ਮਨੁੱਖੀ ਬਲੀ
From Wikipedia, the free encyclopedia
ਕਿਸੇ ਵੀ ਧਾਰਮਿਕ ਰਸਮ (ਰਸਮ ਲਈ ਕੀਤੀ ਹੱਤਿਆ) ਲਈ ਕਿਸੇ ਮਨੁੱਖ ਦੀ ਹੱਤਿਆ ਕਰਨ ਨੂੰ ਮਨੁੱਖੀ ਬਲੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਕਿਸੇ ਪਸ਼ੂਆਂ ਨੂੰ ਵੀ ਧਾਰਮਿਕ ਰਸਮਾਂ ਲਈ ਵੱਢਿਆ ਜਾਂਦਾ/ਕਤਲ ਕੀਤਾ ਜਾਂਦਾ ਹੈ ਜਿਸ ਨੂੰ ਪਸ਼ੂ ਬਲੀ ਕਿਹਾ ਜਾਂਦਾ ਹੈ। ਇਤਿਹਾਸ ਵਿੱਚ ਬਹੁਤ ਸਾਰੇ ਸੱਭਿਆਚਾਰਾਂ ਵਿੱਚ ਮਨੁੱਖੀ ਬਲੀ ਦੀ ਪ੍ਰਥਾ ਰਹੀ ਹੈ। ਇਸ ਦੇ ਸ਼ਿਕਾਰ ਵਿਅਕਤੀ ਨੂੰ ਰੀਤੀ ਰਿਵਾਜਾਂ ਅਨੁਸਾਰ ਇਸ ਪ੍ਰਕਾਰ ਮਾਰਿਆ ਜਾਂਦਾ ਸੀ ਕਿ ਦੇਵਤੇ ਖੂਸ਼ ਅਤੇ ਸਤੁਸ਼ਟ ਹੋ ਜਾਣ ਉਦਾਹਰਨ ਲਈ ਕਿਹਾ ਜਾ ਸਕਦਾ ਹੈ ਕਿ ਮ੍ਰਿਤਕ ਵਿਅਕਤੀ ਦੀ ਆਤਮਾ ਨੂੰ ਦੇਵਤੇ ਦੀ ਸੰਤੁਸ਼ਟੀ ਲਈ ਭੇਟ ਕਤਾ ਜਾਂਦਾ ਹੈ ਜਾਂ ਰਾਜੇ ਦੇ ਗ਼ੁਲਾਮਾਂ ਦੀ ਬਲੀ ਦਿੱਤੀ ਜਾਂਦੀ ਸੀ ਤਾਂ ਜੋ ਅਗਲੇ ਜਨਮ ਵਿਚ ਆਪਣੇ ਸਵਾਮੀ (ਦੇਵਤੇ ਦੀ) ਦੀ ਸੇਵਾ ਰਾਜੇ ਦੇ ਰੂਪ ਵਿੱਚ ਹੀ ਕਰ ਸਕੇ। ਇਸੇ ਤਰ੍ਹਾਂ ਕੁਝ ਸਮਾਜਾਂ ਵਿੱਚ ਮਿਲਦੀਆਂ ਜੁਲਦੀਆਂ ਪ੍ਰਥਾਵਾਂ ਚਲਦੀਆਂ ਸਨ ਜਿਵੇਂ ਮਨੁੱਖੀ ਸਿਰਾਂ ਦਾ ਸ਼ਿਕਾਰ ਕਰਨਾ ਆਦਿ। ਲੋਹਾ ਯੁੱਗ ਤੱਕ ਧਰਮਾਂ ਦੇ ਸਬੰਧ ਵਿੱਚ ਹੋ ਰਹੇ ਵਿਕਾਸ ਕਾਰਣ ਪੁਰਾਤਨ ਸਮੇਂ ਨਾਲੋਂ ਮਨੁੱਖੀ ਬਲੀ ਦਾ ਚਲਨ ਬਹੁਤ ਘੱਟ ਹੋ ਗਿਆ ਸੀ। ਆਧੁਨਿਕ ਸਮੇਂ ਵਿੱਚ ਲਗਭਗ ਇਹ ਖਤਮ ਹੋ ਚੁੱਕਾ ਹੈ ਪਰ ਕਦੇ ਮਨੁੱਖੀ ਬਲੀ ਦੀ ਖਬਰ ਪਤਾ ਲੱਗ ਜਾਂਦੀ ਹੈ
ਪ੍ਰਾਣ ਦੰਡ ਦੇਣ ਨਾਲ ਵੀ ਬਹੁਤ ਸਾਰੀਆਂ ਰੀਤਾਂ ਜੂੜੀਆਂ ਹਨ ਹਾਲਾਂਕਿ ਇਸਦਾ ਸਿਧਾ ਸਬੰਧ ਧਰਮ ਨਾਲ ਨਹੀਂ ਹੈ ਪਰ ਇਸਦਾ ਵੀ ਮਨੁੱਖੀ ਬਲੀ ਤੋਂ ਅਲੱਗ ਕਰ ਕੇ ਦੇਖਣਾ ਮੁਸ਼ਕਿਲ ਹੈ। ਜਲਾ ਕੇ ਮਾਰਨ ਨੂੰ ਇਤਿਹਾਸਿਕ ਰੂਪ ਵਿੱਚ ਮਨੁਖੀ ਬਲੀ ਅਤੇ ਮ੍ਰਿਤੂ ਦੰਡ ਦੀ ਆਲੋਚਨਾ ਕਰਨ ਵਾਲੇ ਇਸ ਨੂੰ ਮਨੁਖੀ ਬਲੀ ਦਾ ਰੂਪ ਹੀ ਮੰਨਦੇ ਹਨ। ਇਸੇ ਤਰ੍ਹਾਂ ਗੈਰ-ਕੰਨੂਨੀ ਢੰਗ ਨਾਲ ਕੀਤੀ ਹੱਤਿਆ ਵੀ, ਸਮੂਹਿਕ ਹੱਤਿਆ ਨੂੰ ਥਿਯੋਡੋਰ ਡਬਲਿਉ ਅਰਨਾਲਡ ਦੇ ਅਨੁਸਾਰ ਕਦੇ ਕਦੇ ਮਨੁੱਖੀ ਬਲੀ ਹੀ ਸਮਝਿਆ ਜਾਂਦਾ ਹੈ।
ਆਧਨਿਕ ਸਮੇਂ ਵਿੱਚ ਪਸ਼ੂ ਬਲੀ ਦੀ ਪ੍ਰਥਾ ਜੋ ਕਿ ਕਿਸੇ ਸੁਤੰਤਰ ਸੀ ਦੇ ਮੁਕਾਬਲੇ ਲਗਭਗ ਸਾਰੇ ਪ੍ਰਮੁੱਖ ਧਰਮਾਂ ਵਿੱਚ ਗਾਇਬ ਹੋ ਚੁੱਕੀ ਹੈ ਭਾਵ ਹੁਣ ਖਾਸ ਤਿਉਹਾਰਾਂ ਉਤੇ ਪਸ਼ੂ ਬਲੀ ਦਿੱਤੀ ਜਾਂਦੀ ਹੈ। ਮਨੁੱਖੀ ਬਲੀ ਜੋ ਕਿਸੇ ਸਮੇਂ ਸਭ ਤੋਂ ਦੁਰਲਭ ਮੰਨੀ ਜਾਂਦੀ ਸੀ, ਨੂੰ ਆਧੁਨਿਕ ਕਾਨੂੰਨ ਹੱਤਿਆ ਦਾ ਰੂਪ ਹੀ ਮੰਨਦਾ ਹੈ।
ਕਿਸੇ ਰਸਮ ਨੂੰ ਪੂਰਾ ਕਰਨ ਲਈ ਕੀਤੀਆਂ ਗਈਆ ਹੱਤਿਆਵਾਂ ਕਦੇ ਕਦੇ ਦੇਖਣ ਵਿੱਚ ਆਉਂਦੀਆ ਹਨ ਜਿਵੇਂ 2000 ਈ. ਵਿਚ ਉਪ-ਸਹਾਰਵੀ ਅਫ਼ਰੀਕਾ ਦੇ ਇਲਾਕੇ ਦੀ ਰਿਪੋਰਟ (ਸਮੂਹਕ ਹੱਤਿਆ) ਤੋਂ ਸਪਸ਼ਟ ਹੋ ਜਾਂਦਾ ਹੈ। ਭਾਰਤ ਵਿਚ ਸਤੀ ਪ੍ਰਥਾ ਜਿਸ ਵਿੱਚ ਕਿਸੇ ਵਿਧਵਾ ਨੂੰ ਧੱਕੇ ਨਾਲ ਉਸ ਦੇ ਮ੍ਰਿਤਕ ਪਤੀ ਨਾਲ ਜਲ੍ਹਾ ਦਿਤਾ ਜਾਂਦਾ ਸੀ, ਵੀ 19ਵੀਂ ਸਦੀ ਤੱਕ ਪ੍ਰਚਿਲਤ ਸੀ।