ਜੋਸਫ ਪੁਲਿਤਜ਼ਰ
From Wikipedia, the free encyclopedia
ਜੋਸਫ ਪੁਲਿਤਜ਼ਰ (/ˈpʊlɪtsər/ ( ਸੁਣੋ);[2] ਹੰਗਰੀਆਈ: [ˈpulit͡sɛr]; ਜਨਮ ਜੋਜ਼ੇਫ਼ ਪੁਲਿਤਜ਼ਰ;{{|ਮਗਿਆਰ: [Pulitzer József] Error: {{Lang}}: text has italic markup (help)}} 10 ਅਪ੍ਰੈਲ, 1847 – 29 ਅਕਤੂਬਰ, 1911) ਸੇਂਟ ਲੁਈਸ ਪੋਸਟ ਡਿਸਪੈਚ ਅਤੇ ਨਿਊਯਾਰਕ ਵਰਲਡ ਦਾ ਅਖ਼ਬਾਰ ਪ੍ਰਕਾਸ਼ਕ, ਸਮਾਜ ਸੇਵਕ, ਪੱਤਰਕਾਰ, ਅਤੇ ਵਕੀਲ ਸੀ। ਪੁਲਿਤਜ਼ਰ ਨੇ ਅਖ਼ਬਾਰਾਂ ਨੂੰ 1880 ਦੇ ਦਹਾਕੇ ਵਿੱਚ ਹਾਸਲ ਕੀਤੀਆਂ ਪੀਲੀ ਪੱਤਰਕਾਰੀ (ਇਕ ਕਿਸਮ ਦੀ ਪੱਤਰਕਾਰੀ ਜੋ ਬਿਨਾਂ ਕਿਸੇ ਬਣਦੀ ਚੰਗੀ ਖੋਜ ਤੋਂ ਖ਼ਬਰ ਦਿੰਦੀ ਹੈ) ਦੀਆਂ ਤਕਨੀਕਾਂ ਦੱਸੀਆਂ ਸੀ। ਉਹ ਸੰਯੁਕਤ ਰਾਜ ਦੀ ਡੈਮੋਕਰੇਟਿਕ ਪਾਰਟੀ ਦੀ ਇੱਕ ਪ੍ਰਮੁੱਖ ਰਾਸ਼ਟਰੀ ਹਸਤੀ ਬਣ ਗਿਆ ਅਤੇ ਨਿਊਯਾਰਕ ਤੋਂ ਉਹ ਕਾਂਗਰਸਮੈਨ ਚੁਣਿਆ ਗਿਆ। ਉਸਨੇ ਵੱਡੇ ਵਪਾਰ ਅਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਸੰਘਰਸ਼ ਕੀਤਾ, ਅਤੇ ਨਿਊਯਾਰਕ ਵਿੱਚ ਸਟੈਚੂ ਆਫ਼ ਲਿਬਰਟੀ ਨੂੰ ਰੱਖਣ ਵਿੱਚ ਸਹਾਇਤਾ ਕੀਤੀ।
ਜੋਸਫ ਪੁਲਿਤਜ਼ਰ | |
---|---|
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਨਿਊਯਾਰਕ ਦੇ 9ਵਾਂ ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ 4 ਮਾਰਚ 1885 – 10 ਅਪਰੈਲ 1886 | |
ਤੋਂ ਪਹਿਲਾਂ | ਜੌਨ ਹਾਰਡੀ |
ਤੋਂ ਬਾਅਦ | ਸੈਮੂਏਲ ਕੌਕਸ |
ਨਿੱਜੀ ਜਾਣਕਾਰੀ | |
ਜਨਮ | ਜੋਜ਼ੇਫ਼ ਪੁਲਿਤਜ਼ਰ (1847-04-10)ਅਪ੍ਰੈਲ 10, 1847 ਮਕੋ, ਹੰਗਰੀ ਦਾ ਰਾਜ, ਆਸਟ੍ਰੀਅਨ ਸਾਮਰਾਜ |
ਮੌਤ | ਅਕਤੂਬਰ 29, 1911(1911-10-29) (ਉਮਰ 64) ਚਾਰਲਸਟਨ, ਸਾਊਥ ਕੈਰੋਲੀਨਾ]], ਸੰਯੁਕਤ ਰਾਜ ਅਮਰੀਕਾ |
ਸਿਆਸੀ ਪਾਰਟੀ | ਡੈਮੋਕਰੇਟ |
ਜੀਵਨ ਸਾਥੀ | ਕੈਥਰੀਨ "ਕੇਟ" ਡੇਵਿਸ (1878-19 11; ਉਸਦਾ ਕਤਲ; 7 ਬੱਚੇ) |
ਕਿੱਤਾ | ਪਬਲਿਸ਼ਰ, ਸਮਾਜ ਸੇਵਕ, ਪੱਤਰਕਾਰ, ਵਕੀਲ |
Net worth | ਉਸ ਦੀ ਮੌਤ ਦੇ ਵੇਲੇ 30 ਮਿਲੀਅਨ ਅਮਰੀਕੀ ਡਾਲਰ (ਅਮਰੀਕਾ ਦੇ ਜੀਐਨਪੀ ਦਾ ਲਗਪਗ 1/1142 ਵਾਂ ਹਿੱਸਾ)[1] |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਸੰਯੁਕਤ ਰਾਜ ਅਮਰੀਕਾ |
ਬ੍ਰਾਂਚ/ਸੇਵਾ | ਯੂਨੀਅਨ ਆਰਮੀ |
ਸੇਵਾ ਦੇ ਸਾਲ | 1864–1865 |
ਯੂਨਿਟ | ਫਸਟ ਰੈਜੀਮੈਂਟ, ਨਿਊਯਾਰਕ ਕੈਵੇਲਰੀ |
ਲੜਾਈਆਂ/ਜੰਗਾਂ | ਅਮਰੀਕੀ ਸਿਵਲ ਜੰਗ |
1890 ਦੇ ਦਹਾਕੇ ਵਿੱਚ ਉਸ ਦੇ ਵਰਲਡ ਅਤੇ ਵਿਲੀਅਮ ਰੈਡੋਲਫ ਹੈਰਸਟਸ ਦੇ ਨਿਊ ਯਾਰਕ ਜਰਨਲ ਵਿਚਾਲੇ ਭਾਰੀ ਮੁਕਾਬਲੇ ਨੇ ਵਧੇਰੇ ਵਿਆਪਕ ਅਪੀਲ ਲਈ ਪੀਲੀ ਪੱਤਰਕਾਰੀ ਦਾ ਇਸਤੇਮਾਲ ਕਰਨ ਵੱਲ ਧੱਕ ਦਿੱਤਾ ਸੀ। ਇਸ ਨੇ ਜਨਤਕ ਸਰਕੂਲੇਸ਼ਨ ਵਾਲੇ ਅਖ਼ਬਾਰਾਂ ਦੇ ਰਸਤੇ ਖੋਲ੍ਹੇ ਜੋ ਵਿਗਿਆਪਨ ਦੀ ਆਮਦਨ ਤੇ ਨਿਰਭਰ ਹਨ ਅਤੇ ਪਾਠਕਾਂ ਨੂੰ ਖਬਰਾਂ, ਮਨੋਰੰਜਨ ਅਤੇ ਵਿਗਿਆਪਨ ਦੇ ਕਈ ਰੂਪਾਂ ਨਾਲ ਪ੍ਰਭਾਵਿਤ ਕਰਦੇ ਸਨ।
ਅੱਜ, ਉਹ ਸਭ ਤੋਂ ਵਧੇਰੇ ਪੁਲਿਤਜ਼ਰ ਪੁਰਸਕਾਰਾਂ ਲਈ ਜਾਣਿਆ ਜਾਂਦਾ ਹੈ, ਜੋ ਕਿ 1917 ਵਿੱਚ ਕੋਲੰਬੀਆ ਯੂਨੀਵਰਸਿਟੀ ਨੂੰ ਉਸ ਦੇ ਦਿੱਤੇ ਦਾਨ ਦੇ ਨਤੀਜੇ ਵਜੋਂ ਸਥਾਪਿਤ ਕੀਤੇ ਗਏ ਸਨ। ਅਵਾਰਡ ਹਰ ਸਾਲ ਅਮਰੀਕੀ ਪੱਤਰਕਾਰੀ, ਫੋਟੋਗ੍ਰਾਫੀ, ਸਾਹਿਤ, ਇਤਿਹਾਸ, ਕਵਿਤਾ, ਸੰਗੀਤ ਅਤੇ ਨਾਟਕ ਵਿੱਚ ਉੱਤਮਤਾ ਨੂੰ ਮਾਨਤਾ ਅਤੇ ਇਨਾਮ ਦੇਣ ਲਈ ਦਿੱਤੇ ਜਾਂਦੇ ਹਨ। ਪੁਲਿਤਜ਼ਰ ਨੇ ਕੋਲੰਬੀਆ ਸਕੂਲ ਆਫ ਜਰਨਲਿਜ਼ਮ ਦੀ ਸਥਾਪਨਾ ਕੀਤੀ। ਇਹ 1912 ਵਿੱਚ ਖੋਲ੍ਹਿਆ ਗਿਆ।