ਸੂਰਜ
ਸੂਰਜ ਇਕ ਅਧਖੜ ਉਮਰ ਦਾ ਤਾਰਾ ਹੈ। ਇਸ ਦੇ ਇੱਕ ਗ੍ਰਹਿ ਧਰਤੀ ਤੇ ਜੀਵਨ ਪੈਦਾ ਹੋ ਕੇ ਲਗਾਤਾਰ ਵਿਕਾਸ ਕਰ ਰਿਹਾ ਹੈ। / From Wikipedia, the free encyclopedia
ਸੂਰਜ (ਚਿੰਨ੍ਹ: ) ਇੱਕ ਤਾਰਾ ਹੈ, ਜਿਸ ਦੇ ਦੁਆਲੇ ਸੌਰ ਮੰਡਲ ਸਥਿਤ ਹੈ। ਇਹ ਧਰਤੀ ਲਈ ਊਰਜਾ ਦਾ ਮੁੱਖ ਸ੍ਰੋਤ ਹੈ ਤੇ ਇਸ ਨਾਲ ਹੀ ਇੱਥੇ ਜੀਵਨ ਪੈਦਾ ਹੋ ਕੇ ਵਿਕਸਿਤ ਹੋਇਆ। ਇਸਦਾ ਕੁੱਲ ਵਿਆਸ ਧਰਤੀ ਤੋਂ 109 ਗੁਣਾ ਹੈ ਅਤੇ ਕੁੱਲ ਮਾਦਾ ਧਰਤੀ ਤੋਂ 330,000 ਗੁਣਾ ਜਿਆਦਾ ਹੈ। ਸੂਰਜ ਹਾਈਡਰੋਜਨ ਅਤੇ ਹੀਲੀਅਮ ਗੈਸ ਦਾ ਭੰਡਾਰ ਹੈ, ਇਸ ਤੋਂ ਇਲਾਵਾ ਥੋੜੀ ਮਾਤਰਾ ਵਿੱਚ ਆਕਸੀਜਨ, ਕਾਰਬਨ, ਨੀਓਨ ਅਤੇ ਲੋਹਾ ਹੈ। ਸੂਰਜ ਦਾ ਇੱਕ ਚੱਕਰ ਅਕਾਸ਼-ਗੰਗਾ ਦੇ ਇਰਦ-ਗਿਰਦ 250 ਲੱਖ ਸਾਲਾਂ ਵਿੱਚ ਪੂਰਾ ਹੁੰਦਾ ਹੈ। ਸੂਰਜ ਅਕਾਸ਼-ਗੰਗਾ ਦੇ ਕੇਂਦਰ ਤੋਂ 30,000 ਰੋਸ਼ਨੀ-ਵਰ੍ਹੇ ਦੂਰ ਹੈ। ਸੂਰਜ ਦੀ ਉਮਰ 4.6 ਅਰਬ ਸਾਲ ਦੀ ਹੈ। ਸੂਰਜ ਦੇ ਉੱਤੇ ਕਈ ਕਾਲੇ ਰੰਗ ਦੇ ਧੱਬੇ ਹਨ, ਇਨ੍ਹਾਂ ਧੱਬਿਆਂ ਦੀ ਗਿਣਤੀ ਸਮੇਂ ਨਾਲ ਬਦਲਦੀ ਰਹਿੰਦੀ ਹੈ। ਹਰ 11 ਸਾਲ ਬਾਅਦ ਇਨ੍ਹਾਂ ਦੀ ਸਰਗਰਮੀ ਵੱਧ ਜਾਂਦੀ ਹੈ। ਇਸ ਦੀ ਸਤਹ ਦਾ ਤਾਪਮਾਨ 6,000 ਡਿਗਰੀ ਸੈਂਟੀਗਰੇਡ ਹੈ। ਸਤਹਿ ਤੋਂ ਅੰਦਰ ਵੱਲ ਜਾਣ ਨਾਲ ਇਹ ਤਾਪਮਾਨ ਹੋਰ ਜ਼ਿਆਦਾ ਹੋ ਜਾਂਦਾ ਹੈ। ਵਿਗਿਆਨੀਆਂ ਮੁਤਾਬਿਕ ਸੂਰਜ ਦੀ ਕੁਲ ਉਮਰ ਤਕਰੀਬਨ 10 ਅਰਬ ਸਾਲ ਹੈ ਅਤੇ ਇਹ ਉਮਰ ਦੇ ਅੱਧ ਵਿੱਚ ਹੈ।
- ਸੂਰਜ ਦਾ ਜਨਮ ਲਗਭਗ 4.6 ਬਿਲੀਅਨ ਸਾਲ ਪਹਿਲਾਂ ਹੋਇਆ।
- ਸੂਰਜ ਇੱਕ ਤਾਰਾ ਹੈ, ਜਿਸ ਦੀ ਹਾਲਤ ਹਾਲੇ ਸਥਿਰ ਹੈ, ਜਿਸ ਕਰਕੇ ਇਹ ਨਾ ਤਾਂ ਹਾਲੇ ਫੈਲ ਰਿਹਾ ਹੈ ਅਤੇ ਨਾ ਹੀ ਸੁੰਘੜ ਰਿਹਾ ਹੈ।
- ਇਹ ਆਪਣੀ ਸ਼ਕਤੀ ਹਾਈਡਰੋਜਨ ਦੇ ਪਰਮਾਣੂਆਂ ਨੂੰ ਨਿਊਕਲੀਅਰ ਸੰਯੋਜਨ ਦੁਆਰਾ ਹੀਲੀਅਮ ਵਿੱਚ ਬਦਲਣ ਨਾਲ ਤਿਆਰ ਕਰ ਰਿਹਾ ਹੈ।
- ਸੂਰਜ G2V ਕਿਸਮ ਦਾ ਸਟੇਲਰ ਤਾਰਾ ਹੈ, ਜਿੱਥੇ ਕਿ G2 ਦਾ ਅਰਥ ਹੈ ਕਿ ਇਸ ਦਾ ਰੰਗ ਪੀਲਾ ਹੈ।
ਸੂਰਜ ਦਾ ਧਰਤੀ ਉਪਰ ਗਹਿਰਾ ਪ੍ਰਭਾਵ ਹੈ, ਸੂਰਜ ਨੂੰ ਕਈ ਸਮਾਜਾਂ ਵਿੱਚ ਦੇਵਤਾ ਮੰਨਿਆ ਜਾਂਦਾ ਹੈ ਅਤੇ ਉੱਚਾ ਦਰਜਾ ਦਿੱਤਾ ਜਾਂਦਾ ਹੈ।