ਜਿਗਰ ਦਾ ਕੈਂਸਰ
From Wikipedia, the free encyclopedia
ਜਿਗਰ ਦਾ ਕੈਂਸਰ ਜਿਸਨੂੰ ਕਿ ਹੈਪੇਟਿਕ ਕੈਂਸਰ ਜਾਂ ਪ੍ਰਾਇਮਰੀ ਹੈਪੇਟਿਕ ਕੈਂਸਰ ਵੀ ਕਿਹਾ ਜਾਂਦਾ ਹੈ, ਇਹ ਇੱਕ ਕੈਂਸਰ ਹੈ ਜੋ ਕਿ ਕਾਲਜਾ ਨੂੰ ਹੁੰਦਾ ਹੈ। ਜਿਹਡ਼ਾ ਕੈਂਸਰ ਕਿਸੇ ਹੋਰ ਸਰੀਰਕ ਅੰਗ ਤੋਂ ਜਿਗਰ ਨੂੰ ਹੋਵੇ ਉਸਨੂੰ ਲਿਵਰ ਮੈਟਾਸਟੇਸਿਸ ਕਿਹਾ ਜਾਂਦਾ ਹੈ, ਇਹ ਬਹੁਤ ਆਮ ਹੈ। ਅਜਿਹਾ ਘੱਟ ਹੀ ਹੁੰਦਾ ਹੈ ਕਿ ਸਿੱਧਾ ਜਿਗਰ ਨੂੰ ਕੈਂਸਰ ਹੋ ਜਾਵੇ। ਜਿਗਰ ਦਾ ਕੈਂਸਰ ਹੋਣ ਦੇ ਲੱਛਣਾਂ ਵਿੱਚ ਸ਼ਾਮਿਲ ਹੈ ਰਿਬ ਕੇਜ ਦੇ ਸੱਜੇ ਪਾਸੇ ਦਰਦ ਦਾ ਹੋਣਾ, ਅਬਡੋਮਨ ਵਿੱਚ ਸਵੈਲਿੰਗ ਦਾ ਹੋਣਾ, ਚਮਡ਼ੀ ਦਾ ਪੀਲਾ ਹੋ ਜਾਣਾ, ਸਰੀਰ ਦਾ ਭਾਰ ਘਟ ਜਾਣਾ ਅਤੇ ਕਮਜ਼ੋਰ ਹੋ ਜਾਣਾ।
ਵਿਸ਼ੇਸ਼ ਤੱਥ ਜਿਗਰ ਦਾ ਕੈਂਸਰ, ਸਮਾਨਾਰਥੀ ਸ਼ਬਦ ...
ਜਿਗਰ ਦਾ ਕੈਂਸਰ | |
---|---|
ਸਮਾਨਾਰਥੀ ਸ਼ਬਦ | ਹੈਪੇਟਿਕ ਕੈਂਸਰ, ਪ੍ਰਾਇਮਰੀ ਹੈਪੇਟਿਕ ਕੈਲਸੀਨ, ਪ੍ਰਾਇਮਰੀ ਲੀਵਰ ਕੈਂਸਰ |
ਲਿਵਰ ਦਾ ਸਿਟੀ ਸਕੈਨ | |
ਵਿਸ਼ਸਤਾ | oncology |
ਲੱਛਣ | ਰਿਬ ਕੇਜ ਦੇ ਹੇਠ ਸੱਜੇ ਪਾਸੇ ਦਰਦ, ਪੀਲੀ ਚਮੜੀ, ਭਾਰ ਘਟਣਾ, ਕਮਜ਼ੋਰੀ |
ਆਮ ਸ਼ੁਰੂਆਤ | 55 ਤੋਂ 65 ਸਾਲ |
ਇਲਾਜ | ਸਰਜਰੀ, ਟਾਰਗੇਟ ਥੈਰੇਪੀ, ਰੇਡੀਏਸ਼ਨ ਥੈਰੇਪੀ |
ਅਵਿਰਤੀ | 618,700 (2015)[1] |
ਮੌਤਾਂ | 810,500 (2015)[2] |
ਬੰਦ ਕਰੋ
ਜਿਗਰ ਦੇ ਕੈਂਸਰ ਦਾ ਵੱਡਾ ਕਾਰਨ ਹੈ ਹੈਪੇਟਾਇਟਸ ਬੀ, ਸੀ ਅਤੇ ਅਲਕੋਹਲ (ਸ਼ਰਾਬ) ਕਰਕੇ ਕਿਰ੍ਹੋਸਿਸ ਦਾ ਹੋਣਾ। ਹੋਰ ਕਾਰਨਾਂ ਵਿੱਚ ਸ਼ਾਮਿਲ ਹੈ ਅਫਲੈਟੋਜ਼ਿਨ, ਬਿਨਾਂ-ਸ਼ਰਾਬ ਤੋਂ ਵੀ ਜਿਗਰ ਦਾ ਮੋਟਾ ਹੋਣਾ। ਜੋ ਆਮ ਕਿਸਮਾਂ ਹਰ ਉਹ ਹਨ: ਹੈਪਾਟੋਸੈਲੂਲਰ ਕਾਰਕੀਨੋਮਾ (ਐੱਚਸੀਸੀ), ਜੋ ਕਿ 80% ਕੇਸਾਂ ਵਿੱਚ ਹੁੰਦਾ ਹੈ ਅਤੇ ਕਲੈਂਗੀਓਕਾਰਕੀਨੋਮਾ।