ਡਾ. ਡਰੇ
From Wikipedia, the free encyclopedia
ਐਂਡਰੇ ਰੋਮਲੇ ਯੰਗ (ਸਟੇਜ ਨਾਂ ਡਾ. ਡਰੇ) ਇੱਕ ਅਮਰੀਕੀ ਰੈਪਰ, ਰਿਕਾਰਡ ਨਿਰਮਾਤਾ ਅਤੇ ਉਦਯੋਗਪਤੀ ਹੈ। ਉਹ ਆਫਟਰਮਾਥ ਐਂਟਰਟੇਨਮੈਂਟ ਅਤੇ ਬੀਟਸ ਇਲੈਕਟ੍ਰਾਨਿਕਸ ਦਾ ਸੰਸਥਾਪਕ ਅਤੇ ਮੌਜੂਦਾ ਸੀ.ਈ.ਓ. ਹੈ। ਡਰੇ ਪਹਿਲਾਂ ਡੈਥ ਰੋਅ ਰਿਕਾਰਡਜ਼ ਦਾ ਸਹਿ-ਮਾਲਕ ਅਤੇ ਕਲਾਕਾਰ ਸੀ। 2017 ਤੱਕ, ਉਹ ਫੋਬਰਸ ਦੇ ਅਨੁਸਾਰ ਹਿਪ ਹਾਪ ਵਿੱਚ, 740 ਮਿਲੀਅਨ ਡਾਲਰ ਦੀ ਸੰਪਤੀ ਦੇ ਨਾਲ ਤੀਜਾ ਸਭ ਤੋਂ ਅਮੀਰ ਵਿਅਕਤੀ ਸੀ।
ਡਾ. ਡਰੇ | |
---|---|
ਜਨਮ | ਐਂਡਰੇ ਰੋਮਲੇ ਯੰਗ (1965-02-18) ਫਰਵਰੀ 18, 1965 (ਉਮਰ 59) ਕਾਂਪਟਨ, ਕੈਲੀਫ਼ੋਰਨੀਆ, ਅਮਰੀਕਾ |
ਪੇਸ਼ਾ |
|
ਸਰਗਰਮੀ ਦੇ ਸਾਲ | 1984–ਹੁਣ ਤੱਕ |
ਜੀਵਨ ਸਾਥੀ | ਨਿਕੋਲ ਯੰਗ |
ਵੈੱਬਸਾਈਟ | www |
ਡਰੇ ਨੇ (ਵਰਲਡ ਕਲਾਸ ਵ੍ਰੇਕਿਨ 'ਕਰੂ) ਦੇ ਮੈਂਬਰ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਗੈਂਗਸਟਾ ਰੈਪ ਗਰੁੱਪ ਐਨ.ਡਬਲਿਊਏ ਨਾਲ ਈਜੀ-ਈ, ਆਈਸ ਕਿਊਬ, ਮੈਕ. ਰੇਨ, ਅਤੇ ਡੀਜੇ ਯੇਲਾ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ, ਜਿੰਨ੍ਹਾਂ ਨੇ ਗਲੀ ਜੀਵਨ ਦੀ ਹਿੰਸਾ ਦਾ ਵਿਸਥਾਰ, ਰੈਪ ਵਿੱਚ ਸਪਸ਼ਟ ਬੋਲ ਬੋਲ ਕੇ ਪ੍ਰਚਲਿਤ ਕੀਤਾ। ਉਸ ਦੀ 1992 ਵਿੱਚ ਪਹਿਲੀ ਐਲਬਮ (ਦ ਕਰੋਨਿਕ) ਡੈਥ ਰੋਅ ਰਿਕਾਰਡਜ਼ ਦੇ ਅਧੀਨ ਰਿਲੀਜ਼ ਹੋਈ, ਜਿਸ ਨਾਲ ਉਹ 1993 ਦੇ ਸਭ ਤੋਂ ਵੱਧ ਵਿਕਰੀ ਕਰਨ ਵਾਲੇ ਅਮਰੀਕੀ ਕਲਾਕਾਰਾਂ ਵਿੱਚੋਂ ਇੱਕ ਬਣ ਗਿਆ ਸੀ। ਉਸਨੂੰ "ਲੈੱਟ ਮੀ ਰਾਈਡ" ਲਈ ਇੱਕ ਗ੍ਰੈਮੀ ਪੁਰਸਕਾਰ ਵੀ ਮਿਲਿਆ ਸੀ। ਉਸੇ ਸਾਲ ਉਸ ਨੇ ਡੈਥ ਰੋਅ ਲੇਬਲਮੈਟ ਸਪੌਗ ਡਾਗ ਨਾਲ ‘ਡਾਗੀਸਟਾਇਲ’ ਐਲਬਮ ਕੀਤੀ।[1]
1996 ਵਿੱਚ, ਡੈਥ ਰੋਅ ਰਿਕਾਰਡਸ ਛੱਡ ਕੇ ਆਪਣਾ ਲੇਬਲ, ਆਫਟਰਮਾਥ ਐਂਟਰਟੇਨਮੈਂਟ ਸਥਾਪਤ ਕੀਤਾ। ਉਸਨੇ 1996 ਵਿੱਚ ਡਾ. ਡਰੇ ਪਰੈਂਜ਼ੈਟ ਆਫਟਰਮਾਥ ਨਾਮ ‘ਤੇ ਇੱਕ ਐਲਬਮ ਕੀਤੀ ਅਤੇ 1999 ਵਿੱਚ (2001) ਨਾਮ।‘ਤੇ ਐਲਬਮ ਕੀਤੀ। 2000 ਦੇ ਦਹਾਕੇ ਦੌਰਾਨ, ਉਸਨੇ ਨਵੇਂ ਕਲਾਕਾਰਾਂ ਦੇ ਉਤਪਾਦਨ 'ਤੇ ਧਿਆਨ ਕੇਂਦਰਤ ਕੀਤਾ,ਅਤੇ ਉਸ ਨੇ 1998 ਵਿੱਚ ਐਮਿਨਮ ਅਤੇ 2002 ਵਿੱਚ 50 ਸੈਂਟ ਨਾਲ ਆਪਣੇ ਰਿਕਾਰਡ ’ਤੇ ਕੰਮ ਕੀਤਾ। ਉਸ ਨੇ ਛੇ ਗ੍ਰੈਮੀ ਪੁਰਸਕਾਰ ਜਿੱਤੇ ਹਨ।