ਪਾਕਿਸਤਾਨ ਵਿੱਚ ਸਿੱਖ ਧਰਮ
From Wikipedia, the free encyclopedia
ਇਸ ਵੇਲੇ ਪਾਕਿਸਤਾਨ ਵਿੱਚ ਸਿੱਖ ਬਹੁਤ ਘੱਟ ਗਿਣਤੀ ਵਿੱਚ ਵਸਦੇ ਹਨ। ਬਹੁਤੇ ਸਿੱਖ ਪੰਜਾਬ ਸੂਬੇ ਵਿੱਚ ਵਸਦੇ ਹਨ ਜਿਹੜਾ ਕਿ ਪੁਰਾਣੇ ਪੰਜਾਬ ਦਾ ਇੱਕ ਹਿੱਸਾ ਹੈ ਜਿੱਥੇ ਸਿੱਖ ਮੱਤ ਦੀ ਸ਼ੁਰੂਆਤ ਹੋਈ। ਸੂਬਾ ਖ਼ੈਬਰ, ਪਖ਼ਤੋਨਖ਼ਵਾਹ ਦੇ ਰਾਜਗੜ੍ਹ ਪਿਸ਼ਾਵਰ ਵਿੱਚ ਵੀ ਸਿੱਖਾਂ ਦੀ ਕਾਫ਼ੀ ਵਸੋਂ ਹੈ। ਨਨਕਾਣਾ ਸਾਹਿਬ, ਜਿਹੜਾ ਕਿ ਸਿੱਖ ਮੱਤ ਦੇ ਬਾਣੀ ਬਾਬਾ ਗੁਰੂ ਨਾਨਕ ਦੀ ਜਨਮ ਭੋਈਂ ਹੈ, ਵੀ ਪਾਕਿਸਤਾਨੀ ਪੰਜਾਬ ਵਿੱਚ ਹੈ।
پاکستانی سکھ | |
---|---|
ਕੁੱਲ ਅਬਾਦੀ | |
20,768 (2017 ਜਨਗਣਨਾ)[1][2][not in citation given] (ਪਾਕਿਸਤਾਨ ਦੀ ਆਬਾਦੀ ਦਾ 0.01%) | |
ਅਹਿਮ ਅਬਾਦੀ ਵਾਲੇ ਖੇਤਰ | |
ਭਾਸ਼ਾਵਾਂ | |
ਪੰਜਾਬੀ, ਉਰਦੂ, ਪਸ਼ਤੋ, ਸਿੰਧੀ |
18ਵੀਂ ਤੇ 19ਵੀਂ ਸਦੀ ਵਿੱਚ ਸਿੱਖ ਤਬਕਾ ਇੱਕ ਤਾਕਤਵਰ ਸਿਆਸੀ ਸ਼ਕਤੀ ਬਣ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸਲਤਨਤ ਦੀ ਨੀਂਹ ਰੱਖੀ ਜਿਸਦਾ ਰਾਜਗੜ੍ਹ ਲਹੌਰ ਸ਼ਹਿਰ ਸੀ ਜਿਹੜਾ ਅੱਜ ਦੇ ਪਾਕਿਸਤਾਨ ਦਾ ਦੂਜਾ ਵੱਡਾ ਸ਼ਹਿਰ ਹੈ। ਪੰਜਾਬ ਵਿੱਚ ਸਿੱਖਾਂ ਦੀ ਬਹੁਤੀ ਗਿਣਤੀ ਲਹੌਰ, ਰਾਵਲਪਿੰਡੀ, ਮੁਲਤਾਨ, ਫ਼ੈਸਲਾਬਾਦ ਤੇ ਨਨਕਾਣਾ ਸਾਹਿਬ ਵਿੱਚ ਹੈ।
1947ਈ. ਵਿੱਚ ਹਿੰਦੁਸਤਾਨ ਦੀ ਵੰਡ ਮਗਰੋਂ ਪਾਕਿਸਤਾਨ ਦੇ ਇਲਾਕਿਆਂ ਦੇ ਸਿੱਖ ਤੇ ਹਿੰਦੂ ਭਾਰਤ ਚਲੇ ਗਏ ਤੇ ਭਾਰਤ ਦੇ ਮੁਸਲਮਾਨ ਪਾਕਿਸਤਾਨ ਵਿੱਚ ਵੱਸ ਗਏ।
1947ਈ. ਵਿੱਚ ਪਾਕਿਸਤਾਨ ਦੀ ਆਜ਼ਾਦੀ ਦੇ ਮਗਰੋਂ ਸਿੱਖ ਕੌਮ ਨੇ ਸੰਗਠਿਤ ਹੋਣਾ ਸ਼ੁਰੂ ਕੀਤਾ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤਾਂ ਜੋ ਪਾਕਿਸਤਾਨ ਵਿੱਚ ਸਿਖਾਂ ਦੀਆਂ ਪਵਿੱਤਰ ਥਾਂਵਾਂ ਤੇ ਵਿਰਸੇ ਨੂੰ ਮਹਿਫੂਜ਼ ਰੱਖਿਆ ਜਾ ਸਕੇ। ਪਾਕਿਸਤਾਨ ਸਰਕਾਰ ਨੇ ਭਾਰਤੀ ਸਿੱਖਾਂ ਨੂੰ ਪਾਕਿਸਤਾਨ ਵਿੱਚ ਆਉਣ ਤੇ ਆਪਣੀਆਂ ਪਵਿੱਤਰ ਥਾਂਵਾਂ ਦੀ ਯਾਤਰਾ ਕਰਨ ਦੀ ਇਜ਼ਾਜ਼ਤ ਦਿੱਤੀ ਹੋਈ ਹੈ ਅਤੇ ਪਾਕਿਸਤਾਨ ਦੇ ਸਿੱਖਾਂ ਨੂੰ ਭਾਰਤ ਜਾਣ ਦੀ ਵੀ ਇਜ਼ਾਜ਼ਤ ਹੈ।