ਲੋਥਾਰ ਮੈਥਿਓਜ਼ ਜਰਮਨ ਦਾ ਫੁਟਬਾਲਰ ਹੈ ਜਿਸ ਨੇ ਵਿਸ਼ਵ ਫੁਟਬਾਲ ’ਚ ਪੰਜ ਵਿਸ਼ਵ ਫੁਟਬਾਲ ਕੱਪ ਖੇਡ ਅਤੇ ਜਿਸ ਦੇ ਮੋਢੇ ’ਤੇ ਫੀਫਾ ਦੇ ਪੰਜ ਫੁਟਬਾਲ ਕੱਪ ਖੇਡਣ ਦਾ ਖੇਡ ਸਟਾਰ ਲੱਗਿਆ। ਇਹ ਮਾਣ ਮੈਕਸੀਕੋ ਦੇ ਖਿਡਾਰੀ ਕਾਰਬਜਾਲ ਅਤੇ ਇਟਲੀ ਟੀਮ ਦਾ ਗੋਲਕੀਪਰ ਗਿਯਾਨਲੁਗੀ ਬੂਫੋਨ ਨੂੰ ਮਿਲਿਆ ਹੈ। ਲੋਥਾਰ ਮੈਥਿਓਜ਼ ਦਾ ਜਨਮ ਇਰਲੇਜੈਨ ’ਚ ਨੇੜੇ ਬਾਵਾਰੀਆ ਸ਼ਹਿਰ ’ਚ ਹੋਇਆ। ਉਸ ਨੇ ਬਾਵਾਰੀਆ ਨੇੜਲੇ ਇਕ ਛੋਟੇ ਜਿਹੇ ਕਸਬੇ ਹਰਜ਼ੋਗੇਨੌਰਚ 'ਚ ਫੁਟਬਾਲ ਖੇਡਣੀ ਸ਼ੁਰੂ ਕੀਤੀ। ਮੈਥਿਓਜ਼ ਲੋਥਾਰ ਨੇ ਬੁੰਦੇਸਲੀਗਾ ਲਈ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ 1979 ਤੋਂ 1984 ਤੱਕ ’ਚ ਬੋਰਸੀਆ ਮੌਂਚਗਲੈਡਬੈਖ ਵਲੋਂ ਖੇਡਣ ਸਦਕਾ ਕੀਤੀ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਲੋਥਾਰ ਮੈਥਿਓਜ਼
2019 'ਚ ਲੋਥਾਰ ਮੈਥਿਓਜ਼
ਨਿੱਜੀ ਜਾਣਕਾਰੀ
ਪੂਰਾ ਨਾਮ ਲੋਥਾਰ ਹਰਬਰਟ ਮੈਥਿਓਜ਼
ਜਨਮ ਮਿਤੀ (1961-03-21) 21 ਮਾਰਚ 1961 (ਉਮਰ 63)
ਜਨਮ ਸਥਾਨ ਇਰਲੇਜੈਨ ਜਰਮਨੀ
ਪੋਜੀਸ਼ਨ ਮਿਡਫੀਲਡਰ, ਸਵੀਪਰ
ਯੁਵਾ ਕੈਰੀਅਰ
1971–1979 1. ਐਫ ਸੀ ਹਰਜ਼ੋਗਨਰਿੰਚ
ਸੀਨੀਅਰ ਕੈਰੀਅਰ*
ਸਾਲ ਟੀਮ Apps (ਗੋਲ)
1979–1984 ਬਾਇਰਨ ਮਿਊਨਿਖ ਫੁਟਬਾਲ ਕਲੱਬ 162 (36)
1984–1988 ਬਾਇਰਨ ਮਿਊਨਿਖ ਫੁਟਬਾਲ ਕਲੱਬ 113 (57)
1988–1992 ਇੰਟਰ ਮਿਲਨ 115 (40)
1992–2000 ਬਾਇਰਨ ਮਿਊਨਿਖ ਫੁਟਬਾਲ ਕਲੱਬ 189 (28)
2000 ਮੈਟਰੋ ਸਟਾਰ 16 (0)
ਕੁੱਲ 595 (161)
ਅੰਤਰਰਾਸ਼ਟਰੀ ਕੈਰੀਅਰ
1979–1983 ਜਰਮਨੀ ਕੌਮੀ ਅੰਡਰ-21 15 (2)
1979–1981 ਜਰਮਨੀ ਕੌਮੀ ਫੁਟਬਾਲ 4 (1)
1980–2000 ਜਰਮਨੀ ਕੌਮੀ ਫੁਟਬਾਲ ਟੀਮ 150 (23)
Managerial ਕੈਰੀਅਰ
2001–2002 ਰੈਪਿਡ ਵਿਅਨ
2002–2003 ਬੁੰਦੇਸਲੀਗਾ ਕਲੱਬ
2004–2006 ਹੰਗਰੀ ਕੌਮੀ ਫੁਟਬਾਲ ਟੀਮ
2006 ਕਲੱਬ
2006–2007 ਰੈਡ ਬੁਲ ਸਲਜ਼ਬਰਗ
2008–2009 ਮਕਾਬੀ ਨੇਤਾਂਯਾ
2010–2011 ਬੁਲਗਾਰੀਆ ਕੌਮੀ ਫੁਟਬਾਲ ਟੀਮ
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ
ਬੰਦ ਕਰੋ

ਖੇਡ ਜੀਵਨ

ਉਹ 1984 ਤੋਂ 1988 ਤੱਕ ਬਾਇਰਨ ਮਿਊਨਿਖ ਫੁਟਬਾਲ ਕਲੱਬ, ਦੋ ਬਾਰ ਬੁੰਦੇਸਲੀਗਾ ਕਲੱਬ ਅਤੇ 1999-2000 ਤੱਕ ਅਮਰੀਕੀ ਫੁਟਬਾਲ ਕਲੱਬ ਮੈਟਰੋ ਸਟਾਰ ਲਈ ਖੇਡਿਆ। ਲੋਥਾਰ ਮੈਥਓਜ਼ ਨੇ ਸਪੇਨ-1982, ਮੈਕਸੀਕੋ-1986, ਇਟਲੀ-1990, ਅਮਰੀਕਾ-1994 ਅਤੇ ਫਰਾਂਸ-1998 ਦੇ ਲਗਾਤਾਰ ਪੰਜ ਫੀਫਾ ਫੁਟਬਾਲ ਕੱਪ ਅਤੇ ਇਟਲੀ-1980, ਫਰਾਂਸ-1984, ਜਰਮਨੀ-1988 ਅਤੇ 2000 ’ਚ ਬੈਲਜੀਅਮ ਅਤੇ ਨੀਦਰਲੈਂਡ ਦੀ ਸਹਿ-ਮੇਜ਼ਬਾਨੀ ’ਚ ਖੇਡੇ ਗਏ ਚਾਰ ਯੂਰੋ ਫੁਟਬਾਲ ਕੱਪ ਖੇਡਣ ਵਾਲਾ ਖਿਡਾਰੀ ਹੈ। ਉਸ ਦੀ ਕਪਤਾਨੀ ’ਚ ਜਰਮਨ ਟੀਮ ਨੇ 1990 ’ਚ ਇਟਲੀ ’ਚ ਖੇਡਿਆ ਗਿਆ ਸੰਸਾਰ ਫੁਟਬਾਲ ਕੱਪ ਜਿੱਤਿਆ। ਪੰਜ ਵਿਸ਼ਵ ਫੁਟਬਾਲ ਕੱਪ ਖੇਡਣ ਵਾਲੇ ਲੋਥਾਰ ਦੇ ਫੁਟਬਾਲਰ ਰਿਕਾਰਡਾਂ ’ਚ ਫੀਫਾ ਕੱਪ ਦੇ ਸਭ ਤੋਂ ਜ਼ਿਆਦਾ 25 ਮੈਚ ਖੇਡਣ ਦਾ ਰਿਕਾਰਡ ਵੀ ਦਰਜ ਹੈ।

ਸਨਮਾਨ

ਉਸ ਨੂੰ ਸਾਲ-1990 ’ਚ ਕੌਮਾਂਤਰੀ ਫੁਟਬਾਲ ਸੰਘ ਵਲੋਂ ‘ਫੀਫਾ ਫੁਟਬਾਲ ਪਲੇਅਰ ਆਫ ਦਿ ਯੀਅਰ’ ਨਾਮਜ਼ਦ ਕੀਤਾ ਗਿਆ। ਫੀਫਾ ਵਲੋਂ 1991 ’ਚ ‘ਯੂਰਪੀਅਨ ਫੁਟਬਾਲਰ ਆਫ ਦਿ ਯੀਅਰ’ ਦਾ ਖਿਤਾਬ ਮਿਲਿਆ। ਲੋਥਾਰ ਮੈਥਿਓਜ਼ ਆਪਣੇ 20 ਸਾਲਾ ਖੇਡ ਕਰੀਅਰ ’ਚ 150 ਮੈਚਾਂ ’ਚ ਵਿਰੋਧੀ ਟੀਮਾਂ ’ਤੇ ਜਿੱਤ ਦਰਜ ਕੀਤੀ। ਉਸ ਦਾ ਨਾਮ ਪੇਲੇ ਵਲੋਂ ਫੀਫਾ ਦੇ 100 ਮਹਾਨ ਪਲੇਅਰਾਂ ਦੀ ਸੂਚੀ ’ਚ ਸਾਮਲ ਹੈ।

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.