ਅਹਿਲਵਤੀ

From Wikipedia, the free encyclopedia

Remove ads

ਅਹਿਲਵਤੀ (ਉਸ ਦੇ ਵਿਚਕਾਰਲੇ ਨਾਂ ਮੌਰਵੀ ਨਾਲ ਵੀ ਜਾਣਿਆ ਜਾਂਦਾ ਹੈ) ਮਹਾਂਭਾਰਤ ਮਹਾਂਕਾਵਿ ਦੀ ਇੱਕ ਔਰਤ ਸ਼ਖਸੀਅਤ ਸੀ। ਉਹਨਾਗ ਕੰਨਿਆ ਸੀ[1] (ਭਾਵ ਸਰਪ-ਪੁੱਤਰੀ) ਅਤੇ ਉਸ ਦਾ ਵਿਆਹ ਘਟੋਤਕਚ ਨਾਲ ਹੋਇਆ ਸੀ। ਉਸ ਦੇ ਪਿਤਾ ਬਾਸ਼ਕ (ਭਗਵਾਨ ਸ਼ਿਵ ਦੇ ਗਲੇ ਦੁਆਲੇ ਲਿਪਟਿਆ ਸੱਪ) ਸੀ। ਅਹਿਲਵਤੀ ਨੂੰ ਭਗਵਾਨ ਸ਼ਿਵ ਨੂੰ ਬਾਸੀ ਫੁੱਲ ਭੇਟ ਕਰਨ ਲਈ ਦੇਵੀ ਪਾਰਵਤੀ ਦੁਆਰਾ ਸਰਾਪ ਦਿੱਤਾ ਗਿਆ ਸੀ, ਸਰਾਪ ਇਹ ਸੀ ਕਿ ਉਹ ਆਪਣੇ ਪਤੀ ਦੇ ਰੂਪ ਵਿੱਚ ਇੱਕ ਮ੍ਰਿਤਕ ਵਿਅਕਤੀ ਨੂੰ ਪ੍ਰਾਪਤ ਕਰੇਗੀ।[2]

ਇਹ ਕਿਹਾ ਜਾਂਦਾ ਹੈ ਕਿ ਭੀਮ ਨੂੰ ਸ਼ਕੁਨੀ ਅਤੇ ਦੁਰਯੋਧਨ ਨੇ ਜ਼ਹਿਰ ਦਿੱਤਾ ਸੀ ਅਤੇ ਨਦੀ ਵਿੱਚ ਸੁੱਟ ਦਿੱਤਾ ਸੀ, ਜਿਸ ਤੋਂ ਬਾਅਦ ਉਹ ਤੈਰ ਕੇ ਅਹਿਲਵਤੀ ਦੇ ਰਾਜ ਵਿੱਚ ਪਹੁੰਚ ਗਿਆ। ਸਰਾਪ ਦੇ ਕਾਰਨ, ਅਹਿਲਵਤੀ ਨੇ ਜਲਦੀ ਹੀ ਉਸਨੂੰ ਵਾਯੂ ਦਾ ਪੁੱਤਰ ਮੰਨ ਲਿਆ ਅਤੇ ਉਸਦੇ ਪਿਤਾ ਨੂੰ ਉਸ ਨੂੰ ਜੀਵਨ-ਦਾਨ ਪ੍ਰਦਾਨ ਕਰਨ ਲਈ ਕਿਹਾ ਪਰ ਇਸ ਵਿੱਚ ਅਸਫਲ ਰਿਹਾ ਤਾਂ ਉਸ ਨੇ ਭੀਮ ਦੀ ਚਿਤਾ ਵਿੱਚ ਆਪਣੇ ਆਪ ਨੂੰ ਸਾੜ ਲਿਆ। ਬਾਸ਼ਾਕ ਜੀ ਨੇ ਸ਼ਿਵਜੀ ਦੁਆਰਾ ਉਸਨੂੰ ਵਰਦਾਨ ਦੇ ਤੌਰ 'ਤੇ ਦਿੱਤੇ ਅੰਮ੍ਰਿਤ ਨੂੰ ਦੇਣ ਤੋਂ ਬਾਅਦ, ਉਹ ਮੁੜ ਜੀਵਤ ਹੋ ਗਿਆ।[3]

ਇਸ ਦੇ ਨਤੀਜੇ ਵਜੋਂ ਅਤੇ ਘਟਨਾਵਾਂ ਦੀ ਇੱਕ ਲੜੀ ਤੋਂ ਬਾਅਦ, ਘਟੋਤਕਚ ਨੇ ਅਹਿਲਵਤੀ ਨਾਲ ਵਿਆਹ ਕਰ ਲਿਆ ਅਤੇ ਉਹਨਾਂ ਦਾ ਇੱਕ ਪੁੱਤਰ ਹੋਇਆ ਜਿਸ ਦਾ ਨਾਮ ਬਾਰਬਰਿਕਾ ਜਾਂ ਮੌਜੂਦਾ ਖਟੂਸ਼ਿਆਮਜੀ ਹੈ, ਜਿਸਨੂੰ 'ਸ਼ੀਸ਼ ਕਾ ਦਾਨੀ' ਜਾਂ 'ਹਾਰੇ ਕਾ ਸਹਾਰਾ' ਵੀ ਕਿਹਾ ਜਾਂਦਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads