ਅਮਿਤ ਚੌਧਰੀ

From Wikipedia, the free encyclopedia

ਅਮਿਤ ਚੌਧਰੀ
Remove ads

ਅਮਿਤ ਚੌਧਰੀ (ਜਨਮ 1962) ਇੱਕ ਭਾਰਤੀ ਅੰਗਰੇਜ਼ੀ ਲੇਖਕ ਅਤੇ ਅਕਾਦਮਿਕ ਹੈ। ਉਸ ਨੂੰ ਭਾਰਤ ਸਰਕਾਰ ਦੇ ਸਭ ਤੋਂ ਵੱਡੇ ਸਾਹਿਤਕ ਸਨਮਾਨ, ਸਾਹਿਤ ਅਕਾਦਮੀ ਐਵਾਰਡ ਨਾਲ 2002 ਵਿੱਚ ਉਸ ਦੇ ਨਾਵਲ ਅ ਨਿਊ ਵਰਲਡ ਲਈ ਸਨਮਾਨਿਤ ਕੀਤਾ ਗਿਆ ਸੀ। ਉਸ ਇਸ ਵੇਲੇ ਪੂਰਬੀ ਐਂਜ਼ਿਲ੍ਹਾ ਯੂਨੀਵਰਸਿਟੀ ਚ ਸਮਕਾਲੀ ਸਾਹਿਤ ਦਾ ਪ੍ਰੋਫੈਸਰ ਹੈ।[1] 2012 ਵਿੱਚ, ਉਸ ਨੇ ਆਪਣੀ ਸਾਹਿਤਕ ਆਲੋਚਨਾ ਲਈ ਇੰਫੋਸਿਸ ਪੁਰਸਕਾਰ ਜਿੱਤਿਆ।

Thumb
ਅਮਿਤ ਚੌਧਰੀ ਕੋਲਕਾਤਾ ਪੁਸਤਕ ਮੇਲੇ ਚ, ਕੋਲਕਾਤਾ 'ਚ 2014.

ਸ਼ੁਰੂਆਤੀ ਜੀਵਨ

ਅਮਿਤ ਚੌਧਰੀ ਬੰਬਈ ਵਿੱਚ ਵੱਡਾ ਹੋਇਆ। ਉਸ ਨੇ  ਐਲਫਿੰਸਟਨ ਕਾਲਜ,[2] ਯੂਨੀਵਰਸਿਟੀ ਕਾਲਜ ਲੰਡਨ, ਬੈਲੀਓਲ ਕਾਲਜ, ਆਕਸਫੋਰਡ ਵਿਖੇ ਪੜ੍ਹਾਈ ਕੀਤੀ ਅਤੇ ਵੋਲਫ਼ਸਨ ਕਾਲਜ ਚ ਕਰੀਏਟਿਵ ਆਰਟਸ ਫੈਲੋ ਵੀ ਰਿਹਾ।

ਅਮਿਤ ਚੌਧਰੀ ਦਾ ਜਨਮ 1962 ਵਿੱਚ ਕਲਕੱਤਾ (ਕੋਲਕਾਤਾ ਨਾਮ ਬਦਲਿਆ ਗਿਆ) ਵਿੱਚ ਹੋਇਆ ਸੀ ਅਤੇ ਬੰਬਈ (ਮੁੰਬਈ ਦਾ ਨਾਮ ਬਦਲਿਆ ਗਿਆ) ਵਿੱਚ ਵੱਡਾ ਹੋਇਆ ਸੀ। ਉਸਦੇ ਪਿਤਾ ਬ੍ਰਿਟਾਨੀਆ ਇੰਡਸਟਰੀਜ਼ ਲਿਮਿਟੇਡ ਦੇ ਪਹਿਲੇ ਭਾਰਤੀ ਸੀਈਓ ਸਨ। ਉਸਦੀ ਮਾਂ, ਬਿਜੋਆ ਚੌਧਰੀ, ਰਬਿੰਦਰ ਸੰਗੀਤ, ਨਜ਼ਰੂਲਗੀਤੀ, ਅਤੁਲ ਪ੍ਰਸਾਦ ਅਤੇ ਹਿੰਦੀ ਭਜਨਾਂ ਦੀ ਇੱਕ ਬਹੁਤ ਮਸ਼ਹੂਰ ਗਾਇਕਾ ਸੀ।[3] ਉਹ ਕੈਥੇਡ੍ਰਲ ਐਂਡ ਜੌਨ ਕੌਨਨ ਸਕੂਲ, ਬੰਬਈ ਦਾ ਵਿਦਿਆਰਥੀ ਸੀ। ਉਸਨੇ ਯੂਨੀਵਰਸਿਟੀ ਕਾਲਜ ਲੰਡਨ ਤੋਂ ਅੰਗਰੇਜ਼ੀ ਸਾਹਿਤ ਵਿੱਚ ਆਪਣੀ ਪਹਿਲੀ ਡਿਗਰੀ ਲਈ, ਅਤੇ ਬਾਲੀਓਲ ਕਾਲਜ, ਆਕਸਫੋਰਡ ਵਿੱਚ ਡੀ.ਐਚ. ਲਾਰੈਂਸ ਦੀ ਕਵਿਤਾ ਉੱਤੇ ਆਪਣਾ ਡਾਕਟਰੇਟ ਖੋਜ ਨਿਬੰਧ ਲਿਖਿਆ।

ਉਸਦਾ ਵਿਆਹ ਕਲਚਰਲ ਸਟੱਡੀਜ਼ ਦੀ ਪ੍ਰੋਫੈਸਰ ਅਤੇ ਸੈਂਟਰ ਫਾਰ ਸਟੱਡੀਜ਼ ਇਨ ਸੋਸ਼ਲ ਸਾਇੰਸਿਜ਼, ਕਲਕੱਤਾ (ਸੀਐਸਐਸਐਸਸੀ) ਦੀ ਡਾਇਰੈਕਟਰ ਰੋਜ਼ਿੰਕਾ ਚੌਧਰੀ ਨਾਲ ਹੋਇਆ ਹੈ।[4][5] ਉਨ੍ਹਾਂ ਦੀ ਇੱਕ ਬੇਟੀ ਹੈ।

ਚੌਧਰੀ ਨੇ ਪੈਰਿਸ ਰਿਵਿਊ ਲਈ ਜਨਵਰੀ 2018 ਤੋਂ ਦ ਮੂਮੈਂਟ ਸਿਰਲੇਖ ਦੀ ਲੜੀ ਲਿਖਣੀ ਸ਼ੁਰੂ ਕੀਤੀ।[6] ਉਸਨੇ ਦ ਟੈਲੀਗ੍ਰਾਫ ਲਈ ਕਦੇ-ਕਦਾਈਂ ਇੱਕ ਕਾਲਮ, 'ਟੇਲਿੰਗ ਟੇਲਜ਼' ਵੀ ਲਿਖਿਆ।[7]

Remove ads

ਕੈਰੀਅਰ

ਟਿਪਣੀਆਂ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads