ਅਨੁਪ੍ਰਾਸ ਅਲੰਕਾਰ
From Wikipedia, the free encyclopedia
Remove ads
ਅਲੰਕਾਰ ਬਾਰੇ ਜਾਣਕਾਰੀ:-
ਕਵੀ ਆਪਣੀਆਂ ਕਵਿਤਾਵਾਂ ਵਿੱਚ ਧੁਨੀਆਂ, ਸ਼ਬਦਾਂ, ਵਾਕਾਂ, ਮੁਹਾਵਰਿਆਂ ਅਤੇ ਸ਼ਬਦਾਂ ਦੀ ਵਿਲੱਖਣ ਵਰਤੋਂ ਕਰਕੇ ਕਈ ਤਰ੍ਹਾਂ ਦੇ ਅਲੰਕਾਰ ਪੈਦਾ ਕਰਦੇ ਹਨ। ਅਲੰਕਾਰ ਸੰਬੰਧੀ ਸਾਰੀ ਚਰਚਾ ਨੂੰ ਅਸੀਂ ਇੱਕ - ਦੋ ਢੁਕਵੀਆਂ ਮਿਸਾਲਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬੀ ਦੇ ਮਸ਼ਹੂਰ ਕਵੀ ਪ੍ਰੋ.ਮੋਹਨ ਸਿੰਘ ਦੀ ਇੱਕ ਗ਼ਜ਼ਲ ਦਾ ਬੰਦ ਹੈ-
'' ਚਿੱਟੇ ਚਾਨਣ ਦਾ ਦੁੱਧ ਡੁਲ੍ਹਿਆ
ਤੇ ਮਟਕੀ ਭੱਜੀ ਹਨੇਰੇ ਦੀ।
ਛੱਡ ਰਾਤਾਂ ਦੀਆਂ ਹਕਾਇਤਾ ਨੂੰ
ਕੋਈ ਗੱਲ ਕਰ ਨਵੇਂ ਸਵੇਰੇ ਦੀ।"
ਇਸ ਕਾਵਿ-ਬੰਦ ਵਿੱਚ ਬਹੁਤ ਸੁਹਣੇ ਅਲੰਕਾਰ ਪੇਸ਼ ਕੀਤੇ ਹਨ। ਇਸੇ ਤਰ੍ਹਾਂ ਪ੍ਰੋ.ਮੋਹਨ ਸਿੰਘ ਦੀ ਇੱਕ ਹੋਰ ਕਵਿਤਾ "ਆਵਾਜ਼ਾਂ" ਕਾਵਿ ਸੰਗ੍ਰਹਿ ਵਿੱਚ 'ਸਵੇਰ, ਹੈ, ਜਿਸ ਦਾ ਮਸ਼ਹੂਰ ਬੰਦ ਹੈ-
ਲੋਪ ਹੋ ਗੲਈ ਚੰਨ ਦੀ ਦਾਤੀ
ਵਾਢੀ ਕਰਕੇ ਨੇਰ੍ਹੇ ਦੀ।
ਪੂਰਬ ਦੀ ਨਿਰਮਲ ਨੈੈਂ ਉੱਤੇ
ਕੇਸਰ - ਤੁਰੀਆਂ ਤਲੀਆਂ ਨੇ।
ਭਾਰਤੀ ਵਿਦਵਾਨਾਂ ਨੇ ਅਲੰਕਾਰ ਨੂੰ ਕਵਿਤਾ ਦਾ ਜ਼ਰੂਰੀ ਤੱਤ ਮੰਨਿਆ ਹੈ।[1]
ਅਲੰਕਾਰਾਂ ਦਾ ਸਭ ਤੋਂ ਪਹਿਲਾਂ ਵਿਚਾਰ ਕਰਨ ਵਾਲੇ ਆਚਾਰੀਆ ਭਰਤਮੁਨੀ ਹਨ, ਜਿਨ੍ਹਾਂ ਦਾ ਲਿਖਿਆ ਗ੍ਰੰਥ "ਨਾਟ ਸ਼ਸਤ੍ਰ" ਬਹੁਤ ਹੀ ਮਸ਼ਹੂਰ ਹੈ। ਅਲੰਕਾਰ ਕਵਿਤਾ ਵਿੱਚ ਕਈ ਤਰ੍ਹਾਂ ਦੇ ਕੰਮ ਕਰਦੇ ਹਨ। ਉਨ੍ਹਾਂ ਦੇ ਕਈ ਮਹੱਤਵ ਵੀ ਹਨ।
1.ਅਲੰਕਾਰ ਕਾਵਿ ਦੀ ਸ਼ੋਭਾ ਵਧਾਉਂਦੇ ਹਨ।
2. ਅਲੰਕਾਰ ਕਾਵਿ ਨੂੰ ਚਮਤਕਾਰੀ ਤੇ ਪ੍ਰਭਾਵਸ਼ਾਲੀ ਬਣਾਉਂਦੇ ਹਨ।
3. ਅਲੰਕਾਰ ਅਰਥਾਂ ਵਿੱਚ ਸਪਸ਼ਟਤਾ ਪੈਦਾ ਕਰਦੇ ਹਨ।
4.ਇਹ ਕਵਿਤਾ ਨੂੰ ਸੁਆਦਲਾ ਬਣਾਉਂਦੇ ਹਨ।
ਭਾਮਹ ਦਾ ਮੰਨਣਾ ਹੈ ਕਿ, "ਜਿਸ ਤਰ੍ਹਾਂ ਕਿਸੇ ਮੁਟਿਆਰ ਦਾ ਮੂੰਹ ਸੋਹਣਾ ਹੁੰਦਾ ਹੋਇਆ ਵੀ ਗਹਿਣਿਆਂ ਦੇ ਬਿਨਾਂ ਸੁਸ਼ੋਭਿਤ ਨਹੀਂ ਹੁੰਦਾ; ਉਸੇ ਤਰ੍ਹਾਂ ਕਾਵਿ ਦੇ ਸਰਸ ਹੋਣ 'ਤੇ ਵੀ ਉਹ ਕਾਵਿਗਤ ਉਪਮਾ ਆਦਿ ਅਲੰਕਾਰਾਂ ਤੋਂ ਬਿਨਾਂ ਸੁਸ਼ੋਭਿਤ ਨਹੀਂ ਹੁੰਦਾ ਹੈ।"
Remove ads
ਅਲੰਕਾਰ ਕਈ ਤਰ੍ਹਾਂ ਦੇ ਹੁੰਦੇ ਹਨ। ਜਿਨ੍ਹਾਂ ਵਿੱਚੌਂ ਕੁੱਝ ਹੇਠ ਲਿਖੇ ਅਨੁਸਾਰ ਹਨ।
ਅਨੁਪ੍ਰਾਸ ਅਲੰਕਾਰ
ਪਰਿਭਾਸ਼ਾ--"ਜਦ ਕਵਿਤਾ ਵਿੱਚ ਇਕੋ ਜਿਹੇ ਸਮਾਨ ਵਰਨਾਂ, ਅੱਖਰਾਂ ਜਾਂ ਸ਼ਬਦਾਂ ਦਾ ਵਾਰ-ਵਾਰ ਦੁਹਰਾਓ ਹੋਵੇ ਕਿ ਉਸ ਵਿੱਚ ਸੰਗੀਤਕ ਲੈਅ, ਵਜ਼ਨ ਤੇ ਤੋਲ ਪੈਦਾ ਹੋਵੇ, ਉਸ ਨੂੰ ਅਨੁਪ੍ਰਾਸ ਅਲੰਕਾਰ ਕਿਹਾ ਜਾਂਦਾ ਹੈ "
ਵਿਆਖਿਆ--ਅਨੁਪਾਸ ਦਾ ਅਰਥ ਹੈ ਕਿ ਵਾਰ-ਵਾਰ ਦੁਹਰਾਓ।ਇਹ ਦੁਹਰਾਓ ਜਾਂ ਵਾਰ-ਵਾਰ ਵਰਤੋਂ ਅੱਖਰਾਂ ਦੀ, ਸ਼ਬਦਾਂ ਦੀ ਜਾਂ ਸ਼ਬਦਾਂਸ਼ਆਂ ਦੀ ਹੋ ਸਕਦੀ ਹੈ ਇਹ ਇੱਕੋ ਤੁਕ, ਕਾਵਿ-ਪੰਗਤੀ ਜਾਂ ਕਾਵਿ-ਬੰਦ ਵਿੱਚ ਹੋਵੇ।
ਉਦਾਹਰਣ:-ਫਿਰ ਰੂਪ, ਸਰੂਪ, ਅਨੂਪ ਦਿਸੇ,
ਫਿਰ ਜਿੰਦ ਦੀਵਾਨੀ ਝਲੀ ਝਲੀ।
ਫਿਰ ਹੋਸ਼, ਬੇਹੋਸ਼, ਮਦਹੋਸ਼ ਹੋਈ
,
ਫਿਰ ਪਤ ਰੁਲੇਂਦੀ ਗਲੀ-ਗਲੀ। (ਮੋਹਨ ਸਿੰਘ: ਆਵਾਜ਼ਾਂ)
ਇਸ ਵਿੱਚ ਰੂਪ, ਸਰੂਪ, ਅਨੂਪ ਵਿੱਚ ਆਏ "ਉਪ" ਅੱਖਰ ਤਿੰਨ ਵਾਰ ਦੁਹਰਾਏ ਗਏ ਹਨ। ਇਸੇ ਤਰ੍ਹਾਂ ਹੋਸ਼, ਬੇਹੋਸ਼, ਮਦਹੋਸ਼ ਵਿੱਚ ਵੀ 'ਹੋਸ਼' ਸ਼ਬਦਾਂਸ਼ ਤਿੰਨ ਵਾਰ ਵਰਤਿਆ ਗਿਆ ਹੈ। ਇਸ ਦੁਹਰਾਓ ਨਾਲ ਇੱਕ ਸੰਗੀਤਕ ਲੈਅ ਪੈਦਾ ਹੁੰਦੀ ਹੈ। ਇਹ ਅਨੁਪ੍ਰਾਸ ਅਲੰਕਾਰ ਦੀ ਉਦਾਹਰਣ ਹੈ।
ਅਨੁਪਾ੍ਸ ਸ਼ਬਦ ਅਨੁ+ਪ੍+ਆਸ ਤਿੰਨ ਸ਼ਬਦੇ ਦੇ ਮਿਲਣ ਨਾਲ ਬਣਿਆ ਹੈ ਅੱਖਰਾਂ ਅਰਥਾਤ ਵਰਣਾਂ ਦੀ ਸਮਾਨਤਾ ਹੋਵੇ ਭਾਵੇਂ ਸ੍ਵਰਾਂ ਦੀ ਸਮਾਨਤਾ ਹੋਵੇ ਭਾਵੇਂ ਨਾ। ਵਰਣਾਂ ਦੀ ਵਾਰ-ਵਾਰ ਇੱਕ ਹੀ ਕ੍ਰਮ ਵਿੱਚ ਨਿਕਟ ਵਰਤੋਂ ਨੂੰ ਅਨੁਪ੍ਰਾਸ ਕਿਹਾ ਜਾਂਦਾ ਹੈ।
Remove ads
ਅਨੁਪ੍ਰਾਸ ਅਲੰਕਾਰ ਪੰਜ ਭੇਦ ਹਨ:-
Wikiwand - on
Seamless Wikipedia browsing. On steroids.
Remove ads