ਗੁਆਰਾ
From Wikipedia, the free encyclopedia
ਗੁਆਰਾ (ਗਵਾਰ, Eng: Guar) ਜਾਂ ਕਲੱਸਟਰ ਬੀਨ, ਬਨਸਾਇਨੀਕਲ ਨਾਮ ਸਿਯਾਮੋਪਸਿਸ ਟੈਟਰਾਗੋਨੋਲਾਬਾ ਨਾਲ, ਇੱਕ ਸਾਲਾਨਾ ਕਣਕ ਅਤੇ ਗੂੜ ਗੱਮ ਦਾ ਸਰੋਤ ਹੈ। ਇਸਨੂੰ ਗਵਾਰ, ਗੁਵਾਰ ਜਾਂ ਗੁਵਾਰ ਬੀਨ ਵੀ ਕਿਹਾ ਜਾਂਦਾ ਹੈ।
ਵਿਸ਼ੇਸ਼ ਤੱਥ ਗੁਆਰਾ Cyamopsis tetragonoloba, Scientific classification ...
ਬੰਦ ਕਰੋ
ਗੁਆਰਾ ਫਲੀਦਾਰ ਕਿਸਮ ਦਾ ਪਸ਼ੂਆਂ ਦਾ ਇਕ ਚਾਰਾ ਹੈ। ਬੋਤਿਆਂ ਦਾ ਮਨ-ਭਾਉਂਦਾ ਚਾਰਾ ਤਾਂ ਹੁੰਦਾ ਹੀ ਗੁਆਰਾ ਹੈ। ਡੰਗਰਾਂ ਦੇ ਦਾਣੇ ਦਾ ਗੁਆਰਾ ਇਕ ਹਿੱਸਾ ਹੁੰਦਾ ਹੈ। ਦੁੱਧ ਵਧਾਉਣ ਵਿਚ ਵੀ ਗੁਆਰਾ ਸਹਾਈ ਹੁੰਦਾ ਹੈ। ਗੁਆਰੇ ਦੀਆਂ ਫਲੀਆਂ ਦੀ ਸਬਜ਼ੀ ਬਣਾਈ ਜਾਂਦੀ ਹੈ। ਗੁਆਰੇ ਨੂੰ ਹਰੀ ਖਾਦ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਗੁਆਰਾ ਮਾੜੀ ਕਿਸਮ ਦੀ ਮਾਰੂ ਜ਼ਮੀਨ ਵਿਚ ਵੀ ਪੈਦਾ ਹੋ ਜਾਂਦਾ ਹੈ। ਗੁਆਰਾ ਸਾਉਣੀ ਦੀ ਫਸਲ ਹੈ। ਹੁਣ ਚਾਰੇ ਦੇ ਤੌਰ 'ਤੇ ਅਤੇ ਨਾ ਹੀ ਡੰਗਰਾਂ ਦੇ ਦਾਣੇ ਦੇ ਤੌਰ 'ਤੇ ਗੁਆਰਾ ਬੀਜਿਆ ਜਾਂਦਾ ਹੈ। ਅੱਜ ਪਸ਼ੂਆਂ ਦੇ ਚਾਰੇ ਦੀਆਂ ਕਈ ਨਵੀਆਂ ਕਿਸਮਾਂ ਬੀਜੀਆਂ ਜਾਂਦੀਆਂ ਹਨ ਜਿਹੜੀਆਂ ਕਈ ਕਈ ਵਾਢਾਂ ਦੇ ਜਾਂਦੀਆਂ ਹਨ।[1]