ਚੇਰਾਮਨ ਜੁਮਾ ਮਸਜਿਦ
From Wikipedia, the free encyclopedia
ਚੇਰਾਮਾਨ ਜੁਮਾ ਮਸਜਿਦ, ਭਾਰਤ ਦੇ ਕੇਰਲਾ ਰਾਜ ਵਿੱਚ ਥੀਸੁਰ ਜ਼ਿਲ੍ਹੇ ਦੇ ਮਿਠਲਾ, ਕੋਡੁੰਗਲੌਰ ਤਾਲੁਕ ਵਿੱਚ ਇੱਕ ਮਸਜਿਦ ਹੈ। ਇਹ 629 ਈ ਵਿੱਚ ਬਣਾਈ ਗਈ, ਭਾਰਤ ਵਿਚ ਪਹਿਲੀ ਮਸਜਿਦ ਹੈ।[1][2][3] ਇਸ ਨੂੰ ਇਸਲਾਮ ਦੇ ਇੱਕ ਅਰਬ ਪ੍ਰਚਾਰਕ ਮਲਿਕ ਦੀਨਾਰ ਨੇ ਬਣਾਇਆ ਸੀ।[4][5][6][7] ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਮਸਜਿਦ ਦੀ 11 ਵੀਂ ਸਦੀ ਵਿੱਚ ਪਹਿਲੀ ਵਾਰ ਮੁਰੰਮਤ ਕਰਵਾਈ ਗਈ ਸੀ ਅਤੇ ਬਹੁਤ ਸਾਰੇ ਗ਼ੈਰ-ਮੁਸਲਮਾਨ ਆਪਣੇ ਬੱਚਿਆਂ ਦਾ ਸਿੱਖਿਆ ਸੰਸਾਰ ਦੀ ਸ਼ੁਰੂਆਤ ਦੀਆਂ ਰਸਮਾਂ ਦਾ ਆਗਾਜ਼ ਇਥੋਂ ਕਰਦੇ ਹਨ।