ਮੋਹਿਜ਼ ਮੈਤਿਆਲਿੰਕ
From Wikipedia, the free encyclopedia
ਮੋਹਿਜ਼ ਪੌਲੀਦੋ ਮੈਰੀ ਬਰਨਾਰਡ ਮੈਤਿਆਲਿੰਕ[1] (1932 ਤੋਂ Comte (Count) Maeterlinck ਵੀ ਕਹਿੰਦੇ ਹਨ;[2] ਬੈਲਜੀਮ ਵਿੱਚ [mo.ʁis ma.tɛʁ.lɛ̃ːk], ਫ਼ਰਾਂਸ ਵਿੱਚ [mɛ.teʁ.lɛ̃ːk] ;[3] 29 ਅਗਸਤ 1862 – 6 ਮਈ 1949) ਬੈਲਜੀਅਨ ਦਾ ਇੱਕ ਨਾਟਕਕਾਰ, ਕਵੀ ਅਤੇ ਨਿਬੰਧਕਾਰ ਸੀ ਜੋ ਫਲੇਮਿਸ਼ ਸੀ ਪਰ ਫਰਾਂਸੀਸੀ ਵਿੱਚ ਲਿਖਦਾ ਸੀ। ਉਸ ਨੂੰ 1911 ਵਿਚ "ਉਸ ਦੀਆਂ ਬਹੁਪੱਖੀ ਸਾਹਿਤਕ ਗਤੀਵਿਧੀਆਂ ਅਤੇ ਖਾਸ ਕਰਕੇ ਉਸਦੀਆਂ ਨਾਟਕੀ ਰਚਨਾਵਾਂ, ਜੋ ਕਿ ਕਲਪਨਾ ਦੀ ਅਮੀਰੀ ਅਤੇ ਇੱਕ ਕਾਵਿਕ ਫੈਂਸੀ, ਕਾਰਨ ਵਿਲਖਣ ਹਨ, ਜੋ ਕਿ ਕਈ ਵਾਰ ਇੱਕ ਪਰੀ ਕਹਾਣੀ ਦੇ ਭੇਸ ਵਿੱਚ ਇੱਕ ਡੂੰਘੀ ਪ੍ਰੇਰਨਾ ਬਣ ਉਜਾਗਰ ਹੁੰਦੀ ਹੈ, ਜਦ ਕਿ ਇੱਕ ਰਹੱਸਮਈ ਢੰਗ ਨਾਲ ਉਹ ਪਾਠਕਾਂ ਦੀਆਂ ਆਪਣੀਆਂ ਭਾਵਨਾਵਾਂ ਨੂੰ ਅਪੀਲ ਕਰਦੀਆਂ ਹਨ ਅਤੇ ਉਨ੍ਹਾਂ ਦੀਆਂ ਕਲਪਨਾਵਾਂ ਨੂੰ ਉਤੇਜਿਤ ਕਰਦੀਆਂ ਹਨ" ਦੀ ਸ਼ਲਾਘਾ ਵਜੋਂ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੇ ਕੰਮ ਵਿਚ ਮੁੱਖ ਵਿਸ਼ੇ ਹਨ ਮੌਤ ਅਤੇ ਜੀਵਨ ਦਾ ਅਰਥ। ਉਸ ਦੇ ਨਾਟਕ ਪ੍ਰਤੀਕਵਾਦੀ ਅੰਦੋਲਨ ਦਾ ਮਹੱਤਵਪੂਰਨ ਹਿੱਸਾ ਬਣਦੇ ਹਨ।
ਮੋਹਿਜ਼ ਮੈਤਿਆਲਿੰਕ | |
---|---|
ਜਨਮ | ਮੋਹਿਜ਼ ਪੌਲੀਦੋ ਮੈਰੀ ਬਰਨਾਰਡ ਮੈਤਿਆਲਿੰਕ (1862-08-29)29 ਅਗਸਤ 1862 ਗੈਂਟ, ਬੈਲਜੀਅਮ |
ਮੌਤ | 6 ਮਈ 1949(1949-05-06) (ਉਮਰ 86) Nice, ਫ਼ਰਾਂਸ |
ਕਿੱਤਾ | ਨਾਟਕਕਾਰ · ਕਵੀ · ਨਿਬੰਧਕਾਰ |
ਭਾਸ਼ਾ | French |
ਰਾਸ਼ਟਰੀਅਤਾ | ਬੈਲਜੀਅਨ |
ਅਲਮਾ ਮਾਤਰ | ਗੈਂਟ ਯੂਨੀਵਰਸਿਟੀ |
ਸਾਹਿਤਕ ਲਹਿਰ | ਪ੍ਰਤੀਕਵਾਦ |
ਪ੍ਰਮੁੱਖ ਕੰਮ | ਘੁਸਪੈਠੀਆ (1890) ਨੇਤਰਹੀਣ (1890) "ਪੇਲੇਸ ਐਟ ਮੀਲਿਸਾਂਡੇ (1893) ਅੰਦਰੂਨੀ (1895) ਨੀਲਾ ਪੰਛੀ (1908) |
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਪੁਰਸਕਾਰ 1911 Triennial Prize for Dramatic Literature 1903 |
ਜੀਵਨ ਸਾਥੀ | Renée Dahon |
ਸਾਥੀ | Georgette Leblanc |
ਦਸਤਖ਼ਤ | |