ਅਸਦਾਬਾਦ, ਅਫ਼ਗ਼ਾਨਿਸਤਾਨ
From Wikipedia, the free encyclopedia
Remove ads
ਅਸਦਾਬਾਦ ਅਤੇ ਅਸਦ ਅਬਾਦ (ਪਸ਼ਤੋ: اسعدآباد - Asadābād, ਫ਼ਾਰਸੀ: اسعدآباد) ਅਫ਼ਗਾਨਿਸਤਾਨ ਵਿੱਚ ਸਥਿੱਤ ਕੁਨਰ ਸੂਬੇ ਦੀ ਰਾਜਧਾਨੀ ਹੈ। ਇਹ ਪਾਕਿਸਤਾਨ ਦੇ ਨੇੜੇ ਪੂਰਬ ਵਿੱਚ ਸਥਿੱਤ ਹੈ। ਇਹ ਸ਼ਹਿਰ ਇੱਕ ਘਾਟੀ ਦੇ ਵਿਚਾਲੇ ਸਥਿੱਤ ਹੈ ਜੋ ਕਿ ਪਿਚ ਨਦੀ ਅਤੇ ਕੁਨਾਰ ਨਦੀ ਦੇ ਵਿਚਾਲੇ ਹੈ। ਅਸਦਾਬਾਦ ਹਿੰਦੂਕੁਸ਼ ਦਾ ਇੱਕ ਪਹਾੜੀ ਖੇਤਰ ਹੈ ਜੋ ਕਿ ਪਾਕਿਸਤਾਨੀ ਸਰਹੱਦ ਤੋਂ ਉੱਤਰ-ਪੱਛਮ ਵੱਲ 13 ਕਿਲੋਮੀਟਰ ਦੂਰ ਹੈ ਅਤੇ ਜਲਾਲਾਬਾਦ, ਅਫ਼ਗ਼ਾਨਿਸਤਾਨ ਤੋਂ ਉੱਤਰ-ਪੂਰਬ ਵੱਲ 80 ਕਿਲੋਮੀਟਰ (50 ਮੀਲ) ਦੂਰ ਹੈ। ਅਸਦਾਬਾਦ ਵਿੱਚ ਵਪਾਰ ਕਾਫੀ ਚੰਗਾ ਹੁੰਦਾ ਹੈ। ਖੈਬਰ ਦੱਰੇ ਤੋਂ ਬਾਅਦ ਨਾਵਾ ਦੱਰਾ ਹਿੰਦੂਕੁਸ਼ ਨੂੰ ਪਾਰ ਕਰਨ ਦਾ ਦੂਸਰਾ ਸਭ ਤੋਂ ਮਹੱਤਵਪੂਰਨ ਰਾਸਤਾ ਹੈ ਅਤੇ ਇੱਥੋਂ ਦੀ ਬਹੁਤ ਸਾਰੇ ਤਾਲਿਬਾਨ ਚਰਮਪੰਥੀ ਉਗਰਵਾਦੀ ਅਤੇ ਤਸਕਰੀ ਕਰਨ ਵਾਲੇ ਲੋਕ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਵਿਚਾਲੇ ਆਇਆ-ਜਾਇਆ ਕਰਦੇ ਹਨ।[1] ਫ਼ਸਲਾਂ ਪ੍ਰਤੀ ਵੇਖਿਆ ਜਾਵੇ ਤਾਂ ਇੱਥੋਂ ਦੇ ਲੋਕ ਚਾਵਲ, ਗੰਨਾ, ਸਬਜ਼ੀਆਂ ਅਤੇ ਕਣਕ ਉਗਾਉਂਦੇ ਹਨ।
Remove ads
ਇਤਿਹਾਸ
ਕੁਨਰ ਸੂਬਾ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ ਕਿਉਂ ਕਿ ਇਸ ਦੇ ਕੋਲੋਂ ਇਤਿਹਾਸਿਕ ਰਾਹ ਲੰਘਦੇ ਹਨ ਜੋ ਕੇਂਦਰੀ ਏਸ਼ੀਆ ਨੂੰ ਭਾਰਤ ਅਤੇ ਇਰਾਨ ਵਰਗੇ ਦੇਸ਼ਾਂ ਨਾਲ ਜੋੜਦੇ ਹਨ, ਜਿਵੇਂ ਕਿ ਸਿਲਕ ਰੋਡ ਅਤੇ ਜੀ.ਟੀ. ਰੋਡ। ਇਹ ਖੈਬਰ ਪਾਸ ਕੋਲੋਂ ਹਿੰਦੂਕਸ਼ ਪਹਾੜਾਂ ਤੋਂ ਹੁੰਦੇ ਹੋਏ ਗੁਜ਼ਰਦੇ ਹਨ। ਇੱਥੇ ਦੋ ਵੱਡੀਆਂ ਨਦੀਆਂ ਵਹਿੰਦੀਆਂ ਹਨ- ਕੁਨਰ ਨਦੀ ਅਤੇ ਪੇਚ ਨਦੀ। ਇਹ ਖੇਤਰ ਵੱਖ ਵੱਖ ਸ਼ਾਸ਼ਕਾਂ ਹੇਠ ਆਉਂਦਾ ਰਿਹਾ ਹੈ। ਇਹ ਸ਼ਹਿਰ ਉਨ੍ਹਾ ਰਾਹਾਂ ਦੇ ਬਿਲਕੁਲ ਨਜ਼ਦੀਕ ਹੈ ਜਿਨ੍ਹਾ ਰਾਹਾਂ ਤੋਂ ਸਿਕੰਦਰ ਭਾਰਤ ਵੱਲ ਵੱਧ ਰਿਹਾ ਸੀ। ਭੂਤਕਾਲ ਵਿੱਚ ਅਸਦਾਬਾਦ ਦੇ ਨੇੜੇ ਦੇ ਖੇਤਰ ਨੂੰ 'ਚਾਗਾ ਸੇਰਾਏ' ਕਿਹਾ ਜਾਂਦਾ ਸੀ। ਇਸ ਸ਼ਬਦ ਦੇ ਉਚਾਰਨ ਲਈ ਕਈ ਵੱਖ-ਵੱਖ ਸ਼ਬਦ ਵਰਤ ਲਏ ਜਾਂਦੇ ਹਨ।[2][3][4]ਮੁਗਲ ਸ਼ਾਸ਼ਕ ਬਾਬਰ ਦੇ ਫੌਜੀ ਖੇਤਰ ਦਾ ਵੀ ਇਹ ਸ਼ਹਿਰ ਹਿੱਸਾ ਰਿਹਾ ਹੈ। ਬਾਬਰ ਦੁਆਰਾ ਇਹ ਗੱਲ ਸੰਖੇਪ ਤੌਰ 'ਤੇ ਆਪਣੀ ਰਚਨਾ ਬਾਬਰਨਾਮਾ ਵਿੱਚ ਲਿਖੀ ਗਈ ਹੈ। ਉਸਨੇ 'ਕਾਫ਼ਿਰਾਂ' ਨਾਲ ਆਪਣੇ ਸੰਬੰਧਾਂ ਬਾਰੇ ਵੀ ਲਿਖਿਆ ਹੈ।ਬਾਬਰਨਾਮਾ ਵੇਖੋ 19ਵੀਂ ਸਦੀ ਦੇ ਅਖੀਰ/20ਵੀਂ ਸਦੀ ਦੇ ਸ਼ੁਰੂ ਵਿੱਚ ਇਸ ਖੇਤਰ ਦੀ ਰਾਜਧਾਨੀ ਪੁਸ਼ੂਤ/ਪਾਸਾਤ/ਪਾਸਾਦ ਤੋਂ ਵਰਤਮਾਨ ਸ਼ਹਿਰ 'ਅਸਦਾਬਾਦ' ਕਰ ਦਿੱਤੀ ਗਈ ਸੀ। 20ਵੀਂ ਸਦੀ ਵਿੱਚ ਇਸ ਸ਼ਹਿਰ ਦਾ ਕਾਫੀ ਵਿਕਾਸ ਹੋਇਆ ਜਿਵੇਂ ਕਿ ਰੋਡ, ਸ਼ਾਪਿੰਗ ਮਾਲ, ਬ੍ਰਿਜ, ਗੈਸ ਸਟੇਸ਼ਨ ਆਦਿ।[5] ਓਸਾਮਾ ਬਿਨ ਲਾਦੇਨ ਨੇ ਵੀ ਕੁਝ ਸਮਾਂ ਅਸਦਾਬਾਦ ਵਿੱਚ ਬਤੀਤ ਕੀਤਾ ਸੀ।[6]
Remove ads
ਵਰਤਮਾਨ ਸਮੇਂ
ਵਿਕਾਸ ਦੀਆਂ ਕੁਝ ਉਦਾਹਰਨਾਂ ਹੇਠ ਲਿਖੀਆਂ ਹਨ:
- ਕੁਨਾਰ ਸੂਬੇ ਦੇ ਮੁੱਖ ਖਰੀਦ-ਬਾਜ਼ਾਰ ਵਿੱਚ ਹੁਣ ਲਗਭਗ 600 ਸਟੋਰ ਹਨ, ਜਿਨ੍ਹਾ ਵਿੱਚੋਂ 100 ਪਿਛਲੇ ਤਿੰਨ ਸਾਲਾਂ ਵਿੱਚ ਬਣੇ ਹਨ।
- ਸੂਬਾ ਉਸਾਰੀ ਟੀਮ ਨੇ ਇੱਥੇ 16 ਸਕੂਲ, 20 ਦਵਾਖਾਨੇ ਅਤੇ 8 ਜਿਲ੍ਹਾ ਕੇਂਦਰ ਬਣਾਏ ਹਨ।
- ਸੂਬਾ ਉਸਾਰੀ ਟੀਮ ਦਾ 13 ਰੋਡ ਅਤੇ 11 ਪੁਲ ਬਣਾਉਣ ਦਾ ਕੰਮ ਵੀ ਪੂਰਾ ਹੋ ਚੁੱਕਾ ਹੈ।
- ਖੇਤੀਵਪਾਰ ਵਿਕਾਸਕਾਰੀ ਟੀਮ ਨੇ ਕਈ ਨਵੇਂ ਪ੍ਰਾਜੈਕਟਾਂ ਤੇ ਕੰਮ ਕੀਤਾ ਹੈ ਅਤੇ 10 ਤੋਂ ਜਿਆਦਾ ਫ਼ਾਰਮ ਖੋਲ੍ਹੇ ਹਨ।
- ਜਲਾਲਾਬਾਦ-ਅਸਮਾਰ ਅਤੇ ਪੇਚ ਨਦੀ ਰੋਡ ਨੇ ਯਾਤਰਾ ਦਾ ਅੱਧਾ ਸਮਾਂ ਘਟਾ ਦਿੱਤਾ ਹੈ ਅਤੇ ਅਸਦਾਬਾਦ ਕਾਮਰਸ ਕੇਂਦਰ ਨੂੰ ਜਾਲਾਬਾਦ ਨਾਲ ਜੋੜਿਆ ਹੈ।[7] ਅਫ਼ਗਾਨ ਰਾਸ਼ਟਰੀ ਪੁਲਿਸ ਇਸ ਸ਼ਹਿਰ ਨੂੰ ਸਖ਼ਤ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਇੱਥੇ ਅੰਤਰਰਾਸ਼ਟਰੀ ਸੁਰੱਖਿਆ ਸਹਾਇਕ ਸੈਨਾ ਵੀ ਕੰਮ ਕਰਦੀ ਹੈ ਜੋ ਕਿ ਅਮਰੀਕਾ ਦੀ ਹਥਿਆਰਬੰਦ ਸੈਨਾ ਦੀ ਮਦਦ ਨਾਲ ਕੰਮ ਕਰਦੀ ਹੈ। ਏਨਾ ਹੀ ਨਹੀਂ ਇਹ ਸੈਨਾ ਸਿਰਫ ਅਫ਼ਗਾਨ ਸਰਕਾਰ ਦੀ ਹੀ ਸਹਾਇਤਾ ਨਹੀਂ ਕਰਦੀ ਬਲਕਿ ਅਫ਼ਗਾਨ ਰਾਸ਼ਟਰੀ ਸੁਰੱਖਿਆ ਸੈਨਾ ਨੂੰ ਵੀ ਸਿਖਲਾਈ ਦੇ ਰਹੀ ਹੈ, ਅਤੇ ਅਫ਼ਗਾਨ ਪੁਲਿਸ ਨੂੰ ਵੀ।
ਵਿਸ਼ਿਸ਼ਟ ਨਿਵਾਸੀ ਅਤੇ ਘਟਨਾਵਾਂ
- ਅਸਦਾਬਾਦ ਜਮਾਲ-ਅਲ-ਦੀਨ ਅਫ਼ਗਾਨੀ ਦਾ ਜਨਮ-ਸਥਾਨ ਹੈ।[8][9][10]ਅਸਦਾਬਾਦ ਵਿੱਚ ਇੱਕ ਟਾਊਨ ਹਾਲ ਦਾ ਨਾਂਮ ਵੀ ਉਸਦੇ ਨਾਂਮ ਉੱਪਰ ਰੱਖਿਆ ਗਿਆ ਹੈ।[11]
- ਅਮਰੀਕੀ ਸੈਨਾ ਦੇ ਲਫਟੈਣ ਮਿਚੇਲ ਪੀ. ਮਰਫ਼ੀ ਨੂੰ ਉਨ੍ਹਾ ਦੁਆਰਾ ਅਸਦਾਬਾਦ ਵਿੱਚ ਕੀਤੇ 'ਓਪਰੇਸ਼ਨ ਰੈੱਡ ਆਨਰ' ਕਰਕੇ ਆਨਰ ਮੈਡਲ ਦਿੱਤਾ ਗਿਆ ਸੀ। ਇਹ ਓਪਰੇਸ਼ਨ ਰੈੱਡ ਵਿੰਗਸ ਜੂਨ ਤੋਂ ਜੁਲਾਈ 2005 ਵਿਚਕਾਰ ਹੋਇਆ ਸੀ।
- ਯੂਐੱਸ ਓਪਰੇਸ਼ਨ: "ਬਿਗ ਰੈੱਡ ਵਿੰਗਸ" ਅਤੇ ਓਪਰੇਸ਼ਨ ਮਾਉਨਟੇਨ ਲਾਏਨ ਇੱਥੇ ਹੋਏ ਸਨ।[12]
Remove ads
ਹਵਾਲੇ
ਬਾਹਰੀ ਕਡ਼ੀਆਂ
Wikiwand - on
Seamless Wikipedia browsing. On steroids.
Remove ads