ਅਰਬੀ ਘੋੜਾ
From Wikipedia, the free encyclopedia
ਅਰਬੀ ਜਾਂ ਅਰੇਬੀਆਈ ਘੋੜਾ (Arabic: الحصان العربي [ ħisˤaːn ʕarabiː]) ਇੱਕ ਘੋੜੇ ਦੀ ਨਸਲ ਹੈ ਜਿਹੜੀ ਕਿ ਅਰਬ ਪ੍ਰਾਇਦੀਪ ਵਿੱਚ ਵਿਕਸਿਤ ਹੋਈ ਸੀ।
ਹੋਰ ਨਾਂਅ | ਅਰੇਬੀਆਈ, ਅਰਬ |
---|---|
ਦੇਸ਼ | ਮੱਧ ਪੂਰਬ ਵਿੱਚ ਵਿਕਸਿਤ ਹੋਇਆ, ਖ਼ਾਸ ਕਰਕੇ ਅਰਬੀ ਪਰਾਇਦੀਪ ਖੇਤਰ ਵਿੱਚ |
ਗੁਣ | |
ਰੰਗ | ਲਾਖਾ, ਕਾਲਾ, ਸਲੇਟੀ ਜਾਂ ਭੂਰੇ ਰੰਗ ਦਾ |
ਵੱਖ ਵਿਸ਼ੇਸ਼ਤਾਵਾਂ | ਹੱਡੀਆਂ ਦੀ ਖ਼ਾਸ ਬਣਤਰ, ਕਮਾਨੀ ਬਣਤਰ, ਚਾਪਦਾਰ ਗਰਦਨ, ਧੜ ਦਾ ਪਿਛਲਾ ਭਾਗ ਸਮਤਲ, ਉੱਚੀ ਪੂਛ |
Equus ferus caballus |
ਇੱਕ ਵਿਸ਼ੇਸ਼ ਸਿਰ ਦੀ ਸ਼ਕਲ ਅਤੇ ਉੱਚ ਪੂਛ ਵਾਲੀ ਕਾਠੀ ਦੇ ਨਾਲ, ਅਰਬੀ ਘੋੜੇ ਸੰਸਾਰ ਵਿੱਚ ਸਭ ਤੋਂ ਆਸਾਨੀ ਨਾਲ ਪਛਾਣੀਆਂ ਜਾ ਸਕਣ ਵਾਲੇ ਘੋੜੇ ਦੀਆਂ ਨਸਲਾਂ ਵਿੱਚੋਂ ਇੱਕ ਹੈ। ਪੁਰਾਤੱਤਵ ਦੇ ਅਨੁਸਾਰ ਇਹ ਮੱਧ ਪੂਰਬ ਦੇ ਘੋੜਿਆਂ ਦੀਆਂ ਸਭ ਤੋਂ ਪੁਰਾਣੀਆਂ ਨਸਲਾਂ ਵਿੱਚੋਂ ਇੱਕ ਹੈ। ਅੱਜ ਤੋਂ 4,500 ਸਾਲ ਪਹਿਲਾਂ ਦੀਆਂ ਨਸਲਾਂ ਵੀ ਆਧੁਨਿਕ ਅਰਬੀ ਘੋੜਿਆਂ ਦੇ ਵਰਗੀਆਂ ਹਨ। ਕਈ ਇਤਿਹਾਸਿਕ ਘਟਨਾਵਾਂ ਦੇ ਕਾਰਨ ਜਿਹਨਾਂ ਵਿੱਚ ਜੰਗ ਅਤੇ ਵਪਾਰ ਸ਼ਾਮਿਲ ਹਨ, ਅਰਬੀ ਘੋੜੇ ਪੂਰੇ ਸੰਸਾਰ ਵਿੱਚ ਫੈਲ ਚੁੱਕੇ ਹਨ। ਇਸ ਨਸਲ ਦੀ ਵਰਤੋਂ ਹੋਰਨਾਂ ਨਸਲਾਂ ਨੂੰ ਸੁਧਾਰਨ ਲਈ ਵੀ ਕੀਤੀ ਜਾਂਦੀ ਹੈ ਜਿਸ ਵਿੱਚ ਗਤੀ, ਸਹਿਣਸ਼ੀਲਤਾ ਅਤੇ ਮਜ਼ਬੂਤ ਹੱਡੀਆਂ ਸ਼ਾਮਿਲ ਹਨ। ਅੱਜਕੱਲ੍ਹ ਅਰਬੀ ਘੋੜੇ ਦਾ ਖ਼ੂਨ ਘੋੜਸਵਾਰੀ ਲਈ ਵਰਤੇ ਜਾਂਦੇ ਹਰੇਕ ਆਧੁਨਿਕ ਘੋੜੇ ਵਿੱਚ ਪਾਇਆ ਜਾਂਦਾ ਹੈ।
ਅਰਬੀ ਘੋੜੇ ਦਾ ਵਿਕਾਸ ਅਰਬ ਦੇ ਮਾਰੂਥਲਾਂ ਵਿੱਚ ਬੱਦੂ ਲੋਕਾਂ ਦੁਆਰਾ ਕੀਤਾ ਗਿਆ ਸੀ। ਲੋਕ ਕਦੇ-ਕਦੇ ਆਪਣੇ ਘੋੜਿਆਂ ਨੂੰ ਆਪਣੇ ਪਰਿਵਾਰਿਕ ਟੈਂਟ ਵਿੱਚ ਲੈ ਆਉਂਦੇ ਸਨ ਤਾਂ ਕਿ ਉਹਨਾਂ ਨੂੰ ਢੁੱਕਵਾਂ ਮੌਸਮ ਅਤੇ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਸਦੀਆਂ ਤੋਂ ਇਨਸਾਨਾਂ ਨਾਲ ਨੇੜਲੇ ਸਬੰਧਾਂ ਕਾਰਨ ਅਰਬੀ ਘੋੜਾ ਠੰਢੇ ਸੁਭਾਅ ਦਾ ਹੁੰਦਾ ਹੈ ਅਤੇ ਇਹ ਬਹੁਤ ਛੇਤੀ ਸਿੱਖਦਾ ਹੈ। ਇਸਨੂੰ ਜੰਗੀ ਘੋੜੇ ਦੇ ਤੌਰ 'ਤੇ ਵੀ ਇਸਤੇਮਾਲ ਕੀਤਾ ਗਿਆ ਸੀ, ਕਿਉਂਕਿ ਇਹ ਬਹੁਤ ਤੇਜ਼ ਅਤੇ ਹੁਸ਼ਿਆਰ ਹੁੰਦਾ ਹੈ। ਇਹਨਾਂ ਬਹੁਤ ਸਾਰੀਆਂ ਖ਼ਾਸੀਅਤਾਂ ਕਾਰਨ ਅੱਜਕੱਲ੍ਹ ਲੋਕਾਂ ਲਈ ਜ਼ਰੂਰੀ ਹੋ ਗਿਆ ਹੈ ਕਿ ਉਹ ਇਹਨਾਂ ਨਾਲ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਣ।