ਅਮਰਜੀਤ ਗੁਰਦਾਸਪੁਰੀ
From Wikipedia, the free encyclopedia
Remove ads
ਅਮਰਜੀਤ ਗੁਰਦਾਸਪੁਰੀ (1933 - 24 ਫਰਵਰੀ 2022) ਭਾਰਤੀ ਕਮਿਉਨਿਸਟ ਪਾਰਟੀ ਦੇ ਸੱਭਿਆਚਾਰਕ ਵਿੰਗ ਇਪਟਾ ਦੇ ਬਾਨੀ ਕਾਰਕੁਨ, ਅਤੇ ਉਘਾ ਲੋਕ ਗਾਇਕ ਸੀ। ਉਹ ਇਪਟਾ ਦੀ ਪੰਜਾਬ ਇਕਾਈ ਦਾ ਸਰਪ੍ਰਸਤ ਸੀ।[1] ਉਸ ਨੇ ਖੁਸ਼ਹੈਸੀਅਤ ਮੋਰਚੇ ਅਤੇ ਹੋਰ ਸੰਘਰਸ਼ਾਂ ਵਿਚ ਹਿੱਸਾ ਲਿਆ।[2]
ਜੀਵਨ
ਅਮਰਜੀਤ ਨੇ 1933 ਵਿੱਚ ਸਰਦਾਰ ਰਛਪਾਲ ਸਿੰਘ ਰੰਧਾਵਾ ਦੇ ਘਰ ਜਨਮ ਲਿਆ। ਉਹ ਭਾਰਤੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਉਦੋਵਾਲੀ ਕਲਾਂ ਦੇ ਵਾਸਿੰਦਾ ਸੀ।
ਸਨਮਾਨ
ਸ੍ਰੀ ਗੁਰਦਾਸਪੁਰੀ ਨੂੰ " ਅਵਤਾਰ ਜੰਡਿਆਲਵੀਂ " ਪੁਰਸਕਾਰ ਸਨਮਾਨ ਪ੍ਰਾਪਤ ਹੋਇਆ ਹੈ। ਉਸ ਨੂੰ ਇਹ ਸਨਮਾਨ 25 ਅਕਤੂਬਰ 2015 ਨੂੰ ਅਦਾਰਾ ਹੁਣ ਵਲੋਂ ਕਲਾ ਭਵਨ ਚੰਡੀਗੜ੍ਹ ਵਿਖੇ ਕਰਵਾਏ ਸਮਾਗਮ ਵਿਖੇ ਦਿੱਤਾ ਗਿਆ।[3]
ਪੰਜਾਬ ਕਲਾ ਪ੍ਰੀਸ਼ਦ ਵੱਲੋਂ ਉਸ ਨੂੰ ਥੋੜ੍ਹਾ ਸਮਾਂ ਪਹਿਲਾਂ ਹੀ ‘ਗੌਰਵ ਪੰਜਾਬ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਮਸ਼ਹੂਰ ਗੀਤ
- ਠੰਢੇ ਬੁਰਜ ਵਿੱਚੋਂ ਇੱਕ ਦਿਨ ਦਾਦੀ ਮਾਤਾ
- ਸਿੰਘਾ ਜੇ ਚੱਲਿਆ ਚਮਕੌਰ
- ਕਲਗੀਧਰ ਦੀਆਂ ਪਾਈਏ ਬਾਤਾਂ
- ਅੱਗੇ ਨਾਲੋਂ ਵਧ ਗਈਆਂ ਹੋਰ ਮਜਬੂਰੀਆਂ
- ਵੀਰਾ ਅੰਮੜੀ ਜਾਇਆ ਜਾਹ ਨਾਹੀਂ
- ਚਿੱਟੀ-ਚਿੱਟੀ ਪਗੜੀ ਤੇ ਘੁੱਟ-ਘੁੱਟ ਬੰਨ
- ਵੇ ਮੁੜ ਆ ਲਾਮਾਂ ਤੋਂ, ਸਾਨੂੰ ਘਰੇ ਬੜਾ ਰੁਜ਼ਗਾਰ
ਬਾਹਰਲੇ ਲਿੰਕ
ਹਵਾਲੇ
Wikiwand - on
Seamless Wikipedia browsing. On steroids.
Remove ads