ਪਾਥ ਇੰਟਗ੍ਰਲ ਫਾਰਮੂਲਾ ਵਿਓਂਤਬੰਦੀ
From Wikipedia, the free encyclopedia
ਇਹ ਲੇਖ ਕੁਆਂਟਮ ਮਕੈਨਿਕਸ ਦੀ ਇੱਕ ਫਾਰਮੂਲਾ ਵਿਓਂਤਬੰਦੀ ਬਾਰੇ ਹੈ। ਕਿਸੇ ਰਸਤੇ ਦੀ ਦਿਸ਼ਾ ਦੇ ਨਾਲ ਨਾਲ ਇੰਟਗ੍ਰਲ, ਜਿਹਨਾਂ ਨੂੰ ਰੇਖਾ ਇੰਟਗ੍ਰਲ ਜਾਂ ਕਨਟੂਰ ਇੰਟਗ੍ਰਲ ਵੀ ਕਿਹਾ ਜਾਂਦਾ ਹੈ ਲਈ, ਦੇਖੋ ਰੇਖਾ ਇੰਟਗ੍ਰਲ।
ਕੁਆਂਟਮ ਮਕੈਨਿਕਸ ਦੀ ਪਾਥ ਇੰਟਗ੍ਰਲ ਫਾਰਮੂਲਾ ਵਿਓਂਤਬੰਦੀ ਕਲਾਸੀਕਲ ਮਕੈਨਿਕਸ ਦੇ ਕਾਰਜ ਸਿਧਾਂਤ ਦਾ ਸਰਵ-ਸਧਾਰੀਕਰਨ ਕਰਨ ਵਾਲੀ ਕੁਆਂਟਮ ਥਿਊਰੀ ਦਾ ਇੱਕ ਵਿਵਰਣ ਹੈ। ਇਹ ਕਿਸੇ ਸਿਸਟਮ ਵਾਸਤੇ ਇੱਕ ਇਕਲੌਤੇ, ਨਿਰਾਲੇ ਵਕਰਿਤ ਰਸਤੇ ਦੀ ਕਲਾਸੀਕਲ ਧਾਰਨਾ ਨੂੰ ਕੁਆਂਟਮ ਐਂਪਲੀਟਿਊਡ ਦਾ ਪਤਾ ਲਗਾਉਣ ਵਾਸਤੇ ਸੰਭਵ ਵਕਰਿਤ ਰਸਤਿਆਂ ਦੇ ਇੱਕ ਅਨੰਤ ਉੱਪਰ ਇੱਕ ਜੋੜ, ਜਾਂ ਫੰਕਸ਼ਨਲ ਇੰਟਗ੍ਰਲ ਨਾਲ ਬਦਲ ਦਿੰਦੀ ਹੈ।