ਅਕੈਡਮੀ
From Wikipedia, the free encyclopedia
Remove ads
ਅਕੈਡਮੀ (ਅਟਿਕ ਯੂਨਾਨੀ : Ἀκαδήμεια; ਕੋਇਨ ਯੂਨਾਨੀ Ἀκαδημία) ਸੈਕੰਡਰੀ ਸਿੱਖਿਆ, ਉੱਚ ਸਿੱਖਿਆ, ਖੋਜ, ਜਾਂ ਆਨਰੇਰੀ ਮੈਂਬਰਸ਼ਿਪ ਦੀ ਇੱਕ ਸੰਸਥਾ ਹੁੰਦੀ ਹੈ। ਅਕੈਡਮੀਆ ਵਿਸ਼ਵਵਿਆਪੀ ਸਮੂਹ ਹੈ ਜਿਸ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੇ ਪ੍ਰੋਫੈਸਰ ਅਤੇ ਖੋਜਕਰਤਾ ਸ਼ਾਮਲ ਹਨ।
ਨਾਮ ਦਾ ਮੁਢ ਪਲੈਟੋ ਦੇ ਫ਼ਲਸਫ਼ੇ ਦੇ ਸਕੂਲ ਨਾਲ ਜੁੜਦਾ ਹੈ ਜਿਸ ਦੀ ਸਥਾਪਨਾ ਲਗਪਗ 385 ਬੀ ਸੀ ਵਿੱਚ ਯੂਨਾਨ ਦੇ ਉੱਤਰ ਵਿੱਚ ਅਕੈਡਮੀਆ, ਅਥੀਨਾ, ਸਿਆਣਪ ਅਤੇ ਹੁਨਰ ਦੀ ਦੇਵੀ ਦੇ ਮੰਦਰ ਵਿਖੇ ਸਥਾਪਤ ਕੀਤੀ ਗਈ ਸੀ।
Remove ads
ਨਿਰੁਕਤੀ
ਇਹ ਸ਼ਬਦ ਪ੍ਰਾਚੀਨ ਯੂਨਾਨ ਦੀ ਅਕੈਡਮੀ ਤੋਂ ਆਇਆ ਹੈ, ਜਿਸ ਦੀ ਵਿਓਤਪਤੀ ਐਥਨੀਅਨ ਹੀਰੋ, ਅਕੈਡੇਮੋਸ ਤੋਂ ਹੋਈ ਹੈ। ਏਥਨਾ ਸ਼ਹਿਰ ਦੀਆਂ ਕੰਧਾਂ ਦੇ ਬਾਹਰ, ਇੱਕ ਜਿਮਨੇਜ਼ੀਅਮ ਨੂੰ ਪਲਾਟੋ ਨੇ ਸਿਖਲਾਈ ਦੇ ਕੇਂਦਰ ਵਜੋਂ ਪ੍ਰਸਿੱਧ ਕਰ ਦਿੱਤਾ ਸੀ। ਬੁੱਧੀ ਦੀ ਦੇਵੀ, ਏਥੇਨਾ ਨੂੰ ਸਮਰਪਿਤ ਪਵਿੱਤਰ ਸਥਾਨ ਤੇ ਪਹਿਲਾਂ ਜ਼ੈਤੂਨ ਦੇ ਰੁੱਖਾਂ ਦੀ ਝਿੜੀ ਸੀ, ਇਸ ਲਈ ਇਹ ਸ਼ਬਦ "ਅਕਾਦਮ ਦੀਆਂ ਝਿੜੀਆਂ" ਬਣਿਆ।[1]
ਇਨ੍ਹਾਂ ਬਗੀਚਿਆਂ ਵਿਚ, ਫ਼ਿਲਾਸਫ਼ਰ ਪਲੇਟੋ ਨੇ ਆਪਣੇ ਪੈਰੋਕਾਰਾਂ ਨਾਲ ਗੱਲਬਾਤਾਂ ਕਰਿਆ ਕਰਦਾ ਸੀ। ਪਲੈਟੋ ਨੇ ਆਪਣੇ ਗੱਲਬਾਤੀ ਸੈਸ਼ਨਾਂ ਨੂੰ ਫ਼ਲਸਫ਼ੇ ਦੀ ਪੜ੍ਹਾਈ ਕਰਵਾਉਣ ਦੇ ਢੰਗ ਵਜੋਂ ਵਿਕਸਤ ਕਰ ਲਿਆ ਅਤੇ 387 ਈਪੂ ਵਿੱਚ, ਜਿਸ ਨੂੰ ਅੱਜ ਪੁਰਾਣੀ ਅਕੈਡਮੀ ਵਜੋਂ ਜਾਣਿਆ ਜਾਂਦਾ ਹੈ, ਸਥਾਪਤ ਕੀਤੀ।
ਅਰਥ ਵਿਸਥਾਰ ਨਾਲ, ਅਕੈਡਮੀਆ ਦਾ ਅਰਥ ਗਿਆਨ ਦੇ ਸਭਿਆਚਾਰਕ ਜਖੀਰੇ, ਇਸ ਦੇ ਵਿਕਾਸ ਅਤੇ ਪੀੜ੍ਹੀ ਦਰ ਪੀੜ੍ਹੀ ਸੰਚਾਰ ਦੇ ਨਾਲ ਨਾਲ ਇਸਦੇ ਅਭਿਆਸੀਆਂ ਅਤੇ ਸੰਚਾਰਕਾਂ ਤੋਂ ਬਣ ਗਿਆ ਹੈ। 17 ਵੀਂ ਸਦੀ ਵਿਚ, ਬ੍ਰਿਟਿਸ਼, ਇਤਾਲਵੀ ਅਤੇ ਫ੍ਰੈਂਚ ਵਿਦਵਾਨਾਂ ਨੇ ਇਹ ਸ਼ਬਦ ਉੱਚ ਸਿੱਖਿਆ ਦੀਆਂ ਸੰਸਥਾਵਾਂ ਦੀਆਂ ਕਿਸਮਾਂ ਦਾ ਵਰਣਨ ਕਰਨ ਲਈ ਵਰਤਿਆ।
Remove ads
ਮੁੱਢ
ਮੂਲ ਅਕੈਡਮੀ

ਅਕੈਡਮੀਆ ਦੇ ਸਕੂਲ ਹੋਣ ਤੋਂ ਪਹਿਲਾਂ ਅਤੇ ਸਿਮੋਨ ਦੇ ਇਸਦਾ ਪੱਕੀਆਂ ਕੰਧਾਂ ਦਾ ਵਾਗਲਾ ਕਰਨ ਤੋਂ ਵੀ ਪਹਿਲਾਂ,[2] ਇਸ ਵਿੱਚ ਪ੍ਰਾਚੀਨ ਐਥਨਜ਼ ਦੀਆਂ ਸ਼ਹਿਰ ਦੀਆਂ ਕੰਧਾਂ ਦੇ ਬਾਹਰ, ਗਿਆਨ ਦੀ ਦੇਵੀ, ਏਥੇਨਾ ਨੂੰ ਸਮਰਪਿਤ ਜੈਤੂਨ ਦੇ ਦਰੱਖਤਾਂ ਦੀ ਇੱਕ ਪਵਿੱਤਰ ਝਿੜੀ ਸੀ।[3] ਇਸ ਜਗ੍ਹਾ ਦਾ ਪੁਰਾਤੱਤਵ ਨਾਮ ਹੇਕੇਡੇਮੀਆ ਸੀ, ਜਿਹੜਾ ਕਲਾਸੀਕਲ ਸਮਿਆਂ ਤੱਕ ਆਉਂਦੇ ਆਉਂਦੇ ਦੁਆਰਾ ਅਕੈਡਮੀਆ ਬਣ ਗਿਆ ਸੀ ਅਤੇ ਘੱਟੋ ਘੱਟ ਛੇਵੀਂ ਸਦੀ ਬੀ.ਸੀ. ਦੀ ਸ਼ੁਰੂਆਤ ਦੇ ਸ਼ੁਰੂ ਵਿੱਚ, ਇਸਨੂੰ ਇੱਕ ਅਥੇਨੀਅਨ ਹੀਰੋ, ਪ੍ਰਸਿੱਧ " ਅਕੇਡੇਮੌਸ " ਨਾਲ ਜੋੜ ਲਿਆ ਗਿਆ ਸੀ। ਅਕੇਡੇਮੀਆ ਦੀ ਜਗ੍ਹਾ ਐਥੇਨਾ ਅਤੇ ਹੋਰਨਾਂ ਦੇਵਤਿਆਂ ਦੀ ਪਵਿੱਤਰ ਜਗ੍ਹਾ ਸੀ।
ਪਲੈਟੋ ਦੇ ਅਕੈਡਮੀਆ ਦੇ "ਅਧਿਆਪਕਾਂ" ਦੇ ਤੌਰ ਤੇ ਤੁਰੰਤ ਵਾਰਿਸ ਸਨ ਸਪੀਸੀਪਸ (347-339 ਈਪੂ), ਜ਼ੇਨੋਕਰੇਟਸ (339-314 ਈਪੂ), ਪੋਲੇਮਨ (314-269 ਈਪੂ), ਕਰੇਟ (ਅੰ. 269-266 ਈਪੂ), ਅਤੇ ਆਰਸੀਸੀਲਾਸ (ਅੰ. 266 –240 ਈਪੂ)। ਬਾਅਦ ਵਿੱਚ ਬਣੇ ਅਧਿਆਪਕਾਂ ਬਾਅਦ ਦੇ ਵਿਦਵਾਨਾਂ ਵਿੱਚ ਸਾਇਰੇਨ ਦੇ ਲੈਸੀਡੇਸ, ਕਾਰਨੇਡਜ਼, ਕਲੇਟੋਮਿਯਸ ਅਤੇ ਲਾਰੀਸਾ ਦੇ ਫਿਲੋ (“ਅਕੈਡਮੀ ਦੇ ਆਖਰੀ ਨਿਰਵਿਵਾਦਿਤ ਮੁਖੀ”) ਸ਼ਾਮਲ ਹਨ। [4][5] ਅਕੇਡੇਮੀਆ ਦੇ ਹੋਰ ਮਹੱਤਵਪੂਰਣ ਮੈਂਬਰਾਂ ਵਿੱਚ ਅਰਸਤੂ, ਹੇਰਾਕਲਾਈਡਜ਼ ਪੋਂਟਿਕਸ, ਕਨੀਡਸ ਦਾ ਯੂਡੋਕਸਸ, ਓਪਸ ਦਾ ਫਿਲਿਪ, ਕ੍ਰੈਂਟਰ, ਅਤੇ ਅਸਕਲਨ ਦਾ ਐਂਟੀਓਕਸ ਸ਼ਾਮਲ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads