸਨੇ ਕਈ ਪੁਰਸਕਾਰ ਪ੍ਰਾਪਤ ਕੀਤੇ,ਜਿਹਨਾਂ ਵਿੱਚੋਂ ਉਸਨੂੰ ਸਰਵੋਤਮ ਅਦਾਕਾਰਾ ਲਈ ਨੈਸ਼ਨਲ ਫਿਲਮ ਅਵਾਰਡ ਅਤੇ ਫਿਲਮਫ਼ੇਅਰ ਅਵਾਰਡ ਵਰਗੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਸਰਕਾਰ ਨੇ ਉਸ ਨੂੰ 2016 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਟਾਈਮ ਮੈਗਜ਼ੀਨ ਨੇ ਉਸਨੂੰ ਸੰਸਾਰ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਚੁਣਿਆ ਸੀ। ਫੋਰਬਜ਼ ਨੇ 2017 ਵਿੱਚ ਉਸਨੂੰ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿਚ ਵਿਚ ਸੂਚੀਬੱਧ ਕੀਤਾ ਸੀ।
ਪ੍ਰਿਅੰਕਾ ਚੋਪੜਾ | |
---|---|
ਜਨਮ | (1982-07-18) 18 ਜੁਲਾਈ 1982 (ਉਮਰ 41) |
ਹੋਰ ਨਾਮ | ਪ੍ਰਿਅੰਕਾ ਚੋਪੜਾ ਜੋਨਸ[1] |
ਨਾਗਰਿਕਤਾ | ਭਾਰਤੀ |
ਪੇਸ਼ਾ |
|
ਸਰਗਰਮੀ ਦੇ ਸਾਲ | 2000–ਹੁਣ ਤੱਕ |
ਖਿਤਾਬ | ਵਿਸ਼ਵ ਸੁੰਦਰੀ 2000 |
ਜੀਵਨ ਸਾਥੀ | |
ਸਨਮਾਨ |
|
ਵੈੱਬਸਾਈਟ | iampriyankachopra |
ਦਸਤਖ਼ਤ | |
ਭਾਵੇਂ ਪ੍ਰਿਅੰਕਾ ਸ਼ੁਰੂ ਵਿੱਚ ਐਰੋਨੌਟਿਕਲ ਇੰਜੀਨੀਅਰਿੰਗ ਜਾਂ ਅਪਰਾਧਿਕ ਮਨੋਵਿਗਿਆਨ ਦਾ ਅਧਿਐਨ ਕਰਨ ਦੀ ਇੱਛਾ ਰੱਖਦੀ ਸੀ, ਪਰ ਉਸਨੇ ਭਾਰਤੀ ਫ਼ਿਲਮ ਉਦਯੋਗ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਸਵੀਕਾਰ ਕਰ ਲਈ, ਜੋ ਉਸਨੰ ਵਿਸ਼ਵਸੁੰਦਰੀ ਮੁਕਾਬਲਾ ਦੇ ਜਿੱਤਣ ਦੇ ਨਤੀਜੇ ਵਜੋਂ ਮਿਲੀ ਸੀ। ਉਸਨੇ ਫਿਲਮ 'ਦ ਹੀਰੋ-ਲਾਈਫ ਆਫ਼ ਏ ਸਪਾਈ (2003) ਰਾਹੀਂ ਬਾਲੀਵੁੱਡ ਦੀ ਸ਼ੁਰੂਆਤ ਕੀਤੀ। ਉਸਨੇ ਫਿਲਮ ਐਤਰਾਜ਼ (2003) ਵਿੱਚ ਮੁੱਖ ਭੂਮਿਕਾ ਨਿਭਾਈ। 2006 ਵਿੱਚ ਪ੍ਰਿਅੰਕਾ ਨੇ ਆਪਣੇ ਆਪ ਨੂੰ ਭਾਰਤੀ ਸਿਨੇਮਾ ਦੀ ਇਕ ਪ੍ਰਮੁੱਖ ਅਭਿਨੇਤਰੀ ਦੇ ਤੌਰ ਤੇ ਸਥਾਪਿਤ ਕੀਤਾ, ਜਿਸ ਨੇ ਚੋਟੀ ਦੀਆਂ ਵੱਡੀਆਂ ਕੰਪਨੀਆਂ ਕ੍ਰਿਸ਼ ਅਤੇ ਡੌਨ ਵਿੱਚ ਮੁੱਖ ਭੂਮਿਕਾ ਨਿਭਾਈ।
ਇੱਕ ਛੋਟੇ ਬ੍ਰੇਕ ਤੋਂ ਬਾਅਦ, ਉਸਨੇ ਫੈਸ਼ਨ (2008) ਤੋਂ ਬਹੁਤ ਸਫਲਤਾ ਪ੍ਰਾਪਤ ਕੀਤੀ, ਇਸ ਫਿਲਮ ਲਈ ਉਸਨੂੰ ਸਰਬੋਤਮ ਅਦਾਕਾਰਾ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਮਿਲਿਆ। ਫਿਰ ਪ੍ਰਿਅੰਕਾ ਨੇ ਕਮੀਨੇ (2009), ਬਰਫੀ (2011), ਮੈਰੀ ਕੌਮ (2012), ਦਿਲ ਧੜਕਨੇ ਦੋ (2015) ਬਾਜੀਰਾਓ ਮਸਤਾਨੀ (2015) ਵਰਗੀਆਂ ਕਾਫੀ ਹਿੱਟ ਫਿਲਮਾ ਕੀਤੀਆਂ। 2015 ਵਿੱਚ, ਉਹ ਏਬੀਸੀ ਦੇ ਥ੍ਰਿਲਰ ਸੀਰੀਜ਼ ਕੁਆਂਟਿਕੋ ਵਿੱਚ ਐਲੇਕਸ ਪੈਰੀਸ਼ ਦੇ ਤੌਰ ਤੇ ਅਭਿਨੈ ਕੀਤਾ, ਇੱਕ ਅਮਰੀਕੀ ਨੈਟਵਰਕ ਡਰਾਮਾ ਸੀਰੀਜ਼ ਵਿੱਚ ਮੁੱਖ ਭੂਮਿਕਾ ਕਰਨ ਵਾਲੀ ਪਹਿਲੀ ਦੱਖਣੀ ਏਸ਼ੀਅਨ ਬਣੀ। ਇਸਤੋਂ ਬਾਅਦ ਪ੍ਰਿਅੰਕਾ ਨੇ ਬੇਵਾਚ (2017) ਅਤੇ ਏ ਕਿਡ ਲਾਇਕ ਜੈਕ (2018) ਵਿੱਚ ਵੀ ਕੰਮ ਕੀਤਾ।
ਆਪਣੇ ਅਦਾਕਾਰੀ ਕੈਰੀਅਰ ਤੋਂ ਇਲਾਵਾ, ਪ੍ਰਿਅੰਕਾ ਨੂੰ ਉਸਦੇ ਦੇ ਸਮਾਜ ਸੇਵੀ ਕੰਮਾਂ ਲਈ ਵੀ ਜਾਣਿਆ ਹੈ। ਉਸਨੇ ਪਿਛਲੇ ਦਸ ਸਾਲਾਂ ਤੋਂ ਯੂਨੀਸੈਫ਼ ਦੇ ਨਾਲ ਕੰਮ ਕਰ ਰਹੀ ਹੈ ਅਤੇ 2010 ਅਤੇ 2016 ਵਿੱਚ ਕ੍ਰਮਵਾਰ ਚਾਈਲਡ ਰਾਈਟਸ ਲਈ ਰਾਸ਼ਟਰੀ ਅਤੇ ਵਿਸ਼ਵ ਯੂਨੀਸੈਫ ਦੇ ਸਦਭਾਵਨਾ ਅੰਬੈਸਡਰ ਵਜੋਂ ਨਿਯੁਕਤ ਕੀਤਾ ਗਿਆ ਸੀ। ਉਹ ਵਾਤਾਵਰਨ, ਸਿਹਤ ਅਤੇ ਸਿੱਖਿਆ, ਅਤੇ ਔਰਤਾਂ ਦੇ ਅਧਿਕਾਰਾਂ 'ਤੇ ਵੱਖ-ਵੱਖ ਕਾਰਨਾਂ ਨੂੰ ਪ੍ਰੋਤਸਾਹਿਤ ਕਰਦੀ ਹੈ ਅਤੇ ਖਾਸ ਤੌਰ 'ਤੇ ਲਿੰਗ ਸਮਾਨਤਾ ਅਤੇ ਨਾਰੀਵਾਦ ਬਾਰੇ ਬੋਲਦੀ ਹੈ। ਉਹ ਫਿਲਮ ਨਿਰਮਾਣ ਕੰਪਨੀ ਪਰਪਲ ਪੈਬਲ ਪਿਕਚਰ ਦੀ ਸੰਸਥਾਪਕ ਵੀ ਹੈ। ਪ੍ਰਿਅੰਕਾ ਅਮਰੀਕੀ ਗਾਇਕ ਨਿਕ ਜੋਨਸ ਨਾਲ ਵਿਆਹੀ ਹੋਈ ਹੈ।