ਬੋਸੌਨ
From Wikipedia, the free encyclopedia
ਕੁਆਂਟਮ ਮਕੈਨਿਕਸ ਵਿੱਚ, ਇੱਕ ਬੋਸੌਨ ਉਹ ਕਣ ਹੁੰਦਾ ਹੈ ਜੋ ਬੋਸ-ਆਈਨਸਟਾਈਨ ਸਟੈਟਿਸਟਿਕਸ ਨੂੰ ਅਪਣਾਉਂਦਾ ਹੈ। ਬੋਸੌਨ, ਕਣਾਂ ਦੀਆਂ ਦੋ ਸ਼੍ਰੇਣੀਆਂ ਵਿੱਚੋਂ ਇੱਕ ਸ਼੍ਰੇਣੀ ਨੂੰ ਬਣਾਉਂਦੇ ਹਨ ਜਦਕਿ ਦੂਜੀ ਸ਼੍ਰੇਣੀ ਫਰਮੀਔਨ ਹੁੰਦੀ ਹੈ। ਬੋਸੌਨ ਨਾਮ ਪੌਲ ਡੀਰਾਕ ਵੱਲੋਂ ਆਈਨਸਟਾਈਨ ਨਾਲ ਮੁਢਲੇ ਕਣਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਸਿਧਾਂਤਬੱਧ ਕਰਨ ਵਾਲੇ ਬੋਸ-ਆਈਨਸਟਾਈਨ ਸਟੈਟਿਸਟਿਕਸ ਨੂੰ ਵਿਕਸਤ ਕਰਨ ਵਿੱਚ ਭਾਰੀ ਭੌਤਿਕ ਵਿਗਿਆਨੀ ਸਤਿੰਦਰ ਨਾਥ ਬੋਸ ਦੇ ਯੋਗਦਾਨ ਨੂੰ ਯਾਦ ਰੱਖਣ ਲਈ ਘੜਿਆ ਗਿਆ ਸੀ।। ਬੋਸੌਨਾਂ ਦੀਆਂ ਉਦਾਹਰਨਾਂ ਵਿੱਚ ਮੁਢਲੇ ਕਣ ਜਿਵੇਂ ਫੋਟੌਨ, ਗਲੂਔਨ, W ਅਤੇ Z ਬੋਸੌਨ (ਸਟੈਂਡਰਡ ਮਾਡਲ ਦੇ ਚਾਰ ਫੋਰਸ-ਕੈਰੀਅਰ ਗੇਜ ਬੋਸੌਨ), ਹਿਗਜ਼ ਬੋਸੌਨ, ਅਤੇ ਕੁਆਂਟਮ ਗਰੈਵਿਟੀ ਦਾ ਅਜੇ ਤੱਕ ਸਿਧਾਂਤਕ ਗਰੈਵੀਟੋਨ; ਸੰਯੁਕਤ ਕਣ (ਉਦਾਹਰਨ ਦੇ ਤੌਰ ਤੇ, ਮੀਜ਼ੌਨ ਅਤੇ ਇਵਨ ਸੰਖਿਆ ਦੇ ਸਥਾਈ ਨਿਊਕਲਾਈ ਜਿਵੇਂ ਡਿਊਟੀਰੀਅਮ, ਜਿਸਦਾ ਇੱਕ ਪ੍ਰੋਟੌਨ ਅਤੇ ਇੱਕ ਨਿਊਟ੍ਰੌਨ ਹੁੰਦਾ ਹੈ ਤੇ ਪੁੰਜ(ਮਾਸ) ਅੰਕ 2 ਹੁੰਦਾ ਹੈ, ਹੀਲੀਅਮ-4, ਜਾਂ ਲੈੱਡ-208); ਅਤੇ ਕੁੱਝ ਕੁਆਸੀਪਾਰਟੀਕਲ ਜਿਵੇਂ ਕੂਪਰ ਜੋੜੇ, ਪਲਾਜ਼ਮੌਨਜ਼, ਅਤੇ ਫੋਨੌਨਜ਼ ਸ਼ਾਮਿਲ ਹਨ।
ਬੋਸੌਨਾਂ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਹਨਾਂ ਦਾ ਸਟੈਟਿਸਟਿਕਸ ਇੱਕੋ ਕੁਆਂਟਮ ਅਵਸਥਾ ਨੂੰ ਘੇਰਨ ਲਈ ਇਹਨਾਂ ਦੀ ਸੰਖਿਆ ਨੂੰ ਸੀਮਤ ਨਹੀਂ ਕਰਦਾ। ਇਹ ਵਿਸ਼ੇਸ਼ਤਾ ਹੀਲੀਅਮ-4 ਰਾਹੀਂ ਦਿਖਾਈ ਜਾ ਸਕਦੀ ਹੈ ਕਿ ਜਦੋਂ ਇਸਨੂੰ ਠੰਢਾ ਕੀਤਾ ਜਾਂਦਾ ਹੈ ਤਾਂ ਇਹ ਇੱਕ ਸੁੱਪਰਫਲੱਡ ਬਣ ਜਾਂਦੀ ਹੈ। ਬੋਸੋਨਾਂ ਤੋਂ ਉਲਟ, ਦੋ ਇੱਕੋ ਜਿਹੇ ਫਰਮੀਔਨ ਇੱਕੋ ਕੁਆਂਟਮ ਸਪੇਸ ਨੂੰ ਨਹੀਂ ਘੇਰ ਸਕਦੇ। ਜਿੱਥੇ ਪਦਾਰਥ ਨੂੰ ਰਚਣ ਵਾਲੇ ਮੁਢਲੇ ਕਣ (ਯਾਨਿ ਕਿ ਲੈਪਟੌਨ ਅਤੇ ਕੁਆਰਕ) ਫਰਮੀਔਨ ਹੁੰਦੇ ਹਨ, ਉੱਥੇ ਮੁਢਲੇ ਬੋਸੌਨ ਫੋਰਸ ਕੈਰੀਅਰ ਹੁੰਦੇ ਹਨ ਜੋ ਪਦਾਰਥ ਨੂੰ ਜੋੜੀ ਰੱਖਣ ਲਈ ਗੂੰਦ ਦੀ ਭੂਮਿਕਾ ਨਿਭਾਉਂਦੇ ਹਨ। ਇਹ ਵਿਸ਼ੇਸ਼ਤਾ ਇੰਟਜਰ ਸਪਿੱਨ (s = 0, 1, 2 ਆਦਿ) ਵਾਲੇ ਸਾਰੇ ਕਣਾਂ ਤੇ ਲਾਗੂ ਹੁੰਦੀ ਹੈ ਜੋ ਸਪਿੱਨ-ਸਟੈਟਿਸਟਿਕਸ ਸਿਧਾਂਤ ਦਾ ਨਤੀਜਾ ਹੈ। ਜਦੋਂ ਬੋਸ ਕਣਾਂ ਦੀ ਕਿਸੇ ਗੈਸ ਨੂੰ ਸ਼ੁੱਧ ਸਿਫ਼ਰ ਤੱਕ ਠੰਢਾ ਕੀਤਾ ਜਾਂਦਾ ਹੈ ਤਾਂ ਕਣਾਂ ਦੀ ਕਾਇਨੈਟਿਕ ਐਨਰਜੀ ਇੱਕ ਸੂਖਮ ਮਾਤਰਾ ਤੱਕ ਘਟ ਜਾਂਦੀ ਹੈ ਅਤੇ ਇਹ ਇੱਕ ਘੱਟ ਤੋਂ ਘੱਟ ਊਰਜਾ ਸਤਿਹ ਦੀ ਅਵਸਥਾ ਵਿੱਚ ਸੰਘਣੇ ਹੋ ਜਾਂਦੇ ਹਨ। ਇਸ ਅਵਸਥਾ ਨੂੰ ਬੋਸ-ਆਈਨਸਟਾਈਨ ਕੰਡੈੱਨਸੇਸ਼ਨ ਕਿਹਾ ਜਾਂਦਾ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਘਟਨਾਕ੍ਰਮ ਤਰਲ ਪਦਾਰਥਾਂ ਦੀ ਸੁਪਰਫਲੱਡਿਟੀ ਪਿੱਛੇ ਦਾ ਰਹੱਸ ਹੈ।