ਡਾਨ ਬ੍ਰਾਊਨ
ਅਮਰੀਕੀ ਲੇਖਕ / From Wikipedia, the free encyclopedia
ਡੇਨੀਅਲ ਗੇਰਹਾਰਡ ਬ੍ਰਾਊਨ (ਜਨਮ 22 ਜੂਨ 1964) ਇੱਕ ਅਮਰੀਕੀ ਲੇਖਕ ਹੈ। ਉਸਨੂੰ ਖਾਸ ਤੌਰ 'ਤੇ ਨਾਵਲ ਏਂਜਲਸ & ਡੈਮਨਸ (2000), ਦਿ ਡਾ ਵਿੰਚੀ ਕੋਡ (2003), ਇਨਫਾਰਨੋ (2013) ਅਤੇ ਓਰਿਜਨ (2017) ਕਰਕੇ ਜਾਣਿਆ ਜਾਂਦਾ ਹੈ। ਉਸਦੇ ਨਾਵਲ ਪ੍ਰਤੀਕਾਂ, ਕੋਡਾਂ ਅਤੇ ਸਾਜ਼ਿਸ਼ੀ ਸਿਧਾਂਤਾ ਦੇ ਵਿਸ਼ੇ ਪੇਸ਼ ਕਰਦੇ ਹਨ। ਉਸਦੀਆਂ ਕਿਤਾਬਾਂ ਨੂੰ 56 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਿਆ ਹੈ, ਅਤੇ 2012 ਤੱਕ 200 ਮਿਲੀਅਨ ਤੋਂ ਵੱਧ ਕਾਪੀਆਂ ਵੇਚੀਆਂ ਜਾ ਚੁੱਕੀਆਂ ਹਨ। ਉਹਨਾਂ ਵਿਚੋਂ ਤਿੰਨ ਏਂਜਲਸ & ਡੈਮਨਸ (2000), ਦਿ ਡਾ ਵਿੰਚੀ ਕੋਡ (2003) ਅਤੇ ਇਨਫਾਰਨੋ (2013) ਦਾ ਫ਼ਿਲਮਾਂਕਣ ਕੀਤਾ ਜਾ ਚੁੱਕਿਆ ਹੈ।
ਡਾਨ ਬ੍ਰਾਊਨ | |
---|---|
ਜਨਮ | ਡੇਨੀਅਲ ਗੇਰਹਾਰਡ ਬ੍ਰਾਊਨ[1] (1964-06-22) ਜੂਨ 22, 1964 (ਉਮਰ 59) ਐਕਸਟਰ, ਨਿਊ ਹੈਂਪਸ਼ਿਰ, ਯੂ.ਐੱਸ. |
ਕਿੱਤਾ | ਨਾਵਲਕਾਰ |
ਭਾਸ਼ਾ | ਅੰਗਰੇਜ਼ੀ |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਅਮਹਰਸਟ ਕਾਲਜ |
ਸ਼ੈਲੀ | ਥ੍ਰਿਲਰ, ਸਾਹਿਤ, ਰਹੱਸ, ਸਾਜਿਸ਼ |
ਪ੍ਰਮੁੱਖ ਕੰਮ | ਡਿਜੀਟਲ ਫੋਰਟ੍ਰੈਸ ਡਿਸੈਪਸ਼ਨ ਪੁਆਇੰਟ ਏਂਜਲਸ & ਡੈਂਮਨਸ ਦਿ ਡਾ ਵਿੰਚੀ ਕੋਡ ਦ ਲੋਸਟ ਸਿੰਬਲ ਇਨਫਰਨੋ ਓਰਿਜਨ |
ਜੀਵਨ ਸਾਥੀ | ਬਲੈਥ ਨਿਊਲੋਨ (ਵਿਆਹ 1997) |
ਦਸਤਖ਼ਤ | |
ਵੈੱਬਸਾਈਟ | |
www |
ਬ੍ਰਾਊਨ ਦੇ ਨਾਵਲ ਜਿਹਨਾਂ ਵਿੱਚ ਮੁੱਖ ਕਿਰਦਾਰ ਰੌਬਰਟ ਲੈਂਗਨ ਦੀ ਵਿਸ਼ੇਸ਼ਤਾ ਹੈ, ਵਿੱਚ ਇਤਿਹਾਸਕ ਵਿਸ਼ਿਆਂ ਅਤੇ ਈਸਾਈ ਧਰਮ ਨੂੰ ਨਮੂਨੇ ਵਜੋਂ ਸ਼ਾਮਲ ਕੀਤਾ ਗਿਆ ਹੁੰਦਾ ਹੈ ਅਤੇ ਨਤੀਜੇ ਵਜੋਂ ਵਿਵਾਦ ਵੀ ਪੈਦਾ ਹੁੰਦੇ ਰਹੇ ਹਨ। ਬ੍ਰਾਊਨ ਆਪਣੀ ਵੈੱਬਸਾਈਟ ਤੇ ਕਹਿੰਦਾ ਹੈ ਕਿ ਉਸ ਦੀਆਂ ਕਿਤਾਬਾਂ ਈਸਾਈ ਧਰਮ ਦੀਆਂ ਵਿਰੋਧੀ ਨਹੀਂ ਹਨ, ਹਾਲਾਂਕਿ ਉਹ ਲਗਾਤਾਰ ਰੂਹਾਨੀ ਯਾਤਰਾ 'ਤੇ ਹੈ ਅਤੇ ਕਹਿੰਦਾ ਹੈ ਕਿ ਉਸ ਦੀ ਕਿਤਾਬ ਦਿ ਡਾ ਵਿੰਚੀ ਕੋਡ ਬਸ ਇੱਕ ਮਨੋਰੰਜਕ ਕਹਾਣੀ ਹੈ, ਜਿਸ ਨਾਲ ਆਤਮਿਕ ਚਰਚਾ ਅਤੇ ਬਹਿਸ ਨੂੰ ਪ੍ਰੋਤਸਾਹਨ ਮਿਲਦਾ ਹੈ, ਅਤੇ ਇਹ ਸੁਝਾਅ ਦਿੰਦਾ ਹੈ ਕਿ ਕਿਤਾਬ ਨੂੰ ਸਾਡੀ ਸਵੈਜੋੜ ਅਤੇ ਖੋਜ ਲਈ ਇੱਕ ਸਾਕਾਰਾਤਮਕ ਉਤਪ੍ਰੇਰਕ ਵਜੋਂ ਵਰਤਿਆ ਜਾ ਸਕਦਾ ਹੈ।