![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/2d/Jheronimus_Bosch_%2528cropped%2529.jpg/640px-Jheronimus_Bosch_%2528cropped%2529.jpg&w=640&q=50)
ਹੀਅਰੋਨੀਮਸ ਬੌਸ਼
From Wikipedia, the free encyclopedia
ਹਾਇਰੋਨੀਮਸ ਬੌਸ਼ (/ˌhaɪ.əˈrɒn[invalid input: 'ɨ']məs ˈbɒʃ/; ਡੱਚ: [ɦijeˈɾoːnimʏs ˈbɔs] ; ਜਨਮ ਸਮੇਂ ਝੇਰੋਨੀਮਸ ਵਾਨ ਐਕਨ [jeˈɾoːnimʏs vɑn ˈaːkə(n)];[1] ਅੰ. 1450 – 9 ਅਗਸਤ 1516) ਇੱਕ ਡਚ ਪੇਂਟਰ ਸੀ, ਜਿਸਦੇ ਚਿੱਤਰ ਨੈਤਿਕ ਅਤੇ ਧਾਰਮਿਕ ਧਾਰਨਾਵਾਂ ਅਤੇ ਬਿਰਤਾਂਤਾਂ ਨੂੰ ਦਰਸਾਉਣ ਲਈ ਸ਼ਾਨਦਾਰ ਬਿੰਬਾਵਲੀ ਦੀ ਵਰਤੋਂ ਲਈ ਮਸ਼ਹੂਰ ਹਨ।[2]
ਹਾਇਰੋਨੀਮਸ ਬੌਸ਼ | |
---|---|
![]() ਪੋਰਟਰੇਟ ਹਾਇਰੋਨੀਮਸ ਬੌਸ਼. ਅੰ. 1550 | |
ਜਨਮ | ਜ਼ੇਰੋਨੀਮਸ ਵਾਨ ਐਕਨ ਅੰ. 1450 'ਐਸ-ਹੇਰਟੋਜਨਬੌਸ਼, ਬ੍ਰਾਬੈਂਟ ਦਾ ਡਚੀ, ਬਰਗੰਡੀਅਨ ਨੀਦਰਲੈਂਡਜ਼ |
ਮੌਤ | ਦਫ਼ਨਾਇਆ (1516-08-09)9 ਅਗਸਤ 1516 ਐਸ-ਹੇਰਟੋਜਨਬੌਸ਼, ਬ੍ਰਾਬੈਂਟ ਦਾ ਡਚੀ, ਬਰਗੰਡੀਅਨ ਨੀਦਰਲੈਂਡਜ਼ |
ਰਾਸ਼ਟਰੀਅਤਾ | ਡਚ |
ਲਈ ਪ੍ਰਸਿੱਧ | ਚਿੱਤਰਕਾਰੀ |
ਜ਼ਿਕਰਯੋਗ ਕੰਮ | ਦੁਨਿਆਵੀ ਖੁਸ਼ੀਆਂ ਦਾ ਬਾਗ਼ ਟੈਂਪਟੇਸ਼ਨ ਆਫ ਸੇਂਟ ਐਂਥਨੀ |
ਲਹਿਰ | ਅਰੰਭਕ ਨੀਦਰਲੈਂਡਿਸ਼ ਪੇਂਟਿੰਗ ਪੁਨਰਜਾਗਰਤੀ |
ਉਹ ਅਰੰਭਕ ਨੀਦਰਲੈਂਡਿਸ਼ ਪੇਂਟਿੰਗ ਸਕੂਲ ਦਾ ਸਭ ਤੋਂ ਮਹੱਤਵਪੂਰਨ ਨੁਮਾਇੰਦਾ ਹੈ। ਉਸ ਦੀ ਰਚਨਾ ਵਿੱਚ ਧਾਰਮਿਕ ਧਾਰਨਾਵਾਂ ਅਤੇ ਬਿਰਤਾਂਤਾਂ ਦੇ ਸ਼ਾਨਦਾਰ ਦ੍ਰਿਸ਼ਟਾਂਤ ਹਨ।[2] ਉਸਦੇ ਜੀਵਨ ਦੇ ਅੰਦਰ, ਉਸਦੇ ਕੰਮ ਨੂੰ ਨੀਦਰਲੈਂਡਜ਼, ਆਸਟਰੀਆ ਅਤੇ ਸਪੇਨ ਵਿੱਚ ਇਕੱਤਰ ਕੀਤਾ ਗਿਆ ਅਤੇ ਉਸਦੇ, ਖ਼ਾਸਕਰ ਨਰਕ ਦੇ ਭਿਆਨਕ ਚਿੱਤਰਾਂ ਦੀਆਂ ਵਿਆਪਕ ਨਕਲਾਂ ਤਿਆਰ ਕੀਤੀਆਂ ਗਈਆਂ।
ਬੌਸ਼ ਦੀ ਜ਼ਿੰਦਗੀ ਬਾਰੇ ਬਹੁਤ ਘੱਟ ਜਾਣਿਆ ਜਾਂਦਾ ਹੈ, ਹਾਲਾਂਕਿ ਕੁਝ ਰਿਕਾਰਡ ਹਨ। ਉਸਨੇ ਇਸਦਾ ਬਹੁਤਾ ਹਿੱਸਾ 'ਐਸ-ਹੇਰਟੋਜਨਬੌਸਸ਼ਹਿਰ ਵਿੱਚ ਬਿਤਾਇਆ, ਜਿਥੇ ਉਹ ਆਪਣੇ ਦਾਦਾ ਜੀ ਦੇ ਘਰ ਪੈਦਾ ਹੋਇਆ ਸੀ। ਉਸਦੇ ਪੁਰਖਿਆਂ ਦੀਆਂ ਜੜ੍ਹਾਂ ਨਿਜਮੇਨ ਅਤੇ ਆਚੇਨ ਵਿੱਚ ਹਨ (ਜੋ ਉਸਦੇ ਉਪਨਾਮ: ਵਾਨ ਅਕੇਨ ਵਿੱਚ ਦਿਖਾਈ ਦਿੰਦੀਆਂ ਹਨ)। ਉਸਦੀ ਨਿਰਾਸ਼ਾਵਾਦੀ ਅਤੇ ਅਚੰਭਾਜੰਕ ਸ਼ੈਲੀ ਨੇ 16 ਵੀਂ ਸਦੀ ਦੀ ਉੱਤਰੀ ਕਲਾ ਉੱਤੇ ਬਹੁਤ ਪ੍ਰਭਾਵ ਪਾਇਆ, ਪੀਟਰ ਬਰੂਗੇਲ ਏਲਡਰ ਉਸਦਾ ਸਭ ਤੋਂ ਮਸ਼ਹੂਰ ਪੈਰੋਕਾਰ ਸੀ। ਅੱਜ ਉਹ ਮਨੁੱਖਤਾ ਦੀਆਂ ਇੱਛਾਵਾਂ ਅਤੇ ਡੂੰਘੇ ਡਰਾਂ ਦੀ ਡੂੰਘੀ ਅੰਤਰ-ਸੂਝ ਵਾਲੇ ਇੱਕ ਮੁੱਖ ਤੌਰ ਤੇ ਵਿਅਕਤੀਗਤ ਪੇਂਟਰ ਵਜੋਂ ਵੇਖਿਆ ਜਾਂਦਾ ਹੈ। ਉਸ ਦੇ ਯੋਗਦਾਨ ਦਾ ਨਿਰਣਾ ਕਰਨਾ ਵਿਸ਼ੇਸ਼ ਤੌਰ 'ਤੇ ਮੁਸ਼ਕਲ ਰਿਹਾ ਹੈ; ਅੱਜ ਸਿਰਫ ਲਗਪਗ 25 ਪੇਂਟਿੰਗਾਂ ਹਨ ਜਿਨ੍ਹਾਂ ਨੂੰ ਯਕੀਨ ਨਾਲ ਉਸ ਦੇ ਹੱਥ ਦੀਆਂ ਬਣਾਈਆਂ ਕਿਹਾ ਜਾ ਸਕਦਾ ਹੈ। ਅੱਠ ਡਰਾਇੰਗਾਂ ਵੀ ਨਾਲ ਹਨ। ਲਗਭਗ ਇੱਕ ਹੋਰ ਅੱਧੀ ਦਰਜਨ ਪੇਂਟਿੰਗਾਂ ਭਰੋਸੇ ਨਾਲ ਉਸਦੀ ਵਰਕਸ਼ਾਪ ਵਿੱਚ ਸਿਰਜੀਆਂ ਸਮਝੀਆਂ ਜਾਂਦੀਆਂ ਹਨ। ਉਸ ਦੀਆਂ ਸਭ ਤੋਂ ਵੱਧ ਪ੍ਰਸਿੱਧੀ ਪ੍ਰਾਪਤ ਰਚਨਾਵਾਂ ਵਿੱਚ ਕੁਝ ਟ੍ਰਿਪਟਾਈਚ ਆਲਟਰ-ਪੀਸ ਸ਼ਾਮਲ ਹਨ, ਜਿਨ੍ਹਾਂ ਵਿੱਚ ਦੁਨਿਆਵੀ ਖੁਸ਼ੀਆਂ ਦਾ ਬਾਗ਼ ਵੀ ਸ਼ਾਮਲ ਹੈ।