ਹੈਨਰਿਕ ਪੋਂਟੋਪਿਦਨ
From Wikipedia, the free encyclopedia
ਹੈਨਰਿਕ ਪੋਂਟੋਪਿਦਨ (24 ਜੁਲਾਈ 1857 - 21 ਅਗਸਤ 1943) ਇੱਕ ਡੈਨਿਸ਼ ਯਥਾਰਥਵਾਦੀ ਲੇਖਕ ਸੀ ਜਿਸ ਨੇ 1917 ਵਿੱਚ "ਡੈਨਮਾਰਕ ਦੇ ਵਰਤਮਾਨ ਜੀਵਨ ਦੇ ਪ੍ਰਮਾਣਿਕ ਵਰਣਨ" ਲਈ ਸਾਹਿਤ ਦੇ ਖੇਤਰ ਵਿਚ ਨੋਬਲ ਪੁਰਸਕਾਰ ਕਾਰਲ ਗੇਲੇਰਪ ਨਾਲ ਸਾਂਝੇ ਮਿਲਿਆ। ਪੋਂਟੋਪਿਦਨ ਦੇ ਨਾਵਲਾਂ ਅਤੇ ਨਿੱਕੀਆਂ ਕਹਾਣੀਆਂ - ਸਮਾਜਿਕ ਤਰੱਕੀ ਲਈ ਇੱਛਾ ਦੀ ਚੇਤਨਾ ਦੇ ਨਾਲ ਭਰਪੂਰ ਹਨ ਪਰ ਬਾਅਦ ਵਿੱਚ ਆਪਣੀ ਜ਼ਿੰਦਗੀ ਵਿੱਚ ਇਸ ਦੇ ਸਾਕਾਰ ਹੋਣ ਦੀ ਨਿਰਾਸ਼ਾ ਸਹਿਤ - ਆਪਣੇ ਦੇਸ਼ ਅਤੇ ਆਪਣੇ ਯੁੱਗ ਦੀ ਅਨੋਖੀ ਤਸਵੀਰ ਪੇਸ਼ ਕਰਦਾ ਹੈ। ਇੱਕ ਲੇਖਕ ਹੋਣ ਦੇ ਨਾਤੇ ਉਹ ਇੱਕ ਦਿਲਚਸਪ ਹਸਤੀ ਸੀ, ਜਿਸ ਨੇ ਆਪਣੇ ਆਪ ਨੂੰ ਰੂੜ੍ਹੀਵਾਦੀ ਵਾਤਾਵਰਨ ਤੋਂ, ਜਿਸ ਵਿੱਚ ਉਸ ਦਾ ਪਾਲਣ ਪੋਸ਼ਣ ਹੋਇਆ ਸੀ ਅਤੇ ਆਪਣੇ ਸਮਾਜਵਾਦੀ ਸਮਕਾਲੀਆਂ ਅਤੇ ਦੋਸਤਾਂ ਤੋਂ ਦੂਰ ਰੱਖਿਆ। ਉਹ ਮਾਡਰਨ ਬਰੇਕ-ਥਰੂ ਦਾ ਸਭ ਤੋਂ ਛੋਟਾ ਅਤੇ ਬਹੁਤ ਪੱਖਾਂ ਤੋਂ ਸਭ ਤੋਂ ਮੌਲਿਕ ਅਤੇ ਪ੍ਰਭਾਵਸ਼ਾਲੀ ਮੈਂਬਰ ਸੀ।