ਅਜੰਤਾ ਗੁਫਾਵਾਂ
From Wikipedia, the free encyclopedia
Remove ads
ਅਜੰਤਾ ਗੁਫਾਵਾਂ (ਮਰਾਠੀ: अजिंठा लेणी; ਅਜਿੰਠਾ ਲੇਣੀ ) ਮਹਾਰਾਸ਼ਟਰ, ਭਾਰਤ ਵਿੱਚ ਸਥਿਤ ਪਾਸ਼ਾਣ ਕਟ ਰਾਜਗੀਰੀ ਗੁਫਾਵਾਂ ਹਨ। ਇਹ ਥਾਵਾਂ ਦੂਜੀ ਸਦੀ ਈ. ਪੂ. ਦੀਆਂ ਹਨ। ਇੱਥੇ ਬੋਧੀ ਧਰਮ ਨਾਲ ਸੰਬੰਧਿਤ ਚਿਤਰ ਅਤੇ ਸ਼ਿਲਪਕਾਰੀ ਦੇ ਉੱਤਮ ਨਮੂਨੇ ਮਿਲਦੇ ਹਨ। ਇਨ੍ਹਾਂ ਦੇ ਨਾਲ ਹੀ ਸਜੀਵ ਚਿਤਰਣ ਵੀ ਮਿਲਦੇ ਹਨ। ਇਹ ਗੁਫਾਵਾਂ ਅਜੰਤਾ ਨਾਮਕ ਪਿੰਡ ਦੇ ਲਾਗੇ ਹੀ ਸਥਿਤ ਹਨ, ਜੋ ਕਿ ਮਹਾਰਾਸ਼ਟਰ ਦੇ ਔਰੰਗਾਬਾਦ ਜਿਲ੍ਹੇ ਵਿੱਚ ਜਲਗਾਉਂ ਰੇਲਵੇ ਸਟੇਸ਼ਨ ਤੋਂ 59 ਕਿ.ਮੀ. ਅਤੇ ਔਰੰਗਾਬਾਦ ਤੋਂ 104 ਕਿ.ਮੀ ਦੂਰੀ ਤੇ ਹੈ। (ਨਿਰਦੇਸ਼ਾਂਕ : 20° 30’ ਉ, 75° 40’ ਪੂ) ਅਜੰਤਾ ਗੁਫਾਵਾਂ ਸੰਨ 1983 ਤੋਂ ਯੁਨੈਸਕੋ ਦੇ ਵਿਸ਼ਵ ਵਿਰਾਸਤ ਸਥਾਨ ਵਜੋਂ ਘੋਸ਼ਿਤ ਹਨ। ‘’’ਨੈਸ਼ਨਲ ਜਿਆਗਰਾਫਿਕ ‘’’ ਦੇ ਅਨੁਸਾਰ: ਸ਼ਰਧਾ ਦਾ ਵਹਾਅ ਅਜਿਹਾ ਸੀ, ਕਿ ਅਜਿਹਾ ਪ੍ਰਤੀਤ ਹੁੰਦਾ ਹੈ, ਜਿਵੇਂ ਸਦੀਆਂ ਤੱਕ ਅਜੰਤਾ ਸਮੇਤ , ਲੱਗਭੱਗ ਸਾਰੇ ਬੋਧੀ ਮੰਦਿਰ, ਹਿੰਦੂ ਰਾਜਿਆਂ ਦੇ ਸ਼ਾਸਨ ਅਤੇ ਸਰਪ੍ਰਸਤੀ ਦੇ ਅਧੀਨ ਬਣਵਾਏ ਗਏ ਹੋਣ।[1] ਵਿਸ਼ਾਲ ਪੱਥਰਾਂ ਨੂੰ ਕੱਟ ਕੇ ਬਣਾਈਆਂ ਗਈਆਂ ਇਹ ਗੁਫਾਵਾਂ 7ਵੀਂ ਤੋਂ ਲੈ ਕੇ 10ਵੀਂ ਸਦੀ ਦੇ ਸਮੇਂ ਦੌਰਾਨ ਦੀਆਂ ਹਨ।
Remove ads
ਵਾਸਤੂਕਾਲ ਦਾ ਨਮੂਨਾ
ਵਾਸਤੂਕਲਾ ਦੇ ਪਾਰਖੀ ਇਨ੍ਹਾਂ ਗੁਫਾਵਾਂ ‘ਚ ਬਣੀਆਂ ਆਕ੍ਰਿਤੀਆਂ ਦੇ ਹਾਵ-ਭਾਵ ਜਾਣ ਕੇ ਉਸ ਦੇ ਇਤਿਹਾਸ ਨੂੰ ਸਮਝਣ ਨਾਲ ਵਧੇਰੇ ਮਾਹਿਰ ਹੁੰਦੇ ਹਨ। ਗੁਫਾਵਾਂ ਬੌਧ ਭਿਕਸ਼ੂਆਂ ਦੀ ਰਿਹਾਇਸ਼, ਧਿਆਨ ਅਤੇ ਪ੍ਰਾਰਥਨਾ ਸਥਾਨਾਂ ਦੇ ਰੂਪ ਵਿੱਚ ਤਿਆਰ ਕੀਤੀਆਂ ਗਈਆਂ ਸਨ।
ਬੁੱਧ ਧਰਮ ਨਾਲ ਸੰਬੰਧਤ
ਦੀਵਾਰਾਂ ‘ਤੇ ਬੁੱਧ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਅਤੇ ਜਾਤਕ ਕਥਾਵਾਂ ਦਾ ਵਿਸ਼ਾਲ ਪੇਂਟਿੰਗਸ ਵਿੱਚ ਚਿਤਰਨ ਕੀਤਾ ਗਿਆ ਹੈ। ਮੂਰਤੀਆਂ ਅਤੇ ਪੇਂਟਿੰਗਸ ਉਨ੍ਹਾਂ ਮਜ਼ਬੂਤ ਖੰਭਿਆਂ ਦੇ ਆਲੇ-ਦੁਆਲੇ ਬਣੀਆਂ ਹੋਈਆਂ ਹਨ, ਜਿਨ੍ਹਾਂ ਨੂੰ ਪੱਥਰਾਂ ਨਾਲ ਤਰਾਸ਼ ਕੇ ਬਣਾਇਆ ਗਿਆ ਹੈ।
ਅਜੰਤਾ ਦੀਆਂ ਗੁਫਾਵਾਂ
ਅਜੰਤਾ ਦੀਆਂ ਗੁਫਾਵਾਂ 30 ਗੁਫਾਵਾਂ ਦਾ ਇੱਕ ਸਮੂਹ ਹੈ। ਪਰਬਤ ‘ਤੇ ਸਥਿਤ ਇਨ੍ਹਾਂ ਗੁਫਾਵਾਂ ਦੀਆਂ ਖੋਜ ਸਾਲ 1819 ‘ਚ ਇੱਕ ਆਰਮੀ ਅਫਸਰ ਜਾਨ ਸਮਿਥ ਅਤੇ ਉਨ੍ਹਾਂ ਦੇ ਦਲ ਦੇ ਮੈਂਬਰਾਂ ਨੇ ਕੀਤੀ ਸੀ। ਸ਼ਿਕਾਰ ਕਰਨ ਪਹੁੰਚੇ ਇਸ ਸਮੂਹ ਨੂੰ ਉਥੇ ਕਤਾਰ ਵਿੱਚ 29 ਗੁਫਾਵਾਂ ਇਕੱਠੀਆਂ ਨਜ਼ਰ ਆਈਆਂ, ਜਦਕਿ ਇੱਕ ਕੁਝ ਦੂਰੀ ‘ਤੇ। ਇਸ ਪਿੱਛੋਂ ਇਨ੍ਹਾਂ ਗੁਫਾਵਾਂ ਦੀ ਪ੍ਰਸਿੱਧੀ ਦੂਰ-ਦੂਰ ਤੱਕ ਫੈਲ ਗਈ। ਇਹ ਪ੍ਰਾਚੀਨ ਅਤੇ ਇਤਿਹਾਸਕ ਗੁਫਾਵਾਂ ਘੋੜੇ ਦੀ ਨਾਲ ਦੇ ਆਕਾਰ ‘ਚ ਬਣੀਆਂ ਹੋਈਆਂ ਹਨ ਪਰ ਸਮੇਂ ਦੇ ਨਾਲ ਇਨ੍ਹਾਂ ਗੁਫਾਵਾਂ ਦਾ ਨੁਕਸਾਨ ਵੀ ਹੋਇਆ ਹੈ ਅਤੇ ਹੁਣ ਇਨ੍ਹਾਂ ‘ਚੋਂ ਸਿਰਫ 6 ਹੀ ਬਾਕੀ ਰਹਿ ਗਈਆਂ ਹਨ। ਇਨ੍ਹਾਂ ਗੁਫਾਵਾਂ ਵਿੱਚ ਹੀਨਯਾਨ ਅਤੇ ਮਹਾਯਾਨ ਭਾਈਚਾਰੇ ਦੀ ਝਲਕ ਦੇਖਣ ਨੂੰ ਮਿਲਦੀ ਹੈ।
ਅਲੋਰਾ ਗੁਫਾਵਾਂ
ਅਲੋਰਾ ‘ਚ 34 ਗੁਫਾਵਾਂ ਦਾ ਸਮੂਹ ਹੈ। ਇਹ ਵੀ ਇੱਕ ਹੀ ਕਤਾਰ ‘ਚ ਸਥਿਤ ਹਨ। ਇਥੇ ਮੰਦਰ ਅਤੇ ਮੱਠ ਪਹਾੜ ਦੇ ਉੱਪਰਲੇ ਹਿੱਸੇ ਨੂੰ ਕੱਟ ਕੇ ਬਣਾਏ ਗਏ ਹਨ। ਰਾਸ਼ਟਰਕੂਟ ਵੰਸ਼ ਦੇ ਸ਼ਾਸਕਾਂ ਵੱਲੋਂ ਬਣਾਈਆਂ ਗਈਆਂ ਇਹ ਸ਼ਿਲਪਕਲਾਵਾਂ ਪਹਾੜਾਂ ਵਿੱਚ ਅਨੋਖਾ ਨਜ਼ਾਰਾ ਪੇਸ਼ ਕਰਦੀਆਂ ਹਨ। ਸਜਾਵਟੀ ਰੂਪ ‘ਚ ਤਰਾਸ਼ੀਆਂ ਗਈਆਂ ਇਨ੍ਹਾਂ ਅਲੋਰਾਗੁਫਾਵਾਂ ‘ਚ ਜਿਥੇ ਸ਼ਾਂਤੀ ਅਤੇ ਅਧਿਆਤਮ ਝਲਕਦਾ ਹੈ, ਉਥੇ ਹੀ ਦੈਵੀ ਊਰਜਾ ਅਤੇ ਸ਼ਕਤੀ ਨਾਲ ਭਰਪੂਰ ਨਜ਼ਰ ਵੀ ਆਉਂਦੀਆਂ ਹਨ।
ਕੁਦਰਤੀ ਰੰਗਾਂ ਦੀ ਵਰਤੋਂ
ਪਹਾੜੀਆਂ ਵਿੱਚ ਮੌਜੂਦ ਬਨਸਪਤੀ ਅਤੇ ਹੋਰ ਸਮੱਗਰੀ ਨਾਲ ਤਿਆਰ ਕੀਤੇ ਕੁਦਰਤੀ ਰੰਗਾਂ ਨਾਲ ਪੇਂਟਿੰਗਸ ‘ਚ ਰੰਗ ਭਰਿਆ ਗਿਆ ਹੈ। ਹਜ਼ਾਰਾਂ ਸਾਲ ਹੋਣ ਕਾਰਨ ਬਹੁਤ ਸਾਰੀਆਂ ਪੇਂਟਿੰਗਸ ਨੁਕਸਾਨਗ੍ਰਸਤ ਹੋ ਗਈਆਂ ਹਨ। ਕਈ ਥਾਵਾਂ ‘ਤੇ ਰੰਗਾਂ ਦੀ ਪਰਤ ਉਖੜ ਗਈ ਹੈ, ਗੁਫਾਵਾਂ ‘ਚ ਤਰੇੜਾਂ ਆਉਣ ਨਾਲ ਸੁੰਦਰਤਾ ਵਿੱਚ ਥੋੜ੍ਹੀ ਕਮੀ ਨਜ਼ਰ ਆਉਣ ਲੱਗੀ ਹੈ।
ਹਰੇਕ ਧਰਮ ਨਾਲ ਸੰਬੰਧਤ
ਅਜੰਤਾ ‘ਚ ਪਹਾੜ ਨੂੰ ਕੱਟ ਕੇ ਬਣਾਈਆਂ ਗਈਆਂ ਗੁਫਾਵਾਂ ਦਾ ਕਲਾਤਮਕ ਦੁਆਰ ਦੇਖਣ ਯੋਗ ਹੈ। ਅਲੋਰਾ ਦੀ ਪਹਾੜੀ ਨੂੰ ਕੱਟ ਕੇ ਬਣਾਇਆ ਕੈਲਾਸ਼ ਮੰਦਰ ਗਰਾਊਂਡ ਵੀ ਸ਼ਿਲਪਕਲਾ ਦਾ ਵਿਲੱਖਣ ਨਮੂਨਾ ਹੈ। ਇਸ ਨੂੰ ਇੱਕ ਪੱਥਰ ਦੀ ਸ਼ਿਲਾ ਨਾਲ ਬਣੀ ਹੋਈ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਮੰਨਿਆ ਜਾਂਦਾ ਹੈ।
ਗਣਿਤ ਦੀ ਵਰਤੋਂ
ਅਜੰਤਾ ਚਿੱਤਰ ਸਮੂਹ ਦਾ ਇਹ ਬਹੁਤ ਮੰਨਿਆ ਹੋਇਆ ਚਿੱਤਰ ਹੈ। ਇਸੇ ਗੁਫਾ ਵਿੱਚ ਵਿਸ਼ਵਾਤੰਰਾ ਜਟਾਕਾ ਵੀ ਹੈ। ਸੁੰਦਰ ਜਿਓਮੈਟਰੀਕਲ ਚਿੱਤਰਕਾਰੀ ਇਸ ਦੀ ਬਾਹਰੀ ਦੀਵਾਰ ‘ਤੇ ਸਜਾਈ ਗਈ ਹੈ। ਇਹ ਇੱਕ ਜੈਨ ਇਸਤਰੀ ਨੂੰ ਦਰਸਾਉਂਦਾ ਹੈ, ਜਿਸ ਦੇ ਹੱਥਾਂ ‘ਚ ਇੱਕ ਛਤਰੀ ਹੈ ਅਤੇ ਦੋ ਔਰਤਾਂ ਉਸ ਨੂੰ ਖਿੜਕੀ ‘ਚੋਂ ਦੇਖ ਰਹੀਆਂ ਹਨ।
ਗੁਫਾ ਦੇ ਵੇਰਵੇ
- ਅਜੰਤਾ ਦੀ ਗੁਫਾ ਨੰ. 1 ਅਨੋਖੀ ਹੈ। ਇਹ ਅਜੰਤਾ ਚਿੱਤਰ ਸਮੂਹ ਦਾ ਸਭ ਤੋਂ ਸੁੰਦਰ ਚਿੱਤਰ ਅਖਵਾਉਂਦਾ ਹੈ। ਇਸ ਵਿੱਚ ਇੱਕ ਰਾਜਕੁਮਾਰ ਸਹਿਲਯ ਸੁੰਦਰ ਸਰੀਰ, ਸੋਨੇ ਵਾਂਗ ਦਮਕਦੇ ਹੱਥਾਂ ‘ਚ ਕਮਲ ਦੇ ਫੁੱਲ ਲਈ ਖੜ੍ਹਾ ਹੈ, ਇਸ ਲਈ ਇਸ ਨੂੰ ਬੌਧ ਧਰਮੀ ਪਦਮਪਾਨੀ ਕਹਿੰਦੇ। ਗੁਫਾ ਦੇ ਅੰਦਰ ਭਗਵਾਨ ਬੁੱਧ ਦੀ ਵੱਡੀ ਮੂਰਤੀ ‘ਤੇ ਤਿੰਨ ਵਿਲੱਖਣ ਰੋਸ਼ਨੀਆਂ ਦਾ ਪ੍ਰਭਾਵ ਅਤੇ ਪੱਥਰ ਦੇ ਦਵਾਰ ‘ਤੇ ਬਹੁਤ ਹੈਰਾਨੀਜਨਕ ਨੱਕਾਸ਼ੀ ਕੀਤੀ ਗਈ ਹੈ। [2]
- ਅਲੋਰਾ ਗੁਫਾ ਨੰ. 10 ਅਲੋਰਾ ਵਿੱਚ ਬੁੱਧ ਧਰਮੀ ਗੁਫਾਵਾਂ ‘ਚ ਇਹ ਇਕੋ-ਇਕ ਚੈਤਯਗ੍ਰਹਿ ਹੈ ਅਤੇ ਮਹਾਰਾਸ਼ਟਰ ਦੀ ਸਭ ਤੋਂ ਸੁੰਦਰ ਚੈਤਯਗੁਫਾ ਹੈ। ਸਤੰਭ ਦੇ ਦੇਖਣਯੋਗ ਸਥਾਨ ‘ਤੇ ਗੌਤਮ ਬੁੱਧ ਦੀਆਂ ਸ਼ਾਨਦਾਰ ਮੂਰਤੀ ਬਿਰਾਜਮਾਨ ਹੈ।
- ਗੁਫਾ ਨੰਬਰ.16 ‘ਚ ਸਥਿਤ ਹੈ। ਕੁਝ ਗੁਫਾਵਾਂ ਵਿੱਚ ਹਿੰਦੂ ਅਤੇ ਜੈਨ ਪ੍ਰਤੀਕ ਵੀ ਮੌਜੂਦ ਹਨ। ਇਸ ਤਰ੍ਹਾਂ ਸਥਾਪਤੀ ਦੇ ਖੇਤਰ ਵਿੱਚ ਅਲੋਰਾ-ਅਜੰਤਾ ਦੀਆਂ ਇਹ ਗੁਫਾਵਾਂ ਬੌਧ, ਹਿੰਦੂ ਅਤੇ ਜੈਨ ਭਾਈਚਾਰੇ ਦੇ ਸਿਹਤਮੰਦ ਮੁਕਾਬਲੇ ਦੀਆਂ ਪ੍ਰਤੀਕ ਹਨ।
- ਗੁਫਾ ਨੰ. 17 ਦੇ ਪ੍ਰਵੇਸ਼ ਦਵਾਰ ‘ਤੇ ਖੜ੍ਹੇ ਹੋਣ ‘ਤੇ ਸੱਜੇ ਹੱਥ ‘ਤੇ ਅਸਮਾਨ ‘ਤੇ ਰਹਿਣ ਵਾਲੀਆਂ ਅਪਸਰਾਵਾਂ ਦਾ ਚਿਤਰਨ ਕੀਤਾ ਹੋਇਆ ਹੈ। ਉਸ ‘ਚੋਂ ਇੱਕ ਅਪਸਰਾ ਦਾ ਚਿੱਤਰ ਬੇਹੱਦ ਸੁੰਦਰ ਹੈ, ਜੋ ਬਹੁਤ ਸਾਰੇ ਗਹਿਣਿਆਂ ਨਾਲ ਲੱਦੀ ਹੋਈ ਹੈ। ਪਹਿਨੇ ਹੋਏ ਗਹਿਣਿਆਂ ਨੂੰ ਹਵਾ ਨਾਲ ਉੱਡਦਿਆਂ ਬੇਹੱਦ ਸੁੰਦਰਤਾ ਨਾਲ ਦਿਖਾਇਆ ਗਿਆ ਹੈ।
- ਗੁਫਾ ਨੰ. 21 ਦੇ ਬਾਹਰ ਦਾ ਏਰੀਅਲ ਦ੍ਰਿਸ਼ ਸਭ ਤੋਂ ਵਧੀਆ ਹੈ, ਜਿਥੋਂ ਨੰ. 1 ਤੋਂ 21 ਤੱਕ ਗੁਫਾਵਾਂ ਨਜ਼ਰ ਆਉਂਦੀਆਂ ਹਨ। ਇਸ ਪਰਬਤ ‘ਤੇ ਭਗਵਾਨ ਬੁੱਧ ਦੀਆਂ ਬਹੁਤ ਸਾਰੀਆਂ ਸੁੰਦਰ ਆਕ੍ਰਿਤੀਆਂ ਦਰਸਾਈਆਂ ਗਈਆਂ ਹਨ।
- ਗੁਫਾ ਨੰ. 25 ਰਾਮੇਸ਼ਵਰ ਦਾ ਪ੍ਰਵੇਸ਼ ਦਵਾਰ ਹੈ, ਜਿਸ ਵਿੱਚ ਗੰਗਾ ਜੀ ਕੱਛੂਕੁੰਮਿਆਂ ਦੇ ਉੱਪਰ ਸਥਿਤ ਹੈ। ਇਥੋਂ ਦੇ ਹਰ ਸਤੰਭ ‘ਤੇ ਸੁੰਦਰ ਨੱਕਾਸ਼ੀ ਹੈ। ਇਹ ਵਾਸਤੂਕਲਾ ਦਾ ਅਨੋਖਾ ਨਮੂਨਾ ਹੈ।
- ਗੁਫਾ ਨੰ. 26 ‘ਚ ਖੱਬੇ ਪਾਸੇ ਭਗਵਾਨ ਬੁੱਧ ਦੀ ਨਿਰਵਾਣ ਅਵਸਥਾ ਦੀ ਸੱਤ ਮੀਟਰ ਲੰਬੀ ਮੂਰਤੀ ਹੈ। ਚਿਹਰੇ ‘ਤੇ ਅਸੀਮ ਤ੍ਰਿਪਤੀ ਦੇ ਭਾਵ ਹਨ। ਅਸਮਾਨ ਵਿੱਚ ਦੇਵਤੇ ਫੁੱਲਾਂ ਦੀ ਵਰਖਾ ਕਰ ਰਹੇ ਹਨ। ਹੇਠਾਂ ਸੋਗ ਦੇ ਸਾਗਰ ਵਿੱਚ ਡੁੱਬੇ ਸ਼ਿਸ਼ ਹਨ। ਪਹਿਲੇ ਪੜਾਅ ਦੀਆਂ ਪੇਂਟਿੰਗਸ ਸਤਵਾਹਨ ਰਾਜਵੰਸ਼ ਦੇ ਸਮੇਂ ਬਣਾਈਆਂ ਗਈਆਂ ਸਨ, ਜੋ ਸਾਂਚੀ (ਮੱਧ ਪ੍ਰਦੇਸ਼) ਨਾਲ ਸਬੰਧ ਰੱਖਦੀਆਂ ਹਨ। ਇਨ੍ਹਾਂ ‘ਤੇ ਹੀਨਯਾਨ ਵਿਚਾਰਧਾਰਾ ਦਾ ਪ੍ਰਭਾਵ ਸਪੱਸ਼ਟ ਹੈ। ਦੂਜੇ ਪੜਾਅ ਦੀਆਂ ਪੇਂਟਿੰਗਸ ਜੋ ਵਾਕਾਟਾਕਾ ਰਾਜਵੰਸ਼ ਦੇ ਸ਼ਾਸਕ ਹਰੀ ਸਿੰਘ ਦੇ ਸਮੇਂ ਬਣੀਆਂ, ਉਨ੍ਹਾਂ ਵਿੱਚ ਬੁੱਧ ਧਰਮ ਦੀ ਮਹਾਯਾਨ ਸ਼ਾਖਾ ਦਾ ਪ੍ਰਭਾਵ ਨਜ਼ਰ ਆਉਂਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads