ਅਸ਼ਫ਼ਾਕ਼ੁੱਲਾ ਖ਼ਾਨ
From Wikipedia, the free encyclopedia
Remove ads
ਅਸ਼ਫਾਕ ਉੱਲਾ ਖਾਂ (ਉਰਦੂ: اشفاق اُللہ خان, ਅੰਗਰੇਜ਼ੀ: Ashfaq Ulla Khan, 22 ਅਕਤੂਬਰ 1900– 19 ਦਸੰਬਰ 1927)) ਭਾਰਤੀ ਸੁਤੰਤਰਤਾ ਲੜਾਈ ਦੇ ਇੱਕ ਪ੍ਰਮੁੱਖ ਕਰਾਂਤੀਕਾਰੀ ਸਨ। ਉਹਨਾਂ ਨੇ ਕਾਕੋਰੀ ਕਾਂਡ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਬਰਤਾਨਵੀ ਸ਼ਾਸਨ ਨੇ ਉਹਨਾਂ ਤੇ ਮੁਕੱਦਮਾ ਚਲਾਇਆ ਅਤੇ 19 ਦਸੰਬਰ 1927 ਨੂੰ ਉਹਨਾਂ ਨੂੰ ਫੈਜਾਬਾਦ ਜੇਲ੍ਹ ਵਿੱਚ ਫਾਂਸੀ ਦੇ ਤਖਤੇ ਤੇ ਲਟਕਾ ਦਿੱਤਾ ਗਿਆ।[1] ਰਾਮ ਪ੍ਰਸਾਦ ਬਿਸਮਿਲ ਦੀ ਭਾਂਤੀ ਅਸ਼ਫਾਕ ਉੱਲਾ ਖਾਂ ਵੀ ਉਰਦੂ ਭਾਸ਼ਾ ਦੇ ਚੰਗੇਰੇ ਸ਼ਾਇਰ ਸਨ। ਉਹਨਾਂ ਦਾ ਉਰਦੂ ਤਖੱਲੁਸ, ਜਿਸਨੂੰ ਹਿੰਦੀ ਵਿੱਚ ਉਪਨਾਮ ਕਹਿੰਦੇ ਹਨ, ਹਸਰਤ ਸੀ। ਉਰਦੂ ਦੇ ਇਲਾਵਾ ਉਹ ਹਿੰਦੀ ਅਤੇ ਅੰਗਰੇਜ਼ੀ ਵਿੱਚ ਲੇਖ ਅਤੇ ਕਵਿਤਾਵਾਂ ਵੀ ਲਿਖਿਆ ਕਰਦੇ ਸਨ। ਉਹਨਾਂ ਦਾ ਪੂਰਾ ਨਾਮ ਅਸ਼ਫਾਕ ਉੱਲਾ ਖਾਂ ਵਾਰਸੀ ਹਸਰਤ ਸੀ। ਭਾਰਤੀ ਸੁਤੰਤਰਤਾ ਲੜਾਈ ਦੇ ਸੰਪੂਰਣ ਇਤਹਾਸ ਵਿੱਚ ਬਿਸਮਿਲ ਅਤੇ ਅਸ਼ਫਾਕ ਦੀ ਭੂਮਿਕਾ ਨਿਰਵਿਵਾਦੀ ਤੌਰ 'ਤੇ ਹਿੰਦੂ-ਮੁਸਲਮਾਨ ਏਕਤਾ[2]
Remove ads
Remove ads
ਮੁੱਢਲੀ ਜ਼ਿੰਦਗੀ
ਅਸ਼ਫਾਕ ਉਲਾ ਖਾਨ 22 ਅਕਤੂਬਰ 1900 ਨੂੰ ਉੱਤਰ ਪ੍ਰਦੇਸ਼ ਦੇ ਇੱਕ ਇਤਿਹਾਸਕ ਸ਼ਹਿਰ, ਸ਼ਾਹਜਹਾਨਪੁਰ ਵਿੱਚ ਪੈਦਾ ਹੋਇਆ ਸੀ। ਉਸ ਦੇ ਪਿਤਾ, ਸ਼ਫੀਕ ਉਲਾ ਖਾਨ ਇੱਕ ਪਠਾਨ ਪਰਿਵਾਰ ਨਾਲ ਸੰਬੰਧਿਤ ਸਨ, ਜੋ ਆਪਣੀ ਫੌਜੀ ਪਿੱਠਭੂਮੀ ਦੇ ਲਈ ਮਸ਼ਹੂਰ ਸੀ। ਉਸ ਦੀ ਮਾਂ ਮਜਹੂਰ ਉਨ ਨਿਸ਼ਾ ਬੇਗਮ ਬਹੁਤ ਹੀ ਖੂਬਸੂਰਤ ਔਰਤਾਂ ਵਿੱਚ ਗਿਣੀ ਜਾਂਦੀ ਸੀ। ਉਸ ਦੇ ਦਾਦਕਾ ਪਰਵਾਰ ਵਿੱਚ ਇੱਕ ਵੀ ਗਰੈਜੂਏਟ ਨਹੀਂ ਸੀ, ਪਰ ਉਸ ਦਾ ਨਾਨਕਾ ਪਰਵਾਰ ਵਧੇਰੇ ਗਿਆਨਵਾਨ ਸੀ, ਜਿਸਦੇ ਬਹੁਤ ਸਾਰੇ ਜੀਅ ਪੁਲਸ ਅਤੇ ਬਰਤਾਨਵੀ ਭਾਰਤ ਦੀ ਪ੍ਰਬੰਧਕੀ ਸੇਵਾ ਵਿੱਚ ਕਰਮਚਾਰੀ ਸਨ। ਅਸ਼ਫਾਕ ਉਲਾ ਆਪਣੇ ਚਾਰ ਭਰਾਵਾਂ ਵਿੱਚ ਸਭ ਤੋਂ ਛੋਟਾ ਸੀ। ਉਸਦਾ ਵੱਡਾ ਭਰਾ ਰਿਆਸਤ ਉਲਾ ਖਾਨ ਪੰਡਤ ਰਾਮ ਪ੍ਰਸਾਦ ਬਿਸਮਿਲ ਦਾ ਜਮਾਤੀ ਸੀ। ਜਦੋਂ ਬਿਸਮਿਲ ਮੈਨਪੁਰੀ ਸਾਜ਼ਿਸ਼ ਦੇ ਬਾਅਦ ਭਗੌੜਾ ਕਰਾਰ ਦਿੱਤਾ ਗਿਆ, ਰਿਆਸਤ ਦੀ ਬਹਾਦਰੀ ਅਤੇ ਉਰਦੂ ਸ਼ਾਇਰੀ ਦੇ ਬਾਰੇ ਆਪਣੇ ਛੋਟੇ ਭਰਾ ਅਸ਼ਫਾਕ ਨੂੰ ਦੱਸਿਆ ਕਰਦਾ ਸੀ। ਇਸ ਲਈ ਅਸ਼ਫਾਕ ਬਿਸਮਿਲ ਨੂੰ ਉਸਦੀਆਂ ਕਾਵਿਕ ਮਿਲਣ ਰੁਚੀਆਂ ਕਰਕੇ ਮਿਲਣ ਲਈ ਬਹੁਤ ਹੀ ਉਤਸੁਕ ਸੀ। ਜਦ 1920 ਵਿੱਚ ਬਿਸਮਿਲ ਸ਼ਾਹਜਹਾਨਪੁਰ ਆ ਗਿਆ ਅਤੇ ਆਪਣੇ ਕੰਮ ਵਿੱਚ ਲੱਗ ਗਿਆ ਤਾਂ ਅਸ਼ਫਾਕ ਨੇ ਉਸ ਨਾਲ ਸੰਪਰਕ ਕਰਨ ਲਈ ਕਈ ਵਾਰ ਕੋਸ਼ਿਸ਼ ਕੀਤੀ, ਪਰ ਬਿਸਮਿਲ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads