ਅਭਿਨਵਗੁਪਤ
From Wikipedia, the free encyclopedia
Remove ads
ਅਭਿਨਵਗੁਪਤ ਵੱਡੇ ਦਾਰਸ਼ਨਿਕਾਂ, ਰਿਸ਼ੀਆਂ ਅਤੇ ਸੁਹਜ-ਸ਼ਾਸਤਰੀਆਂ ਵਿੱਚੋਂ ਇੱਕ ਸੀ।[1] ਉਸਨੂੰ ਇੱਕ ਮਹੱਤਵਪੂਰਨ ਸੰਗੀਤਕਾਰ,ਨਾਟਕਕਾਰ,ਧਰਮ ਸ਼ਾਸਤਰੀ,ਭਾਸ਼ਾ,[2] ਤਰਕਸ਼ਾਸਤਰੀ ਅਤੇ ਕਵੀ ਵੀ ਮੰਨਿਆ ਜਾਂਦਾ ਹੈ।[3][4] ਉਹ ਇੱਕ ਬਹੁਪੱਖੀ ਸ਼ਖਸੀਅਤ ਸਨ,ਜਿਹਨਾਂ ਨੇ ਭਾਰਤੀ ਸੱਭਿਆਚਾਰ 'ਤੇ ਤਕੜਾ ਅਸਰ ਪਾਇਆ।[5][6] ਭਾਰਤੀ ਕਾਵਿ-ਸ਼ਾਸਤਰ ਨੂੰ ਪ੍ਰਭਾਸ਼ਿਤ ਕਰਨ ਵਾਲੇ ਬਹੁਤ ਸਾਰੇ ਆਚਾਰੀਆ ਹੋਏ ਹਨ, ਜਿੰਨਾ ਨੇ ਜਿੱਥੇ ਇਸਦੇ ਤੱਤਾਂ ਬਾਰੇ ਖੁੱਲ ਕੇ ਚਰਚਾ ਕੀਤੀ।ਉੱਥੇ ਇਸਨੂੰ ਅਰਥ ਭਰਪੂਰ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਆਪਣਾ ਯੋਗਦਾਨ ਦਿੱਤਾ।ਇਨ੍ਹਾਂ ਹੀ ਆਚਾਰੀਆ ਵਿੱਚੋਂ ਹਨ ਆਚਾਰੀਆ ਅਭਿਨਵਗੁਪਤ।ਇਨ੍ਹਾਂ ਦੀ ਪ੍ਰਸਿੱਧੀ 'ਭਰਤਮੁਨੀ' ਦੇ 'ਨਾਟਯਸ਼ਾਸਤਰ' ਉੱਤੇ 'ਅਭਿਨਵਭਾਰਤੀ' ਅਤੇ 'ਆਨੰਦਵਰਧਨ' ਦੇ 'ਧੁਨਿਆ-ਲੋਕ' ਉੱਤੇ 'ਲੋਚਨ' ਟੀਕਾਕਾਰ ਦੇ ਰੂਪ ਵਿੱਚ ਹੈ।[2]
Remove ads
ਵਿਅਕਤੀਗਤ ਜੀਵਨ ਅਤੇ ਸਮੇਂ ਬਾਰੇ
ਆਚਾਰੀਆ ਅਭਿਨਵਗੁਪਤ ਦੇ ਵਿਅਕਤੀਗਤ ਜੀਵਨ ਅਤੇ ਸਮੇਂ ਬਾਰੇ ਕਾਫੀ ਸਮੱਗਰੀ ਪ੍ਰਾਪਤ ਹੈ।ਇਹਨਾਂ ਨੇ ਆਪਣੇ ਗ੍ਰੰਥਾਂ ਵਿੱਚ ਆਪਣੇ ਪੂਰਵਜਾਂ ਦਾ ਪਰਿਚੈ ਆਪਣੇ ਆਪ ਦਿੱਤਾ ਹੈ।ਅਭਿਨਵਗੁਪਤ ਚਾਹੇ ਕਸ਼ਮੀਰੀ ਸਨ,ਪਰ ਇਹਨਾਂ ਦੇ ਪੂਰਵਜਾਂ ਦਾ ਮੂਲ ਸਥਾਨ ਅੰਤਰਵੇਦੀ (ਗੰਗਾ-ਯਮੁਨਾ ਦਾ ਦੋਆਬ) ਕਿਹਾ ਗਿਆ ਹੈ।ਅਭਿਨਵਗੁਪਤ ਦੇ ਸਮੇਂ ਤੋਂ ਲਗਪਗ ਦੋ ਸੌ ਸਾਲ (8 ਵੀਂ ਸਦੀ) ਪਹਿਲਾਂ ਉਹ (ਪੂਰਵਜ) ਕਸ਼ਮੀਰ ਆ ਗਏ ਸਨ।ਕਸ਼ਮੀਰੀ ਕਵੀ ਕੱਲਹਣ ਦੀ 'ਰਾਜਤਰੰਗਿਣੀ' ਦੇ ਅਨੁਸਾਰ ਜਯਾਪੀੜ ਦੇ ਬਾਅਦ ਲਲਿਤਾਪੀੜ (783-795 ਈ.ਸਦੀ) ਕਸ਼ਮੀਰ ਦਾ ਰਾਜਾ ਅਤੇ ਇਸੇ ਸਮੇਂ ਕਨੌਜ ਦਾ ਰਾਜਾ ਯਸ਼ੋਵਰਮਾ ਸੀ।ਦੋਹਾਂ ਦੀ ਲੜਾਈ ਵਿੱਚ ਲਲਿਤਾਪੀੜ ਦੇ ਜਿੱਤ ਜਾਣ 'ਤੇ ਉਹ ਅੰਤਰਵੇਦੀ ਵਿੱਚ ਰਹਿਣ ਵਾਲੇ 'ਅਤ੍ਰੀਗੁਪਤ' ਨਾਮ ਦੇ ਵਿਦਵਾਨ ਨੂੰ ਆਪਣੇ ਨਾਲ ਕਸ਼ਮੀਰ ਲੈ ਆਇਆ ਸੀ।
ਅਭਿਨਵਗੁਪਤ ਨੇ ਆਪਣੇ ਦਾਦਾ ਵਰਾਹਗੁਪਤ ਅਤੇ ਆਪਣੇ ਪਿਤਾ ਨਿਰਸਿੰਘਗੁਪਤ ਦੇ ਨਾਮ ਦਾ ਉਲੇਖ ਕੀਤਾ ਹੈ।'ਤੰਤ੍ਰਾਲੋਕ' ਦੇ ਪਹਿਲੇ ਸ਼ਲੋਕ ਵਿੱਚ ਮਾਤਾ ਦਾ ਨਾਮ ਵਿਮਲਕਲਾ ਜਾਂ ਵਿਮਲਾ ਅਤੇ ਆਪਣੇ ਛੋਟੇ ਭਰਾ ਮਨੋਰਥਗੁਪਤ ਲਈ 'ਪਰਾਤਰਿੰਸ਼ਿਕਾ-ਵਿਵਰਣ' ਰਚਨਾ 'ਤੇ ਟੀਕਾ ਲਿਖਣ ਦਾ ਅੰਕਨ ਹੈ।ਇਹਨਾ ਨੇ ਆਪਣੇ ਪਿਤਾ ਦੇ ਮਮੇਰੇ ਦਾਦਾ ਯਸ਼ੋਰਾਗ ਦਾ ਉਲੇਖ ਕੀਤਾ ਹੈ,ਜਿਹੜੇ ਕਿ ਉਸ ਵੇਲੇ ਦੇ ਪ੍ਰਸਿੱਧ ਵਿਅਕਤੀ ਸਨ।
Remove ads
ਸਿੱਖਿਆ
ਅਭਿਨਵਗੁਪਤ ਸ਼ੈਵ ਸਨ ਅਤੇ ਉਹਨਾ ਨੇ ਅਨੇਕਾਂ ਆਚਾਰੀਆ ਕੋਲ ਰਹਿ ਕੇ ਵਿੱਦਿਆ ਪ੍ਰਾਪਤ ਕੀਤੀ।ਉਹ ਬੜੇ ਪ੍ਰਤਿਭਾਵਾਨ ਸਨ ਅਤੇ ਉਹਨਾਂ ਨੇ ਅਨੇਕ ਵਿਸ਼ਿਆਂ 'ਤੇ ਰਚਨਾਵਾਂ ਕੀਤੀਆਂ।ਉਹਨਾਂ ਦੇ ਕਾਵਿ-ਸ਼ਾਸਤਰ ਦੇ ਗੁਰੂ ਭੱਟ ਇੰਦੂਰਾਜ ਅਤੇ ਨਾਟ-ਸ਼ਾਸਤਰ ਦੇ ਗੁਰੂ 'ਕਾਵਿ-ਕੌਤਕ' ਪੁਸਤਕ ਦੇ ਲੇਖਕ ਭੱਟ ਤੋਂਤ ਸਨ।[7]
ਅਭਿਨਵਗੁਪਤ ਦੇ ਗੁਰੂ
ਆਚਾਰੀਆ ਅਭਿਨਵਗੁਪਤ ਸ਼ਾਸਤਰ ਦੇ ਬਹੁਤ ਵੱਡੇ ਵਿਦਵਾਨ ਸਨ।ਇਨ੍ਹਾਂ ਦੇ ਅਲੱਗ-ਅਲੱਗ ਸ਼ਾਸਤਰਾਂ ਦੇ ਅਲੱਗ-ਅਲੱਗ ਗੁਰੂ ਸਨ।ਇਨ੍ਹਾਂ ਦੇ ਸ਼ੈਵ ਦਰਸ਼ਨ ਦੇ ਗੁਰੂ ਲਛਮਣ ਗੁਪਤ ਸਨ,ਜਿਹਨਾਂ ਤੋਂ ਇਨ੍ਹਾਂ ਨੇ ਸ਼ੈਵ ਦਰਸ਼ਨ ਦੀ ਸਿੱਖਿਆ ਪ੍ਰਾਪਤ ਕੀਤੀ।ਲੋਚਨ ਵਿੱਚ ਇਨ੍ਹਾਂ ਨੇ ਆਪਣੇ ਸਾਹਿਤ-ਸ਼ਾਸਤਰ ਦੇ ਗੁਰੂ ਦਾ ਨਾਮ ਭੱਟ ਇੰਦੂਰਾਜ ਦੱਸਿਆ ਹੈ।ਸੰਭਾਵਿਤ ਹੈ ਕਿ ਅਭਿਨਵਗੁਪਤ ਦੇ ਬ੍ਰਹਮਾਂ ਵਿੱਦਿਆ ਦੇ ਗੁਰੂ ਭੂਤੀਰਾਜ ਹੀ ਸਨ।[8]
ਰਚਨਾਵਾਂ
ਅਭਿਨਵਗੁਪਤ ਨੇ ਬਹੁਤ ਸਾਰੇ ਗ੍ਰੰਥਾਂ,ਟੀਕਿਆਂ ਅਤੇ ਹੋਰ ਪੁਸਤਕਾਂ ਦੀ ਰਚਨਾ ਕੀਤੀ,ਜਿੰਨਾਂ ਨੇ ਭਾਰਤੀ ਕਾਵਿ ਸ਼ਾਸਤਰ ਬਾਰੇ ਪਾਠਕਾਂ ਦੀ ਸਮਝ ਬਣਾਉਣ ਵਿੱਚ ਬਹੁਤ ਸਹਾਇਤਾ ਕੀਤੀ।
ਅਭਿਨਵਗੁਪਤ ਦੇ ਗ੍ਰੰਥ
ਅਭਿਨਵਗੁਪਤ ਨੇ ਦਰਸ਼ਨ ਅਤੇ ਸਾਹਿਤ-ਸ਼ਾਸਤਰ ਵਿਸ਼ੇ ਦੇ ਅਨੇਕਾਂ ਗ੍ੰਥਾ ਦੀ ਰਚਨਾ ਕੀਤੀ ਹੈ। ਇਨ੍ਹਾਂ ਦੇ ਦਾਰਸ਼ਨਿਕ ਗ੍ਰੰਥਾ ਵਿੱਚ ਪ੍ਰਤਯਭਿਗਿਆ(ਸ਼ੈਵ) ਤੰਤਰ,ਸਤੋਤ੍ਰ, ਕਾਵਿਸ਼ਾਸਤਰੀ ਸ਼ਾਮਿਲ ਹੁੰਦੇ ਹਨ।ਇਨ੍ਹਾਂ ਨੇ ਕਾਵਿ ਸ਼ਾਸਤਰੀ ਕੋਈ ਸੁਤੰਤਰ ਗ੍ਰੰਥ ਨਹੀਂ ਲਿਖਿਆ।ਪਰ ਸ਼ਾਸਤਰ ਧੁਨਿਆਲੋਕ ਕਾਵਿ ਕੋੌਤੁਕ ਗ੍ਰੰਥਾਂ 'ਤੇ ਮਹੱਤਵਪੂਰਨ ਟੀਕਾਵਾਂ ਕਿਸੇ ਮੂਲ ਗ੍ਰੰਥ ਤੋਂ ਵੀ ਕਿਤੇ ਉੱਚ ਤੇ ਮਹੱਤਵਪੂਰਨ ਮੰਨੀਆਂ ਜਾ ਸਕਦੀਆਂ ਹਨ।[9]
Remove ads
ਗ੍ਰੰਥਾਂ ਦੇ ਟੀਕੇ
ਅਭਿਨਵਭਾਰਤੀ
ਇਹ ਟੀਕਾ ਭਰਤਮੁਨੀ ਦੇ ਗ੍ਰੰਥ ਨਾਟਯਸ਼ਾਸਤਰ 'ਤੇ ਅਧਾਰਿਤ ਹੈ। ਇਸ ਟੀਕੇ ਦੀ ਵਿਸ਼ੇਸ਼ਤਾ ਹੈ ਕਿ ਆਚਾਰੀਆ ਅਭਿਨਵਗੁਪਤ ਨੇ ਪ੍ਰਾਚੀਨ ਟੀਕਾਕਾਰ ਅਤੇ ਆਚਾਰੀਆ ਦੇ ਮਤਾਂ ਨੂੰ ਉੱਧਤ ਕਰਕੇ ਨਾਟਯਸ਼ਾਸਤਰੀ ਤੱਤਾਂ ਦਾ ਵਿਸਤਿ੍ਤ ਵਿਵੇਚਨ ਕੀਤਾ।[9]
ਲੋਚਨ
ਇਹ ਟੀਕਾ ਆਚਾਰੀਆ ਆਨੰਦਵਰਧਨ ਦੇ ਗ੍ਰੰਥ 'ਧੁਨਿਆ-ਲੋਕ' 'ਤੇ ਹੈ। ਇਸਨੂੰ -ਸਹਿ੍ਦਯਾਲੋਕਲੋਚਨ,ਕਾਵਿਆਲੋਕਲੋਚਨ, ਧੁਨਿਆ ਲੋਕ ਲੋਚਨ ਤਿੰਨ ਨਾਵਾਂ ਨਾਲ ਜਾਣਿਆ ਜਾਂਦਾ ਹੈ।ਇਸ ਵਿੱਚ ਧੁਨੀ ਅਤੇ ਰਸਨਿਸ਼ਪਤੀ ਬਾਰੇ ਵਿਸਤਿ੍ਤ ਵਿਵੇਚਨ ਕਰਦੇ ਹੋਏ ਧੁਨੀ ਵਿਰੋਧੀ ਆਚਾਰੀਆ ਦੇ ਮਤਾਂ ਦਾ ਡਟ ਕੇ ਖੰਡਨ ਕੀਤਾ ਗਿਆ ਹੈ।[10]
ਵਿਵਰਣ
ਇਹ ਟੀਕਾ,ਅਭਿਨਵਗੁਪਤ ਨੇ ਆਪਣੇ ਨਾਟਯ ਗੁਰੂ ਭੱਟ ਭੌਤ ਦੇ ਕਾਵਿਸ਼ਾਸਤਰੀ ਗ੍ਰੰਥ 'ਕਾਵਿ-ਕੌਤਕ ' 'ਤੇ ਲਿਖੀ ਹੈ,ਪਰ ਗ੍ਰੰਥ ਅਤੇ ਟੀਕਾ ਦੋਨੋਂ ਹੀ ਅਪ੍ਰਾਪਤ ਹਨ।ਇਸ ਗ੍ਰੰਥ 'ਤੇ ਟੀਕਾ ਦੀ ਪ੍ਰਾਪਤੀ ਨਾਲ ਉਸ ਵੇਲੇ ਦੇ ਕਾਵਿ-ਸ਼ਾਸਤਰ ਸੰਬੰਧੀ ਸਿਧਾਂਤਾਂ ਬਾਰੇ ਹੋਰ ਚਾਨਣ ਪੈ ਸਕਦਾ ਹੈ।[10]
Remove ads
ਹੋਰ ਰਚਨਾਵਾਂ
ਉਹਨਾਂ ਨੇ ਲਗਪਗ 35 ਪੁਸਤਕਾਂ ਦੀ ਰਚਨਾ ਕੀਤੀ।ਕਾਵਿ ਸ਼ਾਸਤਰ ਵਿੱਚ ਉਹਨਾ ਦੀਆਂ ਦੋ ਪ੍ਰਸਿੱਧ ਪੁਸਤਕਾਂ ਮਿਲਦੀਆਂ ਹਨ,ਇੱਕ ਧੁਨਿਆਲੋਕ ਦਾ ਟੀਕਾ 'ਧੁਨਿਆਲੋਕ ਲੋਚਨ',ਅਤੇ ਦੂਜੀ ਭਰਤਮੁਨੀ ਦੇ ਨਾਟਸ਼ਾਸਤਰ 'ਤੇ ਲਿਖੀ ਟੀਕਾ ਅਭਿਨਵਭਾਰਤੀ'।
ਅਭਿਨਵਗੁਪਤ ਦੇ ਅਲੰਕਾਰ ਬਾਰੇ ਵਿਚਾਰ
ਅਲੰਕਾਰ ਔਚਿਤ 'ਤੇ ਵਿਚਾਰ ਕਰਦੇ ਹੋਏ ਉਹ ਕਹਿੰਦੇ ਹਨ ਕਿ ਕਾਵਿ ਵਿੱਚ ਅਲੰਕਾਰ ਦੀ ਵਰਤੋ ਦੋ ਹਾਲਾਤਾਂ ਵਿੱਚ ਨਹੀਂ ਹੋ ਸਕਦੀ।ਜਦੋਂ ਕਿਸੇ ਅਲੰਕਾਰਯ ਦੀ ਸੱਤਾ ਹੀ ਨਾ ਹੋਵੇ ਅਤੇ ਜਦੋਂ ਅਲੰਕਾਰਯ ਦੀ ਸੱਤਾ ਹੋਣ 'ਤੇ ਵੀ ਅਲੰਕਾਰ ਦਾ ਔਚਿਤ ਨਾ ਹੋਵੇ।ਸਰੀਰ ਵਿੱਚ ਆਤਮਾ ਦੇ ਹੋਣ 'ਤੇ ਵੀ ਗਹਿਣਿਆਂ ਆਦਿ ਨਾਲ ਉਸਨੂੰ ਸਜਾਇਆ ਜਾਂਦਾ ਹੈ,ਪਰ ਜੇ ਸਰੀਰ ਵਿੱਚ ਆਤਮਾ ਹੀ ਨਾ ਹੋਵੇ ਤਾਂ ਬਾਹਰੀ ਸਰੀਰ ਨੂੰ ਸਜਾਉਣਾ ਮੁਰਦਾ ਸਰੀਰ ਨੂੰ ਸਜਾਉਣ ਵਾਲੇ ਸਾਧਨਾਂ ਵਾਂਗ ਹੈ।
ਇਸੇ ਤਰਾਂ ਕਾਵਿ ਦੇ ਪਰਾਣ ਰੂਪ ਰਸ ਆਦਿ ਦੀ ਅਣਹੋਂਦ ਵਿੱਚ ਅਲੰਕਾਰਾਂ ਦੀ ਅਲੰਕਾਰਤਾ ਕਦੇ ਵੀ ਸਿੱਧ ਨਹੀਂ ਹੁੰਦੀ ਅਤੇ ਰਸ ਆਦਿ ਦੇ ਰਹਿਣ ਉੱਤੇ ਵੀ ਅਨੁਚਿਤ ਅਲੰਕਾਰ ਸਜਾਉਣ ਦੀ ਥਾਂ ਸ਼ੋਭਾ ਨੂੰ ਘਟਾਉਂਦੇ ਹੀ ਹਨ।ਪਰ ਅਭਿਨਵ ਗੁਪਤ ਸਪਸ਼ਟ ਸ਼ਬਦਾਂ ਵਿੱਚ ਇਹ ਕਹਿੰਦੇ ਹਨ ਕਿ ਰਸ ਆਦਿ ਤੋਂ ਬਿਨਾ ਔਚਿਤ ਦੀ ਸੱਤਾ ਦਾ ਪ੍ਰਤੀਪਾਦਨ ਕੋਈ ਮਹੱਤਵ ਨਹੀਂ ਰੱਖਦਾ। ਰਸ ਧੁਨੀ ਦੇ ਨਾਲ ਔਚਿਤ ਦਾ ਡੂੰਘਾ ਸਬੰਧ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads