From Wikipedia, the free encyclopedia
ਹੈਫਾ (Haifa; ਹਿਬਰੂ: חֵיפָה Heifa, ਹਿਬਰੂ ਉਚਾਰਣ: [χei̯ˈfa], ਅਰਬੀ: حيفا Ḥayfā) ਉੱਤਰੀ ਇਜਰਾਇਲ ਦਾ ਸਭ ਤੋਂ ਵੱਡਾ ਨਗਰ ਅਤੇ ਇਜਰਾਇਲ ਦਾ ਤੀਜਾ ਸਭ ਤੋਂ ਵੱਡਾ ਨਗਰ ਹੈ। ਇਸਦੀ ਜਨਸੰਖਿਆ ਲੱਗਪੱਗ ਤਿੰਨ ਲੱਖ ਹੈ। ਇਸਦੇ ਇਲਾਵਾ ਲੱਗਪੱਗ ਤਿੰਨ ਲੱਖ ਲੋਕ ਇਸਦੇ ਨੇੜਲੇ ਨਗਰਾਂ ਵਿੱਚ ਰਹਿੰਦੇ ਹਨ। ਇਸ ਨਗਰ ਵਿੱਚ ਬਹਾਈ ਸੰਸਾਰ ਕੇਂਦਰ ਵੀ ਹੈ ਜੋ ਯੂਨੇਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਹੈ।
ਹੈਫਾ | ||
---|---|---|
ਸ਼ਹਿਰ | ||
ਆਬਾਦੀ ਫਰਮਾ:Israel populations | ਫਰਮਾ:Israel populations | |
• ਸ਼ਹਿਰੀ | 6,00,000 | |
• ਮੈਟਰੋ | 10,50,000 | |
ਵੈੱਬਸਾਈਟ | www.haifa.muni.il |
ਕਰਮਲ ਪਰਬਤ ਦੀਆਂ ਢਲਾਨਾਂ ਤੇ ਉਸਰੀ ਇਸ ਬਸਤੀ ਦਾ ਇਤਿਹਾਸ 3,000 ਤੋਂ ਵੱਧ ਸਾਲਾਂ ਵਿੱਚ ਫੈਲਿਆ ਹੋਇਆ ਹੈ। ਇਸ ਖੇਤਰ ਵਿੱਚ ਸਭ ਤੋਂ ਪੁਰਾਨੀ ਬਸਤੀ ਅਬੂ ਹਵਾਮ, ਇੱਕ ਛੋਟਾ ਜਿਹਾ ਬੰਦਰਗਾਹ ਵਾਲਾ ਸ਼ਹਿਰ ਹੈ ਜਿਸ ਦੀ ਸਥਾਪਨਾ ਕਾਂਸੀ ਯੁੱਗ (14 ਸਦੀ ਈਪੂ) ਵਿੱਚ ਹੋਈ ਸੀ।[1] ਤੀਜੀ ਸਦੀ ਵਿਚ, ਹਾਇਫਾ ਇੱਕ ਰੰਗ-ਬਣਾਉਣ ਦੇ ਕੇਂਦਰ ਦੇ ਤੌਰ ਤੇ ਜਾਣਿਆ ਜਾਂਦਾ ਸੀ। ਸਦੀਆਂ ਬੀਤਦੀਆਂ ਗਈਆਂ, ਤੇ ਸ਼ਹਿਰ ਤੇ ਹਕੂਮਤਾਂ ਤਬਦੀਲ ਹੁੰਦੀਆਂ ਗਈਆਂ: ਫ਼ਨੀਸ਼ਨਾਂ ਨੇ ਜਿੱਤ ਲਿਆ ਅਤੇ ਰਾਜ ਕੀਤਾ, ਫ਼ਾਰਸੀ ਹਕੂਮਤ, ਪੁਰਾਤਨ ਰੋਮ ਸਾਮਰਾਜ, ਬਿਜ਼ੰਤੀਨੀ, ਅਰਬ, ਸਲੀਬੀ ਯੁੱਧ, ਉਸਮਾਨੀ, ਬ੍ਰਿਟਿਸ਼, ਅਤੇ ਇਸਰਾਈਲੀ। 1948 ਵਿੱਚ ਇਸਰਾਈਲ ਦੇ ਰਾਜ ਦੀ ਸਥਾਪਨਾ ਦੇ ਬਾਅਦ, ਹਾਇਫਾ ਨਗਰਪਾਲਿਕਾ ਇਸ ਸ਼ਹਿਰ ਦਾ ਪ੍ਰਬੰਧ ਕਰਦੀ ਹੈ।
ਹੁਣ 2016 ਵਿੱਚ ਇਹ ਸ਼ਹਿਰ ਇਸਰਾਈਲ ਦੇ ਮੈਡੀਟੇਰੀਅਨ ਤਟ ਤੇ ਹਾਇਫਾ ਦੀ ਖਾੜੀ ਵਿੱਚ 63,7 ਵਰਗ ਕਿਲੋਮੀਟਰ (24.6 ਵਰਗ ਮੀਲ) ਖੇਤਰਫਲ ਤੇ ਸਥਿਤ ਇੱਕ ਪ੍ਰਮੁੱਖ ਬੰਦਰਗਾਹ ਹੈ। ਇਹ ਤੇਲ ਅਵੀਵ ਦੇ 90 ਕਿਲੋਮੀਟਰ (56 ਮੀਲ) ਉੱਤਰ ਵੱਲ ਹੈ ਅਤੇ ਉੱਤਰੀ ਇਸਰਾਏਲ ਦਾ ਮੁੱਖ ਖੇਤਰੀ ਕੇਂਦਰ ਹੈ। ਇਸਰਾਈਲ ਦੇ ਸਭ ਤੋਂ ਵੱਡੇ K-12 ਸਕੂਲ, ਹਿਬਰੂ ਰੀਲੀ ਸਕੂਲ ਦੇ ਇਲਾਵਾ ਦੋ ਮਸ਼ਹੂਰ ਅਕਾਦਮਿਕ ਅਦਾਰੇ, ਹਾਇਫਾ ਯੂਨੀਵਰਸਿਟੀ ਅਤੇ ਟੈਕਨੀਓਨ, ਹਾਇਫਾ ਵਿੱਚ ਸਥਿਤ ਹਨ। ਇਹ ਸ਼ਹਿਰ ਇਸਰਾਈਲ ਦੇ ਅਰਥਚਾਰੇ ਵਿੱਚ ਇੱਕ ਅਹਿਮ ਭੂਮਿਕਾ ਅਦਾ ਕਰਦਾ ਹੈ। ਇਹ ਦੇਸ਼ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਉੱਚ-ਤਕਨੀਕੀ ਪਾਰਕਾਂ ਵਿੱਚੋਂ ਇੱਕ ਮਤਮ ਵੀ ਇਥੇ ਹੈ; ਇਸਰਾਈਲ ਦੀ ਇੱਕੋ ਇੱਕ ਭੂਮੀਗਤ ਤੇਜ਼ ਆਵਾਜਾਈ ਪ੍ਰਣਾਲੀ ਵੀ ਹਾਇਫਾ ਵਿੱਚ ਹੈ, ਜਿਸਨੂੰ ਕਾਰਮੇਲਿਟ ਦੇ ਤੌਰ ਤੇ ਜਾਣਿਆ ਜਾਂਦਾ ਹੈ।[2][3] ਹਾਇਫਾ ਖਾੜੀ ਭਾਰੀ ਉਦਯੋਗ, ਪੈਟਰੋਲੀਅਮ ਨੂੰ ਸ਼ੁੱਧ ਕਰਨ ਅਤੇ ਰਸਾਇਣਕ ਪ੍ਰੋਸੈਸਿੰਗ ਕੇਂਦਰ ਹੈ। ਹੈਫਾ ਪਹਿਲਾਂ ਇਰਾਕ ਤੋਂ ਵਾਇਆ ਜਾਰਡਨ ਆਉਂਦੀ ਤੇਲ ਦੀ ਪਾਈਪਲਾਈਨ ਮੋਸੁਲ-ਹਾਇਫਾ ਤੇਲ ਪਾਈਪ ਦੇ ਪੱਛਮੀ ਟਰਮੀਨਸ ਦੇ ਤੌਰ ਕੰਮ ਕਰਦਾ ਸੀ।[4]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.