ਗ੍ਰੈਗਰੀ ਪੈੱਕ
From Wikipedia, the free encyclopedia
ਐਲਡਰ ਗਰੈਗਰੀ ਪੈੱਕ (5 ਅਪ੍ਰੈਲ, 1916 - ਜੂਨ 12, 2003) ਇੱਕ ਅਮਰੀਕੀ ਅਦਾਕਾਰ ਸੀ ਜੋ 1940 ਤੋਂ 1960 ਦੇ ਦਹਾਕੇ ਦੀਆਂ ਸਭ ਤੋਂ ਪ੍ਰਸਿੱਧ ਫ਼ਿਲਮਾਂ ਵਿੱਚ ਅਦਾਕਾਰੀ ਕਰਨ ਵਾਲਿਆਂ ਵਿੱਚੋਂ ਇੱਕ ਸੀ। ਪੈੱਕ ਨੇ 1980 ਦੇ ਦਹਾਕੇ ਦੇ ਅੰਤ ਤਕ ਪ੍ਰਮੁੱਖ ਫ਼ਿਲਮਾਂ 'ਚ ਭੂਮਿਕਾ ਨਿਭਾਉਣਾ ਜਾਰੀ ਰੱਖਿਆ। 1962 ਦੀ ਫ਼ਿਲਮ ਟੂ ਕਿਲ ਅ ਮੌਕਿੰਗਬ੍ਰੈਡ ਵਿੱਚ ਅਟੀਕੁਸ ਫਿੰਚ ਦੇ ਤੌਰ 'ਤੇ ਉਨ੍ਹਾਂ ਦੀ ਕਾਰਗੁਜ਼ਾਰੀ ਨੇ ਉਨ੍ਹਾਂ ਨੂੰ ਸਰਬੋਤਮ ਅਦਾਕਾਰ ਲਈ ਅਕੈਡਮੀ ਅਵਾਰਡ ਦਿੱਤਾ।
ਗ੍ਰੈਗਰੀ ਪੈੱਕ | |
---|---|
ਜਨਮ | ਐਲਡਰਡ ਗ੍ਰੈਗਰੀ ਪੈੱਕ (1916-04-05)ਅਪ੍ਰੈਲ 5, 1916 ਸੈਨ ਡਿਏਗੋ, ਕੈਲੀਫੋਰਨੀਆ, ਅਮਰੀਕਾ |
ਮੌਤ | ਜੂਨ 12, 2003(2003-06-12) (ਉਮਰ 87) ਲਾਸ ਏਂਜਲਸ, ਕੈਲੀਫੋਰਨੀਆ |
ਪੇਸ਼ਾ |
|
ਸਰਗਰਮੀ ਦੇ ਸਾਲ | 1941–2000 |
ਰਾਜਨੀਤਿਕ ਦਲ | ਡੇਮੋਕ੍ਰੇਟਿਕ ਦਲ |
ਜੀਵਨ ਸਾਥੀ | ਗ੍ਰੇਟਾ ਕੁਕੋਨੈੱਨ
(ਵਿ. 1942; ਤ. 1955)ਵਰੋਨਿਕ ਪਾਸੀਨੀ
(ਵਿ. 1955; |
ਬੱਚੇ | 5 |
ਪੈੱਕ ਨੇ ਕੀਜ ਆਫ ਕਿੰਗਡਮ (1944), ਦਿ ਯਰਲਿੰਗ (1946), ਜੈਂਟਲਮੈਨਜ਼ ਐਗਰੀਮੈਂਟ (1947) ਅਤੇ ਟਵੈਲ ਔ'ਕਲਕ ਹਾਈ (1949) ਵਿੱਚ ਉਸਦੀ ਭੂਮਿਕਾ ਲਈ ਆਸਕਰ ਨਾਮਜ਼ਦਗੀ ਪ੍ਰਾਪਤ ਕੀਤੀ। ਹੋਰ ਮਹੱਤਵਪੂਰਣ ਫ਼ਿਲਮਾਂ ਜਿਨ੍ਹਾਂ ਵਿੱਚ ਉਹ ਪ੍ਰਗਟ ਹੋਏ ਉਨ੍ਹਾਂ ਵਿੱਚ ਸਪੈਲਬਾਊਂਡ (1945), ਦਿ ਗਨਫਾਈਟਰ (1950), ਰੋਮਨ ਹੋਲੀਡੇ (1953), ਮੋਬੀ ਡਿੱਕ (1956 ਅਤੇ ਇਸ ਦੀਆਂ 1998 ਦੀਆਂ ਛੋਟੀਆਂ ਲੜੀਆਂ), ਬਿਗ ਕੰਟਰੀ (1958), ਬਰਵਾਟੌਸ (1958), ਪੋਕਰ ਚੋਪ ਹਿੱਲ (1959), ਦ ਗਨਜ਼ ਆਫ ਨੈਵਰਨ (1961), ਕੇਪ ਫੀਅਰ (1962, ਅਤੇ ਇਸਦੀ 1991 ਰੀਮੇਕ), ਹਾਓ ਦ ਵੈਸਟ ਵਾਜ ਵੌਨ (1962), ਓਮੈਂਨ (1976) ਅਤੇ ਬੋਏਜ ਫਰਾਮ ਬ੍ਰਾਜ਼ਿਲ (1978) ਸ਼ਾਮਿਲ ਹਨ।
ਯੂਐਸ ਦੇ ਰਾਸ਼ਟਰਪਤੀ ਲਿੰਡਨ ਬੀ. ਜੌਨਸਨ ਨੇ ਪੈੱਕ ਨੂੰ ਆਪਣੀ ਉਮਰ ਭਰ ਦੇ ਮਨੁੱਖਤਾਵਾਦੀ ਯਤਨਾਂ ਲਈ 1969 ਵਿੱਚ ਰਾਸ਼ਟਰਪਤੀ ਮੈਡਲ ਆਫ਼ ਫ੍ਰੀਡਮ ਨਾਲ ਸਨਮਾਨਿਤ ਕੀਤਾ। 1999 ਵਿੱਚ ਅਮਰੀਕੀ ਫ਼ਿਲਮ ਇੰਸਟੀਚਿਊਟ ਨੇ ਪੈੱਕ ਨੂੰ ਕਲਾਸਿਕ ਹਾਲੀਵੁੱਡ ਸਿਨੇਮਾ ਦੇ ਮਹਾਨ ਆਦਮ ਪੁਰਸ਼ਾਂ ਦੇ ਨਾਂ ਨਾਲ ਨੰਬਰ 12 ਦਾ ਦਰਜਾ ਦਿੱਤਾ।