ਯੋਗਿਨੀ
From Wikipedia, the free encyclopedia
ਯੋਗਿਨੀ (ਸੰਸਕ੍ਰਿਤ: योगिनी, IAST: yoginī) ਤੰਤਰ ਅਤੇ ਯੋਗ ਅਭਿਆਸ ਦੀ ਇੱਕ ਮਹਿਲਾ ਗੁਰੂ ਹੈ, ਅਤੇ ਨਾਲ ਹੀ ਭਾਰਤੀ ਉਪ-ਮਹਾਂਦੀਪ, ਦੱਖਣ-ਪੂਰਬੀ ਏਸ਼ੀਆ ਅਤੇ ਤਿੱਬਤ ਵਿੱਚ ਔਰਤ ਹਿੰਦੂ ਜਾਂ ਬੋਧੀ ਅਧਿਆਤਮਕ ਗੁਰੂ ਲਈ ਆਦਰ ਦਾ ਇੱਕ ਰਸਮੀ ਸ਼ਬਦ ਹੈ। ਪੁਰਸ਼ਾ ਲਈ ਇਸ ਦਾ ਸਮਾਨਅਰਥੀ ਸ਼ਬਦ ਯੋਗੀ ਹੈ।[1]
ਯੋਗਿਨੀ, ਕੁਝ ਸੰਦਰਭਾਂ ਵਿੱਚ, ਪਾਰਵਤੀ ਦੇ ਇੱਕ ਪਹਿਲੂ ਦੇ ਰੂਪ ਵਿੱਚ ਅਵਤਾਰ ਧਾਰਣ ਕੀਤੀ ਗਈ ਪਵਿੱਤਰ ਨਾਰੀ ਸ਼ਕਤੀ ਹੈ। ਭਾਰਤ ਦੇ ਯੋਗਿਨੀ ਮੰਦਰਾਂ ਵਿੱਚ ਚੌਹਠ ਯੋਗਿਨੀਆਂ ਪੂਜਨੀਕ ਹਨ।