ਅਨੰਦ ਮੋਹਨ ਜੁਤਸ਼ੀ ਗੁਲਜ਼ਾਰ ਦੇਹਲਵੀ

From Wikipedia, the free encyclopedia

ਅਨੰਦ ਮੋਹਨ ਜੁਤਸ਼ੀ ਗੁਲਜ਼ਾਰ ਦੇਹਲਵੀ
Remove ads

ਅਨੰਦ ਮੋਹਨ ਜੁਤਸ਼ੀ ਗੁਲਜ਼ਾਰ ਦੇਹਲਵੀ (ਉਰਦੂ : آنند موہن زتشی گلزار دہلوی ; ਹਿੰਦੀ:आनंद मोहन जुत्शी गुलजार देहलवी

ਵਿਸ਼ੇਸ਼ ਤੱਥ ਅਨੰਦ ਮੋਹਨ ਜੁਤਸ਼ੀ ਗੁਲਜ਼ਾਰ ਦੇਹਲਵੀ, ਜਨਮ ...

) (7 ਜੁਲਾਈ 1926 - 12 ਜੂਨ 2020) ਇੱਕ ਭਾਰਤੀ ਉਰਦੂ ਕਵੀ, ਵਿਦਵਾਨ, ਅਤੇ ਪੱਤਰਕਾਰ ਸੀ।[2] ਪੁਰਾਣੀ ਦਿੱਲੀ ਦੀ ਗਲੀ ਕਸ਼ਮੀਰੀਆਂ ਵਿੱਚ ਪੈਦਾ ਹੋਇਆ।[3]

ਉਸ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਦੁਆਰਾ ਉਸ ਦੇ 91 ਵੇਂ ਜਨਮਦਿਨ 'ਤੇ ਉਰਦੂ ਕਵਿਤਾ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਸੀ।[4][5][6] ਉਸਨੇ ਆਪਣਾ ਜੀਵਨ ਉਰਦੂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ ਜਿਸਦੇ ਲਈ ਉਸਨੂੰ ਵੱਖ ਵੱਖ ਸ਼ਖਸੀਅਤਾਂ ਨੇ ਸਨਮਾਨਿਤ ਕੀਤਾ।[7] ਉਸਨੇ ਪਹਿਲੇ ਉਰਦੂ ਵਿਗਿਆਨ ਮੈਗਜ਼ੀਨ, ਸਾਇੰਸ ਕੀ ਦੁਨੀਆ ਦਾ ਸੰਪਾਦਨ ਕੀਤਾ, ਜੋ 1975 ਵਿੱਚ ਸ਼ੁਰੂ ਕੀਤਾ ਗਿਆ ਸੀ।[8]

Remove ads

ਨਿੱਜੀ ਜ਼ਿੰਦਗੀ

ਗੁਲਜ਼ਾਰ ਦਿਹਲਵੀ ਰਾਮਜਸ ਸਕੂਲ ਅਤੇ ਬੀਵੀਜੇ ਸੰਸਕ੍ਰਿਤ ਸਕੂਲ ਵਿੱਚ ਪੜ੍ਹਿਆ। ਉਸਨੇ ਹਿੰਦੂ ਕਾਲਜ ਤੋਂ ਮਾਸਟਰ ਆਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ। ਉਸ ਦੇ ਪਿਤਾ, ਪੰਡਿਤ ਤ੍ਰਿਭੁਵਨ ਨਾਥ 'ਜ਼ਾਰ' ਦੇਹਲਵੀ ਨੂੰ, ਤਕਰੀਬਨ 40 ਸਾਲਾਂ ਤੋਂ ਦਿੱਲੀ ਯੂਨੀਵਰਸਿਟੀ ਵਿੱਚ ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਦੇ ਅਧਿਆਪਕ ਵਜੋਂ ਕਿੱਤੇ ਨੂੰ ਸਮਰਪਣ ਦੀ ਭਾਵਨਾ ਕਾਰਨ ਕਰਕੇ 'ਮੌਲਵੀ ਸਾਹਿਬ' ਦਾ ਸਰਵਜਨਕ ਖ਼ਿਤਾਬ ਮਿਲਿਆ ਹੋਇਆ ਸੀ।[8] ਉਸਨੇ ਭਾਰਤ ਦੇ ਸਭ ਤੋਂ ਪ੍ਰਮੁੱਖ ਰਾਜਨੀਤਿਕ ਵਿਗਿਆਨੀ ਡਾ: ਦੇਵਾਸਯ ਵਰਮਾ ਨੂੰ ਪ੍ਰਭਾਵਿਤ ਵੀ ਕੀਤਾ।

Remove ads

ਮੌਤ

ਦੇਹਲਵੀ ਦੀ ਮੌਤ ਉਸ ਦੇ ਨੋਇਡਾ ਵਾਲੇ ਘਰ ਵਿੱਚ 12 ਜੂਨ 2020 ਨੂੰ ਹੋਈ ਸੀ। ਉਹ ਪੰਜ ਦਿਨ ਪਹਿਲਾਂ ਹੀ ਕੋਵਿਡ -19 ਤੋਂ ਠੀਕ ਹੋਇਆ ਸੀ।[9][10]

ਇਹ ਵੀ ਵੇਖੋ

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads