ਅਜ਼ੀਮ ਪ੍ਰੇਮਜੀ

From Wikipedia, the free encyclopedia

ਅਜ਼ੀਮ ਪ੍ਰੇਮਜੀ
Remove ads

ਅਜ਼ੀਮ ਹਾਸ਼ਿਮ ਪ੍ਰੇਮਜੀ (ਜਨਮ 24 ਜੁਲਾਈ 1945) ਇੱਕ ਭਾਰਤੀ ਕਾਰੋਬਾਰੀ, ਨਿਵੇਸ਼ਕ ਅਤੇ ਸਮਾਜ ਸੇਵਕ ਹੈ। ਜੋ ਵਿਪਰੋ ਲਿਮਿਟੇਡ ਦਾ ਚੇਅਰਮੈਨ ਹੈ। ਉਸਨੇ ਵਿਪਰੋ ਨੂੰ ਚਾਰ ਦਹਾਕਿਆਂ ਤੋਂ ਵਿਭਿੰਨਤਾ ਅਤੇ ਵਿਕਾਸ ਦੇ ਰਾਹੀਂ ਵਿਕਸਤ ਕੀਤਾ ਅਤੇ ਉਹ ਸਾਫਟਵੇਅਰ ਉਦਯੋਗ ਵਿੱਚ ਵਿਸ਼ਵ ਦੇ ਇੱਕ ਆਗੂ ਵਜੋਂ ਉਭਰਿਆ।[4][5] 2010 ਵਿੱਚ, ਉਸਨੂੰ ਏਸ਼ੀਆਵੀਕ ਦੁਆਰਾ ਦੁਨੀਆ ਦੇ 20 ਸਭ ਸ਼ਕਤੀਸ਼ਾਲੀ ਆਦਮੀਆਂ ਵਿੱਚ ਉਸਨੂੰ ਚੁਣਿਆ ਗਿਆ ਸੀ। ਉਹ ਟਾਈਮ ਵੱਲੋਂ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚ ਦੋ ਵਾਰ ਸੂਚੀਬੱਧ ਕੀਤਾ ਗਿਆ ਹੈ।[6]

ਵਿਸ਼ੇਸ਼ ਤੱਥ ਅਜ਼ੀਮ ਪ੍ਰੇਮਜੀ, ਜਨਮ ...

ਅਜ਼ੀਮ ਪ੍ਰੇਮਜੀ ਨਵੰਬਰ 2017 ਤੱਕ 9.5 ਅਰਬ ਡਾਲਰ ਦੀ ਅਨੁਮਾਨਤ ਸੰਪਤੀ ਨਾਲ ਭਾਰਤ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਹੈ। 2013 ਵਿੱਚ, ਉਹ 'ਦਿ ਗਵਿੰਗ ਪਲੇਜ' ਨੂੰ ਆਪਣੀ ਦੌਲਤ ਦਾ ਘੱਟੋ ਘੱਟ ਅੱਧਾ ਹਿੱਸਾ ਦੇਣ ਲਈ ਸਹਿਮਤ ਹੋਇਆ ਸੀ। ਪ੍ਰੇਮਜੀ ਨੇ 2.2 ਬਿਲੀਅਨ ਡਾਲਰ ਦਾਨ ਨਾਲ ਅਜੀਮ ਪ੍ਰੇਮਜੀ ਫਾਊਂਡੇਸ਼ਨ ਸ਼ੁਰੂ ਕੀਤੀ, ਜੋ ਕਿ ਭਾਰਤ ਵਿੱਚ ਸਿੱਖਿਆ 'ਤੇ ਕੇਂਦ੍ਰਿਤ ਹੈ।[7]

Remove ads

ਕਰੀਅਰ

1945 ਵਿੱਚ, ਮੁਹੰਮਦ ਹਾਸ਼ਿਮ ਪ੍ਰੇਮਜੀ ਨੇ ਮਹਾਰਾਸ਼ਟਰ ਦੇ ਜਲਗਾਓਂ ਜ਼ਿਲੇ ਦੇ ਇੱਕ ਛੋਟੇ ਜਿਹੇ ਕਸਬੇ ਅੰਲਨੇਰ ਵਿੱਚ ਪੱਛਮੀ ਭਾਰਤੀ ਵੈਜੀਟੇਬਲ ਪ੍ਰੋਡਕਟਸ ਲਿਮਟਿਡ ਵਿੱਚ ਸ਼ੁਰੂ ਕੀਤਾ। ਇਸ ਕੰਪਨੀ ਵਿੱਚ ਖਾਣ ਪੀਣ ਵਾਲਾ ਤੇਲ ਅਤੇ ਸਾਬਣਾਂ ਦਾ ਉਤਪਾਦਨ ਹੁੰਦਾ ਸੀ।[8] 1966 ਵਿੱਚ, ਆਪਣੇ ਪਿਤਾ ਦੀ ਮੌਤ ਦੀ ਖ਼ਬਰ 'ਤੇ, ਅਜੀਮ ਪ੍ਰੇਮਜੀ ਵਿਪਰੋ ਦਾ ਇੰਚਾਰਜ ਸੰਭਾਲਣ ਲਈ ਸਟੈਨਫੋਰਡ ਯੂਨੀਵਰਸਿਟੀ ਜਿੱਥੇ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ, ਤੋਂ ਘਰ ਵਾਪਸ ਆ ਗਿਆ। ਉਸ ਵੇਲੇ ਕੰਪਨੀ ਨੂੰ ਪੱਛਮੀ ਭਾਰਤੀ ਵੈਜੀਟੇਬਲ ਪ੍ਰੋਡਕਟਸ ਨਾਮ ਨਾਲ ਜਾਣਿਆ ਜਾਂਦਾ ਸੀ, ਜੋ ਹਾਈਡਰੋਜਨੇਟਿਡ ਤੇਲ ਦਾ ਉਤਪਾਦਨ ਕਰਦੀ ਸੀ ਪਰ ਅਜੀਮ ਪ੍ਰੇਮਜੀ ਨੇ ਬਾਅਦ ਵਿੱਚ ਕੰਪਨੀ ਨੂੰ ਬੇਕਰੀ ਫੈਟ, ਨਸਲੀ ਸਮੱਗਰੀ ਆਧਾਰਿਤ ਟਾਇਲੈਟਰੀਜ਼, ਵਾਲਾਂ ਦੀ ਦੇਖਭਾਲ ਲਈ ਸਾਬਣ, ਬੇਬੀ ਟਾਇਲੈਟਰੀਜ਼, ਲਾਈਟ ਪ੍ਰੋਡਕਟਸ, ਅਤੇ ਹਾਈਡ੍ਰੌਲਿਕ ਸਿਲੰਡਰਾਂ ਆਦਿ ਬਣੌਨ ਵਾਲੀ ਕੰਪਨੀ ਵਿੱਚ ਵਿਕਸਿਤ ਕਰ ਦਿੱਤਾ। 1980 ਦੇ ਦਹਾਕੇ ਵਿੱਚ, ਉੱਭਰ ਰਹੇ ਆਈ.ਟੀ. ਖੇਤਰ ਦੇ ਮਹੱਤਵ ਨੂੰ ਪਛਾਣ ਕੇ, ਕੰਪਨੀ ਦਾ ਨਾਮ ਵਿਪਰੋ ਰੱਖ ਦਿੱਤਾ ਅਤੇ ਇੱਕ ਅਮਰੀਕੀ ਕੰਪਨੀ ਸੈਂਟੀਨਲ ਕੰਪਿਊਟਰ ਕਾਰਪੋਰੇਸ਼ਨ ਦੇ ਨਾਲ ਤਕਨੀਕੀ ਸਹਿਯੋਗ ਅਧੀਨ ਮਿਨੀਕੰਪਿਊਟਰ ਦਾ ਨਿਰਮਾਣ ਕਰਕੇ ਉੱਚ ਤਕਨਾਲੋਜੀ ਖੇਤਰ ਵਿੱਚ ਦਾਖਲ ਹੋ ਗਿਆ।[9] ਇਸ ਤੋਂ ਬਾਅਦ ਪ੍ਰੇਮਜੀ ਨੇ ਆਪਣਾ ਧਿਆਨ ਸਾਬਣਾਂ ਤੋਂ ਹਟਾ ਕੇ ਸਾਫਟਵੇਅਰਾਂ ਵੱਲ ਕਰ ਲਿਆ।[10]

Remove ads

ਨਿੱਜੀ ਜੀਵਨ

ਪ੍ਰੇਮਜੀ ਦਾ ਜਨਮ ਬੰਬਈ, ਭਾਰਤ ਵਿੱਚ ਇੱਕ ਨਿਜ਼ਾਰੀ ਈਸਮਾਇਲੀ ਸ਼ੀਆ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ।[1][11] ਉਸਦਾ ਪਿਤਾ ਇੱਕ ਪ੍ਰਸਿੱਧ ਵਪਾਰੀ ਸੀ ਜਿਸਨੂੰ ਬਰਮਾ ਦੇ ਰਾਈਸ ਕਿੰਗ ਵਜੋਂ ਜਾਣਿਆ ਜਾਂਦਾ ਸੀ। ਵਿਭਾਜਨ ਤੋਂ ਬਾਅਦ ਜਿੰਨਾ ਨੇ ਮੁਹੰਮਦ ਹਾਸ਼ਿਮ ਪ੍ਰੇਮਜੀ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਪਰ ਹਾਸ਼ਿਮ ਪ੍ਰੇਮਜੀ ਬੇਨਤੀ ਨੂੰ ਅਸਵੀਕਾਰ ਕੀਤਾ ਅਤੇ ਭਾਰਤ ਵਿੱਚ ਰਹਿਣ ਦਾ ਫੈਸਲਾ ਕੀਤਾ।[12]

ਪ੍ਰੇਮਜੀ ਕੋਲ ਸਟੈਨਫੋਰਡ ਯੂਨੀਵਰਸਿਟੀ, ਯੂਐਸਏ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਡਿਗਰੀ ਵਿੱਚ ਬੈਚਲਰ ਆਫ ਸਾਇੰਸ ਹੈ। ਉਸ ਦਾ ਵਿਆਹ ਯਾਸਮੀਨ ਨਾਲ ਹੋਇਆ ਹੈ ਜੋੜੇ ਦੇ ਰਿਸ਼ੀਦ ਅਤੇ ਤਾਰਿਕ ਦੋ ਬੱਚੇ ਹਨ। ਰਿਸ਼ੀਦ ਫਿਲਹਾਲ ਵਿਪਰੋ ਵਿੱਚ ਆਈਟੀ ਬਿਜ਼ਨਸ ਦਾ ਮੁੱਖ ਰਣਨੀਤੀ ਅਧਿਕਾਰੀ ਹੈ।[13]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads