ਅਮਾਲ ਕਲੂਨੀ

From Wikipedia, the free encyclopedia

ਅਮਾਲ ਕਲੂਨੀ
Remove ads

ਅਮਾਲ ਕਲੂਨੀ (ਅਲਾਮੁਦੀਨ ਅਰਬੀ أمل علم الدين‎ ਜਨਮ 3 ਫਰਵਰੀ 1978)[1] ਡੌਟੀ ਸਟ੍ਰੀਟ ਚੈਂਬਰਜ਼ ਵਿਖੇ ਇੱਕ ਲਿਬਨਾਨੀ-ਬਰਤਾਨਵੀ ਬੈਰਿਸਟਰ ਹੈ, ਜੋ ਅੰਤਰਰਾਸ਼ਟਰੀ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਵਿੱਚ ਮੁਹਾਰਤ ਰੱਖਦੀ ਹੈ।[2] ਉਸ ਦੇ ਗਾਹਕਾਂ ਵਿੱਚ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਵੀ ਸ਼ਾਮਲ ਹਨ, ਜੋ ਸਪੁਰਦਗੀ ਵਿਰੁੱਧ ਲੜਦੇ ਹਨ।[3] ਉਸਨੇ ਯੂਕਰੇਨ ਦੇ ਸਾਬਕਾ ਪ੍ਰਧਾਨ ਮੰਤਰੀ, ਯੂਲਿਆ ਟੇਮਸੰਕੋ ਅਤੇ ਮਿਸਰੀ-ਕੈਨੇਡੀਆਈ ਪੱਤਰਕਾਰ ਮੁਹੰਮਦ ਫਾਹਮੀ ਦੀ ਨੁਮਾਇੰਦਗੀ ਵੀ ਕੀਤੀ ਹੈ। ਉਹ ਅਮਰੀਕੀ ਅਦਾਕਾਰ ਜਾਰਜ ਕਲੂਨੀ ਨਾਲ ਵਿਆਹੀ ਹੋਈ ਹੈ।[1]

ਵਿਸ਼ੇਸ਼ ਤੱਥ ਅਮਾਲ ਕਲੂਨੀ, ਜਨਮ ...
Remove ads

ਮੁੱਢਲਾ ਜੀਵਨ ਅਤੇ ਪਰਿਵਾਰ

ਅਮਾਲ ਅਲਾਮੁਦੀਨ ਦਾ ਜਨਮ ਬੈਰੂਤ, ਲਿਬਨਾਨ ਵਿਖੇ ਹੋਇਆ ਸੀ। ਹਾਲਾਂਕਿ, ਲਿਬਨਾਨ ਸਿਵਲ ਜੰਗ ਦੇ ਦੌਰਾਨ, ਅਲਾਮੁਦੀਨ ਦਾ ਪਰਿਵਾਰ ਲਿਬਨਾਨ ਛੱਡ ਕੇ ਅਤੇ ਗੈਰੇਡਸ ਕਰਾਸ, ਬਕਿੰਘਮਸ਼ਾਇਰ ਚਲਾ ਗਿਆ।[4] ਉਸ ਵੇਲੇ ਉਹ ਦੋ ਸਾਲ ਦੀ ਸੀ। ਉਸ ਦਾ ਪਿਤਾ, ਰਾਮਜ਼ੀ ਆਲਮ ਉਦਿਨ, ਬਾਕਿਨ ਤੋਂ ਇੱਕ ਲੈਬਨੀਜ਼ ਡਰੂਜ਼ ਪਰਿਵਾਰ ਤੋਂ ਸਨ। ਉਸਦੇ ਪਿਤਾ ਨੇ ਬੈਰੂਤ ਦੇ ਅਮਰੀਕੀ ਯੂਨੀਵਰਸਿਟੀ ਤੋਂ ਐਮ.ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਉਹ ਕੋਮੇਟ ਟਰੈਵਲ ਏਜੰਸੀ ਦਾ ਮਾਲਕ ਰਿਹਾ। ਉਹ 1991 ਵਿੱਚ ਲੇਬਨਾਨ ਪਰਤਿਆ।[5][6] ਉਸ ਦੀ ਮਾਂ, ਬਰੀਆ ਮਿਕਨਾਸ, ਉੱਤਰੀ ਲੇਬਨਾਨ ਦੇ ਤ੍ਰਿਪੋਲੀ ਦੇ ਸੁੰਨੀ ਮੁਸਲਮਾਨ ਦੇ ਪਰਿਵਾਰ ਵਿੱਚੋਂ ਸੀ ਜੋ ਪੈਨ-ਅਰਬ ਅਖ਼ਬਾਰ ਅਲ-ਹਯਾਤ ਦੀ ਵਿਦੇਸ਼ੀ ਸੰਪਾਦਕ ਅਤੇ ਜਨਤਕ ਸੰਬੰਧਾਂ ਦੀ ਕੰਪਨੀ ਇੰਟਰਨੈਸ਼ਨਲ ਕਮਿਊਨੀਕੇਸ਼ਨਜ਼ ਐਕਸਪਰਟ ਦੀ ਬਾਨੀ ਸੀ, ਇਹ ਕੰਪਨੀ, ਸੇਲਿਬ੍ਰਿਟੀ ਮਹਿਮਾਨ ਬੁਕਿੰਗਜ਼, ਪ੍ਰਚਾਰਕ ਫੋਟੋਗਰਾਫੀ ਅਤੇ ਈਵੈਂਟ ਪ੍ਰਸਾਰਣ ਵਿੱਚ ਮੁਹਾਰਤ ਰੱਖਣ ਵਾਲੀ ਇੱਕ ਵੱਡੀ ਕੰਪਨੀ ਦਾ ਹਿੱਸਾ ਹੈ।[7] ਅਮਾਲ ਦੀ ਮਾਂ, ਇੱਕ ਪ੍ਰਸਿੱਧ ਸਿਆਸੀ ਪੱਤਰਕਾਰ ਵੀ ਹੈ। ਅਮਾਲ ਦੀ ਇੱਕ ਭੈਣ, ਤਾਲਾ ਅਤੇ ਆਪਣੇ ਪਿਤਾ ਦੇ ਪਹਿਲੇ ਵਿਆਹ ਤੋਂ ਦੋ ਸੌਤੌਲੇ ਭਰਾ, ਸਮੀਰ ਅਤੇ ਜ਼ਿਆਦ ਹਨ।[8]

Remove ads

ਪੜ੍ਹਾਈ

ਅਮਲ ਨੇ ਡਾ. ਚੈਲੇਂਨਰ ਹਾਈ ਸਕੂਲ, ਲਿਟਲ ਚਾਲਫੌਂਟ, ਬਕਿੰਘਮਸ਼ਾਇਰ ਵਿੱਚ ਹਿੱਸਾ ਲਿਆ। ਫਿਰ ਉਸਨੇ ਸੇਂਟ ਹਿਊਗਜ਼ ਕਾਲਜ, ਆਕਸਫੋਰਡ ਤੌਂ ਪੜ੍ਹਾਈ ਕੀਤੀ, ਜਿੱਥੇ ਉਸਨੂੰ ਸਕਾਲਰਸ਼ਿਪ ਮਿਲੀ[9] ਅਤੇ ਸ਼੍ਰਿਗਲੇ ਪੁਰਸਕਾਰ ਜਿੱਤਿਆ।[10] 2000 ਵਿੱਚ, ਕਲੂਨੀ ਨੇ ਸੇਂਟ ਹਿਊਗਜ਼ ਕਾਲਜ, ਆਕਸਫੋਰਡ ਤੋਂ ਨਿਆਂਸ਼ਾਸ਼ਤਰ[11] ਵਿੱਚ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ।

ਅਗਲੇ ਸਾਲ, 2001 ਵਿੱਚ, ਉਸਨੇ ਐੱਲ ਐਲ ਐਮ ਡਿਗਰੀ ਦਾ ਅਧਿਐਨ ਕਰਨ ਲਈ ਨਿਊ ਯਾਰਕ ਯੂਨੀਵਰਸਿਟੀ ਸਕੂਲ ਆਫ ਲਾਅ ਵਿੱਚ ਦਾਖਲਾ ਲਿਆ। ਉਸ ਨੇ ਮਨੋਰੰਜਨ ਕਾਨੂੰਨਾਂ ਵਿੱਚ ਉੱਤਮਤਾ ਲਈ ਜੈਕ ਜੇ. ਕੈਟਜ਼ ਯਾਦਗਾਰੀ ਪੁਰਸਕਾਰ ਪ੍ਰਾਪਤ ਕੀਤਾ।[12][13] ਨਿਊ ਯਾਰਕ ਯੂਨੀਵਰਸਿਟੀ ਵਿੱਚ ਇੱਕ ਸਮੈਸਟਰ ਦੌਰਾਨ, ਉਸਨੇ ਸੋਨੀਆ ਸੋਟੋਮੇਯਰ ਦੇ ਦਫਤਰ ਵਿੱਚ ਅਤੇ ਫਿਰ ਯੂਨਾਈਟਿਡ ਸਟੇਟਸ ਕੋਰਟ ਆਫ ਅਪੀਲਜ਼ ਵਿੱਚ ਕੰਮ ਕੀਤਾ।[14]

Remove ads

ਕਰੀਅਰ

Thumb
ਸੰਯੁਕਤ ਰਾਸ਼ਟਰ ਵਿਖੇ ਕਲੂਨੀ

ਅਮਾਲ ਸੰਯੁਕਤ ਰਾਜ ਅਤੇ ਯੂਨਾਈਟਿਡ ਕਿੰਗਡਮ ਵਿੱਚ ਇੱਕ ਵਕੀਲ ਵਜੋਂ ਅਭਿਆਸ ਲੱਗੀ ਅਤੇ 2002 ਵਿੱਚ ਨਿਊਯਾਰਕ ਬਾਰ ਅਤੇ 2010 ਵਿੱਚ ਇੰਗਲੈਂਡ ਅਤੇ ਵੇਲਜ਼ ਬਾਰ ਵਿੱਚ ਦਾਖਲ ਹੋ ਗਈ। ਉਸਨੇ ਹਿਊਗਜ਼ ਵਿੱਚ ਅੰਤਰਰਾਸ਼ਟਰੀ ਅਦਾਲਤ ਅਤੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਸਮੇਤ ਅੰਤਰਰਾਸ਼ਟਰੀ ਅਦਾਲਤ ਵਿੱਚ ਵੀ ਅਭਿਆਸ ਕੀਤਾ ਹੈ।[12]

ਨਿਊ ਯਾਰਕ

ਅਮਾਲ ਨੇ ਨਿਊਯਾਰਕ ਸਿਟੀ ਵਿੱਚ ਸੁਲੀਵਾਨ ਤੇ ਕ੍ਰੌਮਵੈਲ ਵਿੱਚ ਕ੍ਰਿਮੀਨਲ ਡਿਫੈਂਸ ਐਂਡ ਇਨਵੈਸਟੀਗੇਸ਼ਨ ਗਰੁੱਪ ਦੇ ਹਿੱਸੇ ਵਜੋਂ ਤਿੰਨ ਸਾਲਾਂ ਲਈ ਕੰਮ ਕੀਤਾ, ਜਿੱਥੇ ਉਸ ਦੇ ਗ੍ਰਾਹਕਾਂ ਵਿੱਚ ਐਨਰੋਨ ਅਤੇ ਆਰਥਰ ਐਂਡਰਸਨ ਸ਼ਾਮਿਲ ਸਨ।[10][12]

ਦਿ ਹਿਊਗਜ਼

2004 ਵਿੱਚ, ਉਸਨੇ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਵਿੱਚ ਇੱਕ ਨਿਆਂਇਕ ਕਲਾਰਕ ਦੀ ਕਾਰਵਾਈ ਪੂਰੀ ਕੀਤੀ। ਉਸਨੇ ਰੂਸ, ਮਿਸਰ ਅਤੇ ਯੁਨਾਈਟਿਡ ਕਿੰਗਡਮ ਦੇ ਜੱਜਾਂ ਦੇ ਅਧੀਨ ਕਲਰਕ ਵਜੋਂ ਕੰਮ ਕੀਤਾ।[15][16]

ਬਾਅਦ ਵਿੱਚ ਉਸਨੇ ਹਿਊਗਜ਼ ਵਿੱਚ ਸੰਯੁਕਤ ਰਾਸ਼ਟਰ ਦੇ ਸਪੈਸ਼ਲ ਟ੍ਰਿਬਿਊਨਲ ਫਾਰ ਲੇਬਨਾਨ ਵਿੱਚ ਅਤੇ ਸਾਬਕਾ ਯੂਗੋਸਲਾਵੀਆ ਲਈ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ ਵਿਖੇ ਪ੍ਰੌਸੀਕਿਊਟਰ ਦੇ ਦਫਤਰ ਵਿੱਚ ਕੰਮ ਕੀਤਾ।[17]

ਸਤੰਬਰ 2021 ਵਿੱਚ, ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈਸੀਸੀ) ਨੇ ਅਮਲ ਕਲੂਨੀ ਨੂੰ ਡਾਰਫੁਰ ਵਿੱਚ ਸੁਡਾਨੀ ਸੰਘਰਸ਼ ਲਈ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤਾ।

ਲੰਡਨ

ਅਮਲ 2010 ਵਿੱਚ ਬਰਤਾਨੀਆ ਪਰਤੀ[18] ਜਿਥੇ ਉਹ ਲੰਡਨ ਵਿਖੇ ਡਾਊਟੀ ਸਟਰੀਟ ਚੈਂਬਰਜ਼ ਵਿੱਚ ਬੈਸਟਿਸਟ ਬਣ ਗਈ।[10] 2013 ਵਿੱਚ ਅਮਾਲ ਨੂੰ ਸੰਯੁਕਤ ਰਾਸ਼ਟਰ ਕਮਿਸ਼ਨ ਵਿੱਚ, ਸੀਰੀਆ ਦੇ ਵਿਸ਼ੇਸ਼ ਦੂਤ ਕੋਫ਼ੀ ਅੰਨਾਨ ਦੀ ਸਲਾਹਕਾਰ ਅਤੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਜਰਨੈਲ ਬੈਨ ਐਮਮਰਸਨ ਵਲੋਂ ਅੱਤਵਾਦ ਵਿਰੋਧੀ ਮੁਹਿੰਮਾਂ ਵਿੱਚ ਡਰੋਨ ਦੀ ਵਰਤੋਂ ਅਤੇ ਜਾਂਚ ਦੀ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ।[13][19]

ਅਮਾਲ ਕੰਬੋਡੀਆ ਰਾਜ ਦੀ ਪ੍ਰਤੀਨਿਧਤਾ ਵਾਲੇ ਹਾਈ-ਪ੍ਰੋਫਾਈਲ ਕੇਸਾਂ, ਲਿਬਨਿਆ ਦੇ ਸਾਬਕਾ ਖੁਫੀਆ ਮੁਖੀ ਅਬਦਲਾ ਅਲ ਸੇਨਨਸੀ, ਯੂਲਿਆ ਟੇਮਸੰਕੋ ਅਤੇ ਜੂਲੀਅਨ ਅਸਾਂਜੇ, ਵਿੱਚ ਵੀ ਸ਼ਾਮਲ ਹੈ।[20] ਅਮਾਲ, ਪ੍ਰੋਫੈਸਰ ਐੱਮ. ਚੈਰੀਫ ਬਸੀਓਉਨੀ ਦੀ ਅਗਵਾਈ ਵਾਲੀ ਬਹਿਰੀਨ ਇੰਡੀਪੈਂਡੈਂਟ ਕਮਿਸ਼ਨ ਦੀ ਜਾਂਚ ਦੇ ਸੰਬੰਧ ਵਿੱਚ ਬਹਿਰੀਨ ਦੇ ਰਾਜੇ ਦੀ ਸਲਾਹਕਾਰ ਵੀ ਸੀ।[12]

ਅਧਿਅਪਕਾ

ਬਸੰਤ 2015 ਅਤੇ 2016 ਦੇ ਵਿਦਿਅਕ ਸੈਮੇਸਟਰਾਂ ਲਈ, ਕਲੂਨੀ ਕੋਲੰਬੀਆ ਲਾਅ ਸਕੂਲ ਦੇ ਮਨੁੱਖੀ ਅਧਿਕਾਰਾਂ ਦੇ ਇੰਸਟੀਚਿਊਟ ਵਿੱਚ ਇੱਕ ਵਿਜ਼ਿਟਿੰਗ ਫੈਕਲਟੀ ਮੈਂਬਰ ਰਹੀ ਸੀ।[21][22] ਉਹ ਮਨੁੱਖੀ ਅਧਿਕਾਰਾਂ ਬਾਰੇ ਕਲੀਵਲੈਂਡ ਦੇ ਕੋਰਸ ਵਿੱਚ ਸਾਰਾਹ ਐਚ. ਕਲੀਵਲੈਂਡ ਨਾਲ ਇੱਕ ਸਹਿ-ਪ੍ਰੋਫੈਸਰ ਸੀ।[23][24]

ਅਮਾਲ ਨੇ, ਸਕੂਲ ਆਫ ਓਰੀਐਟਲ ਐਂਡ ਅਫਰੀਕੀ ਸਟੱਡੀਜ਼, ਲੰਡਨ ਯੂਨੀਵਰਸਿਟੀ ਦੇ ਲਾਾਅ ਸਕੂਲ, ਨਿਊ ਯਾਰਕ ਦੇ ਦਿ ਨਿਊ ਸਕੂਲ, ਦਿ ਹਿਊਗਸ ਅਕੈਡਮੀ ਆਫ ਇੰਟਰਨੈਸ਼ਨਲ ਲਾਅ ਅਤੇ ਯੂਨੀਵਰਸਿਟੀ ਆਫ ਨੌਰਥ ਕੈਰੋਲੀਨਾ, ਚੈਪਲ ਹਿਲ ਵਿਖੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਫੌਜਦਾਰੀ ਕਾਨੂੰਨ 'ਤੇ ਵੀ ਲੈਕਚਰ ਦਿੱਤੇ।[12]

Remove ads

ਨਿੱਜੀ ਜੀਵਨ

28 ਅਪ੍ਰੈਲ 2014 ਨੂੰ ਕਲੂਨੀ ਦੀ ਮੰਗਣੀ ਅਮਰੀਕੀ ਅਦਾਕਾਰ ਜਾਰਜ ਕਲੂਨੀ ਨਾਲ ਹੋਈ ਸੀ[25] ਅਤੇ 27 ਸਿਤੰਬਰ 2014 ਨੂੰ ਉਨ੍ਹਾਂ ਨੇ ਵਿਆਹ ਕਰਵਾ ਲਿਆ ਸੀ।[26] ਫਰਵਰੀ 2017 ਵਿੱਚ, ਸੀਬੀਐਸ ਟਾਕ ਸ਼ੋ ਨੇ ਰਿਪੋਰਟ ਕੀਤੀ ਸੀ ਕਿ ਕਲੂਨੀ ਗਰਭਵਤੀ ਹੈ, ਅਤੇ ਉਹ ਅਤੇ ਉਸਦੇ ਪਤੀ ਨੂੰ ਜੁੜਵਾ ਬੱਚੇ ਹੋਣ ਦੀ ਆਸ ਹੈ।[27] ਜੂਨ 2017 ਵਿੱਚ, ਉਸਨੇ ਐਲਾ (ਧੀ) ਅਤੇ ਅਲੈਗਜੈਂਡਰ (ਪੁੱਤਰ) ਨੂੰ ਜਨਮ ਦਿੱਤਾ।[28]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads