ਅਚਾਨਕ
ਮਾਨਸਾ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਅਚਾਨਕ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] 2001 ਵਿੱਚ ਅਚਾਨਕ ਦੀ ਅਬਾਦੀ 1361 ਸੀ। ਇਸ ਦਾ ਖੇਤਰਫ਼ਲ 5.71 ਕਿ. ਮੀ. ਵਰਗ ਹੈ। ਇਹ ਪਿੰਡ ਸੈਦੇਵਾਲੇ ਤੋਂ ਡੇਢ km ਦੀ ਦੂਰੀ ਤੇ ਹੈ ਜਿੱਥੇ ਗੁਰੂ ਅਮਰਦਾਸ ਜੀ ਦਾ ਜੋੜਾ ਸਾਹਿਬ ਸੋਭਿਤ ਹੈ। ਇਸ ਪਿੰਡ ਦੇ 8-10 ਜਵਾਨ ਫੌਜ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਇਸ ਪਿੰਡ ਵਿਚ ਦੋ ਗੁਰੂ ਘਰ ਇਕ ਮਸਜਿਦ ਹੈ ਤੇ ਪੀਰਾਂ ਦੀਆ ਜਗ੍ਹਾ ਵੀ ਹਨ। ਕੁਝ ਸਮਾਂ ਪਹਿਲਾਂ ਇਸ ਪਿੰਡ ਵਿਚੋ ਅਚਾਨਕ ਕੋਠੇ ਅਲਗ ਹੋ ਗਿਆ ਸੀ ਜੋ ਹੁਣ ਅਚਾਨਕ ਖੁਰਦ ਨਾਲ ਜਾਣਿਆ ਜਾਂਦਾ ਹੈ। ਪੰਜਾਬੀ ਲੋਕ ਗਾਇਕ ਲਾਭ ਹੀਰਾ ਵੀ ਇਸ ਪਿੰਡ ਦਾ ਜੰਮਪਲ ਹੈ। ਇਸ ਪਿੰਡ ਦੇ ਲੋਕ ਪਕਿਸਤਾਨ ਤੋਂ ਆ ਕੇ ਇਸ ਜਗ੍ਹਾ ਤੇ ਵੱਸੇ ਨੇ ਜਿੰਨਾ ਦੇ ਪੁਰਾਣੇ ਪਿੰਡ ਭਾਈ ਕੋਟ, ਵਾਂ ਤੇ ਨਾਰੋਕੇ ਸੀ ਜੇਹੜੇ ਹੁਣ ਲਾਹੌਰ ਪਾਕਿਸਤਾਨ ਵਿਚ ਹਨ।
Remove ads
ਹੋਰ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads