ਬ੍ਰਾਹਮੀ ਲਿਪੀ
ਪ੍ਰਾਚੀਨ ਭਾਰਤ ਦੀ ਲਿੱਪੀਆਂ ਵਿਚੋਂ ਇਕ / From Wikipedia, the free encyclopedia
ਬ੍ਰਾਹਮੀ ਇੱਕ ਪ੍ਰਾਚੀਨ ਲਿਪੀ ਹੈ ਜਿਸ ਤੋਂ ਕਈ ਏਸ਼ੀਆਈ ਲਿਪੀਆਂ ਦਾ ਵਿਕਾਸ ਹੋਇਆ ਹੈ। ਦੇਵਨਾਗਰੀ ਸਹਿਤ ਹੋਰ ਦੱਖਣ ਏਸ਼ੀਆਈ, ਦੱਖਣ-ਪੂਰਬ ਏਸ਼ੀਆਈ, ਤੀੱਬਤੀ ਅਤੇ ਕੁੱਝ ਲੋਕਾਂ ਦੇ ਅਨੁਸਾਰ ਕੋਰੀਆਈ ਲਿਪੀ ਦਾ ਵਿਕਾਸ ਵੀ ਇਸ ਤੋਂ ਹੋਇਆ ਸੀ। ਹੁਣ ਤਕ ਇਹ ਮੰਨਿਆ ਜਾਂਦਾ ਹੈ ਕੀ ਚੌਥੀ ਤੋਂ ਤੀਜੀ ਈਸਵੀ ਸਦੀ ਵਿੱਚ ਇਸਦਾ ਵਿਕਾਸ ਮੌਰਯਾਂ ਨੇ ਕੀਤਾ ਸੀ ਪਰ ਭਾਰਤੀ ਪੁਰਾਤਨ ਨਿਰੀਖਣ ਦੇ ਅਨੁਸਾਰ ਤਾਮਿਲ ਨਾਡੁ ਤੇ ਸ਼੍ਰੀ ਲੰਕਾ ਵਿੱਚ ਇਹ 6ਵੀਂ ਈਸਵੀ ਸਦੀ ਤੋਂ ਪੇਹਿਲਾਂ ਤੋ ਹੀ ਮੌਜੂਦ ਹੈ।