![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/4/4a/Blackwood%2527s_Magazine_-_1899_cover.jpg/640px-Blackwood%2527s_Magazine_-_1899_cover.jpg&w=640&q=50)
ਹਰਟ ਆਫ਼ ਡਾਰਕਨੈਸ
From Wikipedia, the free encyclopedia
ਹਰਟ ਆਫ਼ ਡਾਰਕਨੈਸ (1899) ਜੋਜ਼ਫ ਕੋਨਰਾਡ ਦਾ ਲਿਖਿਆ ਇੱਕ ਨਾਵਲ ਹੈ। ਇਹ ਫਰੇਮ ਸਟੋਰੀ ਸ਼ੈਲੀ ਵਿੱਚ ਲਿਖਿਆ ਗਿਆ ਹੈ। ਇਸਦਾ ਪ੍ਰਮੁੱਖ ਬਿਰਤਾਂਤਕਾਰ ਚਾਰਲਸ ਮਾਰਲੋ ਕੋਂਗੋ ਨਦੀ ਵਿੱਚ ਸਫ਼ਰ ਦੀ ਗੱਲ ਕਰਦਾ ਹੈ। ਇਹ ਕਥਾ ਮਾਰਲੋ ਲੰਡਨ ਵਿੱਚ ਥੇਮਜ਼ ਨਦੀ ਵਿੱਚ ਸਫ਼ਰ ਕਰਦੇ ਹੋਏ ਸੁਣਾ ਰਿਹਾ ਹੈ।, ਹਾਥੀ ਦੰਦ ਦੇ ਇੱਕ ਟਰਾਂਸਪੋਰਟਰ ਵਜੋਂ ਚਾਰਲਸ ਮਾਰਲੋ ਦੀ ਇੱਕ ਨਦੀ ਦੇ ਰਾਹੀਂ ਅਨੁਭਵਾਂ ਦੇ ਬਾਰੇ ਹੈ। ਇਸ ਰਾਹੀਂ ਕੋਨਰਾਡ ਲੰਡਨ ਅਤੇ ਅਫ਼ਰੀਕਾ ਦੀ ਹੇਨੀਰੀਆਂ ਥਾਵਾਂ ਵਜੋਂ ਤੁਲਨਾ ਕਰਦਾ ਹੈ।[1]
![]() 'ਹਰਟ ਆਫ਼ ਡਾਰਕਨੈਸ' ਪਹਿਲੀ ਵਾਰ ਬਲੈਕਵੁੱਡ'ਜ ਮੈਗਜੀਨ ਵਿੱਚ ਤਿੰਨ ਕਿਸਤਾਂ ਵਿੱਚ ਛਪਿਆ | |
ਲੇਖਕ | ਜੋਜ਼ਫ ਕੋਨਰਾਡ |
---|---|
ਦੇਸ਼ | ਯੂਨਾਇਟਡ ਕਿੰਗਡਮ |
ਭਾਸ਼ਾ | ਅੰਗਰੇਜ਼ੀ |
ਵਿਧਾ | ਫਰੇਮ ਸਟੋਰੀ, |
ਪ੍ਰਕਾਸ਼ਕ | ਬਲੈਕਵੁੱਡ'ਜ ਮੈਗਜੀਨ |
ਪ੍ਰਕਾਸ਼ਨ ਦੀ ਮਿਤੀ | ਫਰਵਰੀ 1899 |
ਮੀਡੀਆ ਕਿਸਮ | ਪ੍ਰਿੰਟ (ਲੜੀਵਾਰ) |
ਇਸ ਤੋਂ ਬਾਅਦ | ਲਾਰਡ ਜਿਮ (1900) |
ਇਸ ਰਚਨਾ ਦਾ ਕੇਂਦਰੀ ਨੁਕਤਾ ਹੈ ਕਿ ਕਹੇ ਜਾਂਦੇ ਸੱਭਿਅਕ ਲੋਕਾਂ ਅਤੇ ਜੰਗਲੀ ਮੰਨੇ ਜਾਂਦੇ ਲੋਕਾਂ ਵਿੱਚ ਬਹੁਤ ਘੱਟ ਅੰਤਰ ਹੈ। ਇਹ ਰਚਨਾ ਸਾਮਰਾਜਵਾਦ ਅਤੇ ਨਸਲਵਾਦ ਸਬੰਧੀ ਜ਼ਰੂਰੀ ਸਵਾਲ ਖੜ੍ਹੇ ਕਰਦੀ ਹੈ।[2]
ਮੂਲ ਰੂਪ ਵਿੱਚ ਇਹ ਨਾਵਲ ਬਲੈਕਵੁਡਜ਼ ਮੈਗਜ਼ੀਨ ਵਿੱਚ ਤਿੰਨ ਹਿੱਸਿਆਂ ਵਿੱਚ ਪ੍ਰਕਾਸ਼ਿਤ ਹੋਇਆ। ਉਸ ਤੋਂ ਬਾਅਦ ਇਹ ਕਈ ਵਾਰ ਪ੍ਰਕਾਸ਼ਿਤ ਹੋ ਚੁੱਕਿਆ ਹੈ ਅਤੇ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ। 1998 ਵਿੱਚ ਮੌਡਰਨ ਲਾਈਬ੍ਰੇਰੀ ਨੇ ਅੰਗਰੇਜ਼ੀ ਭਾਸ਼ਾ ਦੇ 100 ਸਭ ਤੋਂ ਚੰਗੇ ਨਾਵਲਾਂ ਦੀ ਸੂਚੀ ਵਿੱਚ ਇਸਨੂੰ 67ਵੇਂ ਦਰਜੇ ਉੱਤੇ ਰੱਖਿਆ।[3]