From Wikipedia, the free encyclopedia
ਫ੍ਰਾਂਸੋਆ ਚਾਰਲਸ ਮੌਰਿਆਕ (ਫ਼ਰਾਂਸੀਸੀ: [moʁjak]; 11 ਅਕਤੂਬਰ 1885 – 1 ਸਤੰਬਰ 1970) ਇੱਕ ਫ਼ਰਾਂਸੀਸੀ ਨਾਵਲਕਾਰ, ਨਾਟਕਕਾਰ, ਆਲੋਚਕ, ਕਵੀ, ਅਤੇ ਪੱਤਰਕਾਰ, ਅਕੈਡਮੀ ਫਰਾਂਸੀਜ ਦਾ ਮੈਂਬਰ (1933), ਅਤੇ ਸਾਹਿਤ ਵਿੱਚ ਨੋਬਲ ਪੁਰਸਕਾਰ (1952) ਜੇਤੂ ਸੀ। ਉਸ ਨੂੰ 1958 ਵਿੱਚ ਲੀਜਿਅਨ ਡੀ'ਹੈਨਅਰ ਦੇ ਗ੍ਰੈਂਡ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਜੀਵਨ ਭਰ ਕੈਥੋਲਿਕ ਰਿਹਾ ਸੀ।
ਫ੍ਰਾਂਸੋਆ ਮੌਰਿਆਕ | |
---|---|
ਜਨਮ | ਫ੍ਰਾਂਸੋਆ ਚਾਰਲਸ ਮੌਰਿਆਕ 11 ਅਕਤੂਬਰ 1885 ਬੋਰਦੋ, ਫਰਾਂਸ |
ਮੌਤ | 1 ਸਤੰਬਰ 1970 84) ਪੈਰਸ, ਫਰਾਂਸ | (ਉਮਰ
ਕਿੱਤਾ | ਨਾਵਲਕਾਰ, ਨਾਟਕਕਾਰ, ਆਲੋਚਕ, ਕਵੀ, ਪੱਤਰਕਾਰ |
ਰਾਸ਼ਟਰੀਅਤਾ | ਫਰਾਂਸ |
ਸਿੱਖਿਆ | ਬੋਰਦੋ ਯੂਨੀਵਰਸਿਟੀ (1905)École des Chartes |
ਪ੍ਰਮੁੱਖ ਅਵਾਰਡ | Grand Prix du roman de l'Académie française 1926 ਸਾਹਿਤ ਲਈ ਨੋਬਲ ਇਨਾਮ 1952 |
ਰਿਸ਼ਤੇਦਾਰ | ਐਨੀ ਵਿਆਜ਼ੇਮਸਕੀ (ਪੋਤਰੀ) |
ਦਸਤਖ਼ਤ | |
ਫ੍ਰਾਂਸੋਆ ਚਾਰਲਸ ਮੌਰਿਆਕ ਦਾ ਜਨਮ ਬੋਰਦੋ, ਫਰਾਂਸ ਵਿੱਚ ਹੋਇਆ ਸੀ ਉਸ ਨੇ 1905 ਵਿੱਚ ਬੋਰਦੋ ਯੂਨੀਵਰਸਿਟੀ ਤੋਂ ਸਾਹਿੱਤ ਦੀ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਉਹ ਏਕੋਲ ਦੇਸ ਚਾਰਟਸ ਵਿੱਚ ਪੋਸਟ-ਗ੍ਰੈਜੂਏਟ ਸਟੱਡੀ ਲਈ ਤਿਆਰੀ ਕਰਨ ਵਾਸਤੇ ਪੈਰਿਸ ਚਲੇ ਗਿਆ।
1 ਜੂਨ 1933 ਨੂੰ ਉਹ ਅਕੈਡਮੀ ਫਰਾਂਸੀਜ ਦਾ ਮੈਂਬਰ ਚੁਣਿਆ ਗਿਆ, ਉਸ ਨੇ ਯੂਜੀਨ ਬਰੀਊ ਦੀ ਥਾਂ ਲਈ।[1]
ਦੂਜਾ ਵਿਸ਼ਵ ਯੁੱਧ ਵਿੱਚ ਫਰਾਂਸ ਦੀ ਆਜ਼ਾਦੀ ਦੇ ਤੁਰਤ ਬਾਅਦ ਮੌਰੀਆਕ ਦਾ ਅਲਬੇਰ ਕਾਮੂ, ਨਾਲ ਝਗੜਾ ਹੋ ਗਿਆ। ਉਸ ਸਮੇਂ, ਕਾਮੂ, ਰੇਜਿਸਟੈਂਟ ਅਖ਼ਬਾਰ Combat (ਉਸ ਤੋਂ ਬਾਅਦ 1947 ਤੱਕ ਖੁਲੇਆਮ ਰੋਜ਼ਾਨਾ) ਦਾ ਸੰਪਾਦਕ ਸੀ, ਜਦੋਂ ਕਿ ਮੌਰਿਆਕ ਨੇ ਲੇ ਫੀਗਰੋ ਲਈ ਇੱਕ ਕਾਲਮ ਲਿਖਿਆ। ਕਾਮੂ ਨੇ ਕਿਹਾ ਕਿ ਨਵੇਂ ਆਜ਼ਾਦ ਹੋਏ ਫਰਾਂਸ ਨੇ ਸਾਰੇ ਨਾਜ਼ੀ ਸਹਿਯੋਗੀ ਤੱਤਾਂ ਨੂੰ ਸਾਫ਼ ਕਰ ਦੇਣਾ ਹੈ, ਪਰ ਮੌਰੀਆਕ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਵਿਵਾਦਾਂ ਨੂੰ ਕੌਮੀ ਸੁਲ੍ਹਾ ਦੇ ਹਿੱਤਾਂ ਵਿੱਚ ਪਾਸੇ, ਰੱਖਿਆ ਜਾਣਾ ਚਾਹੀਦਾ ਹੈ। ਮੌਰੀਆਕ ਨੇ ਇਹ ਵੀ ਸ਼ੱਕ ਸੀ, ਕਿ ਮੁਕਤੀ ਦੀ ਭਾਵਨਾਤਮਕ ਚੜ੍ਹਤ ਦੇ ਮਾਹੌਲ ਵਿੱਚ ਨਿਆਂ ਨਿਰਪੱਖ ਵੀ ਹੋ ਸਕੇਗਾ।
ਮੌਰੀਆਕ ਕੋਲ ਰੋਜ਼ੇ ਪੇਰੇਫਿਟੇ ਨਾਲ ਵੀ ਇੱਕ ਤਿੱਖਾ ਝਗੜਾ ਸੀ, ਜਿਸ ਨੇ Les Clés de saint Pierre (1953) ਵਰਗੀਆਂ ਆਪਣੀਆਂ ਕਿਤਾਬਾਂ ਵਿੱਚ ਵੈਟੀਕਨ ਦੀ ਆਲੋਚਨਾ ਕੀਤੀ ਸੀ। ਮੌਰੀਅਕ ਨੇ ਉਸ ਪੇਪਰ ਤੋਂ ਅਸਤੀਫ਼ਾ ਦੇਣ ਦੀ ਵੀ ਧਮਕੀ ਦਿੱਤੀ ਜਿਸ ਵਿੱਚ ਉਹ (L'Express) ਉਸ ਸਮੇਂ ਕੰਮ ਕਰਦਾ ਸੀ, ਜੇ ਉਹ ਪੇਰੇਫਿਟੇ ਦੀਆਂ ਕਿਤਾਬਾਂ ਦੇ ਇਸ਼ਤਿਹਾਰ ਲੈਣਾ ਬੰਦ ਨਹੀਂ ਕਰਦੇ। ਪੇਟੇ ਦੀ ਕਿਤਾਬ Les Amitiés Particulières ਉੱਤੇ ਬਣੀ ਫਿਲਮ ਦੇ ਰਿਲੀਜ਼ ਹੋਣ ਨਾਲ ਝਗੜਾ ਹੋਰ ਵੀ ਵਧ ਗਿਆ ਅਤੇ ਅਤੇ ਪੇਰੇਫਿਟੇ ਦੁਆਰਾ ਇੱਕ ਖੁਲ੍ਹੀ ਚਿੱਠੀ ਨਾਲ ਸਿਖਰ ਤੇ ਪੁੱਜ ਗਿਆ, ਜਿਸ ਵਿੱਚ ਉਸ ਨੇ ਮੌਰੀਆਕ ਤੇ ਸਮਲਿੰਗੀ ਬਿਰਤੀਆਂ ਦਾ ਦੋਸ਼ ਵੀ ਲਾਇਆ ਅਤੇ ਉਸ ਨੂੰ "Tartuffe" (ਦੰਭੀ) ਕਿਹਾ। [2]
ਮੌਰੀਆਕ ਵੀਅਤਨਾਮ ਵਿੱਚ ਫਰਾਂਸੀਸੀ ਸ਼ਾਸਨ ਦੇ ਵਿਰੁੱਧ ਸੀ, ਅਤੇ ਅਲਜੀਰੀਆ ਵਿੱਚ ਫਰਾਂਸੀਸੀ ਫ਼ੌਜ ਦੁਆਰਾ ਤਸੀਹਿਆਂ ਦੇ ਇਸਤੇਮਾਲ ਦੀ ਜ਼ੋਰਦਾਰ ਨਿੰਦਾ ਕਰਦਾ ਸੀ।
1952 ਵਿੱਚ ਉਸਨੇ "ਡੂੰਘੀ ਰੂਹਾਨੀ ਸਮਝ ਅਤੇ ਕਲਾਤਮਕ ਤੀਬਰਤਾ ਲਈ ਜਿਸ ਨਾਲ ਉਸ ਨੇ ਆਪਣੇ ਨਾਵਲਾਂ ਵਿੱਚ ਮਨੁੱਖੀ ਜੀਵਨ ਦੇ ਨਾਟਕ ਵਿੱਚ ਝਾਤ ਪੁਆਈ" ਸਾਹਿਤ ਵਿੱਚ ਨੋਬਲ ਪੁਰਸਕਾਰ ਜਿੱਤਿਆ ਸੀ। [3] ਉਸਨੂੰ 1958 ਵਿੱਚ ਲੀਜ਼ਨ ਡੀ'ਆਨਰ ਦੇ ਗ੍ਰੈਂਡ ਕਰਾਸ ਨਾਲ ਸਨਮਾਨਿਤ ਕੀਤਾ ਗਿਆ।[4] ਉਸਨੇ ਨਿੱਜੀ ਯਾਦਾਂ ਦੀ ਇੱਕ ਲੜੀ ਪ੍ਰਕਾਸ਼ਿਤ ਕੀਤੀ ਅਤੇ ਚਾਰਲਸ ਡੇ ਗੌਲ ਦੀ ਜੀਵਨੀ ਪ੍ਰਕਾਸ਼ਿਤ ਕੀਤੀ। ਮੌਰੀਅਕ ਦੀਆਂ ਸਮੁੱਚੀਆਂ ਰਚਨਾਵਾਂ 1950 ਅਤੇ 1956 ਦੇ ਦਰਮਿਆਨ ਬਾਰਾਂ ਜਿਲਦਾਂ ਵਿੱਚ ਛਾਪਿਆਂ ਗਈਆਂ ਸਨ। ਉਸਨੇ ਏਲੀ ਵਾਇਸਲ ਨੂੰ ਨਾਜ਼ੀ ਘਲੂਘਾਰੇ ਦੇ ਦੌਰਾਨ ਇੱਕ ਯਹੂਦੀ ਦੇ ਤੌਰ ਤੇ ਆਪਣੇ ਅਨੁਭਵਾਂ ਬਾਰੇ ਲਿਖਣ ਲਈ ਪ੍ਰੇਰਿਆ ਅਤੇ ਏਲੀ ਵਾਇਸਲ ਦੀ ਕਿਤਾਬ ਨਾਈਟ ਦਾ ਮੁਖਬੰਧ ਲਿਖ਼ਿਆ।
ਉਹ ਲੇਖਕ ਕਲੌਦ ਮੌਰਿਆਕ ਦਾ ਪਿਤਾ ਅਤੇ ਇੱਕ ਫਰਾਂਸੀਸੀ ਅਭਿਨੇਤਰੀ ਅਤੇ ਲੇਖਕ ਐਨੀ ਵਿਆਜ਼ੇਮਸਕੀ, ਜੋ ਫਰਾਂਸ ਦੇ ਨਿਰਦੇਸ਼ਕ ਜੀਨ-ਲੂਗ ਗੋਦਾਰਡ ਨਾਲ ਕੰਮ ਕਰਦੀ ਅਤੇ ਵਿਆਹੀ ਹੋਈ ਸੀ, ਦਾ ਦਾਦਾ ਸੀ।
ਫ੍ਰਾਂਸੋਆ ਮੌਰਿਆਕ 1 ਸਤੰਬਰ 1970 ਨੂੰ ਪੈਰਿਸ ਵਿੱਚ ਚਲਾਣਾ ਕਰ ਗਿਆ ਅਤੇ ਫਰਾਂਸ ਦੇ ਵੈਮਾਰਸ ਕਬਰਸਤਾਨ ਵਿੱਚ ਉਸ ਨੂੰ ਦਫਨਾ ਦਿੱਤਾ ਗਿਆ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.