ਅਣਵੀ ਭਾਰ
From Wikipedia, the free encyclopedia
Remove ads
ਅਣਵੀ ਭਾਰ ਜਾਂ ਅਣਵੀ ਮਾਤਰਾ ਤੋਂ ਭਾਵ ਕਿਸੇ ਅਣੂ ਦੇ ਭਾਰ ਤੋਂ ਹੈ। ਇਹਨੂੰ ਕੱਢਣ ਵਾਸਤੇ ਅਣਵੀ ਫ਼ਾਰਮੂਲੇ ਵਿੱਚਲੇ ਹਰੇਕ ਤੱਤ ਦੇ ਪਰਮਾਣੂਆਂ ਦੀ ਗਿਣਤੀ ਨੂੰ ਉਸ ਪਰਮਾਣੂ ਦੇ ਭਾਰ ਨਾਲ਼ ਗੁਣਾ ਕਰ ਕੇ ਉਹਨਾਂ ਦਾ ਜੋੜ ਕੀਤਾ ਜਾਂਦਾ ਹੈ।ਜਿਵੇਂ ਕਿ ਪਾਣੀ ਦਾ ਸੂਤਰ H2O ਹੁੰਦਾ ਹੈ ਤਾਂ ਇਸ ਦਾ ਅਣਵੀ ਭਾਰ ਹੋਵੇਗਾ:-
- (2*ਹਾਈਡਰੋਜਨ ਦਾ ਐਟਮੀ ਭਾਰ + 1*ਆਕਸੀਜਨ ਦਾ ਐਟਮੀ ਭਾਰ)ਗਰਾਮ
- = (2*1+1*16)ਗਰਾਮ
- =(2+16)ਗਰਾਮ
- =18 ਗਰਾਮ
ਤਾਂ ਇਸ ਦਾ ਮਤਲਬ ਹੈ ਕਿ ਪਾਣੀ(H2O) ਦਾ ਅਣਵੀ ਭਾਰ 18 ਗਰਾਮ ਹੈ।
ਕੁੱਝ ਤੱਤਾਂ ਦੇ ਐਟਮੀ ਭਾਰ
ਤੱਤ ਦਾ ਨਾਮ | ਐਟਮੀ ਭਾਰ |
ਹਾਈਡਰੋਜਨ | 1 |
ਕਾਰਬਨ | 12 |
ਨਾਈਟਰੋਜਨ | 14 |
ਆਕਸੀਜਨ | 16 |
ਸੋਡੀਅਮ | 23 |
ਮੈਗਨੀਸੀਅਮ | 24 |
ਸਲਫਰ | 32 |
ਕਲੋਰਾਈਨ | 35.5 |
ਕੈਲਸੀਅਮ | 40 |
ਹਵਾਲੇ
Wikiwand - on
Seamless Wikipedia browsing. On steroids.
Remove ads