ਅਹੀਰ ਭੈਰਵ

From Wikipedia, the free encyclopedia

Remove ads

ਰਾਗ ਅਹੀਰ ਭੈਰਵ, ਭੈਰਵ ਥਾਟ ਦਾ ਰਾਗ ਹੈ।

ਇਸ ਦਾ ਵਿਸਤਾਰ ਸਹਿਤ ਵੇਰਵਾ ਹੇਠਾਂ ਦਿੱਤਾ ਗਿਆ ਹੈ।

ਵਿਸ਼ੇਸ਼ ਤੱਥ ਥਾਟ, ਸੁਰ ...

  ਅਹੀਰ ਭੈਰਵ ਇੱਕ ਹਿੰਦੁਸਤਾਨੀ ਸ਼ਾਸਤਰੀ ਰਾਗ ਹੈ।

ਇਹਦੇ ਨਾਂ ਤੋਂ ਸਾਫ ਪਤਾ ਚਲਦਾ ਹੈ ਕਿ ਇਹ ਭੈਰਵ ਦੀ ਹੀ ਇੱਕ ਕਿਸਮ ਹੈ। ਇਹ ਬਹੁਤ ਪੁਰਾਣਾ ਰਾਗ ਨਹੀਂ ਹੈ ਪਰ ਇਹ ਪ੍ਰਚਲਿਤ ਬਹੁਤ ਹੈ। ਕੁਛ ਸੰਗੀਤਕਾਰ ਮੰਨਦੇ ਹਨ ਕਿ ਇਹ ਪ੍ਰਾਚੀਨ, ਦੁਰਲੱਭ ਰਾਗ ਅਹਿਰੀ ਜਾਂ ਅਭਿਰੀ ਦਾ ਮਿਸ਼ਰਣ ਹੈ, ਜਾਂ ਸ਼ਾਇਦ ਭੈਰਵ ਅਤੇ ਕਾਫੀ ਦਾ ਮਿਸ਼ਰਣ ਹੈ।[1][2]

ਭੈਰਵ ਅੰਗ ਇਸ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਹੋਣ ਕਰਕੇ ਇਸ ਦਾ ਹਰ ਅਲਾਪ ਭੈਰਵ ਅੰਗ ਤੇ ਹੀ ਸਮਾਪਤ ਕੀਤਾ ਜਾਂਦਾ ਹੈ।

ਮਹੱਤਵਪੂਰਨ ਰਵਾਇਤੀ ਰਚਨਾਵਾਂ

ਰਾਗ ਅਹੀਰ ਭੈਰਵ ਦੀਆਂ ਕੁਝ ਸਭ ਤੋਂ ਮਹੱਤਵਪੂਰਨ ਰਵਾਇਤੀ ਰਚਨਾਵਾਂ ਹਨਃ

  1. ਮਨ ਰੰਗੀਲੇ (ਤੀਨ ਤਾਲ,ਵਿਲਮਬਿਤ ਲਯ)
  2. ਸ਼ੰਕਰਾ ਮ੍ਹਾਰੇ ( ਦ੍ਰੁਤ ਲਯ) ਇਹ ਦੋਵੇਂ ਬੰਦਿਸ਼ਾਂ ਨਾਗਰਾਜਾਰਾਓ ਹਵਲਦਾਰ ਦੁਆਰਾ ਪ੍ਰਚਲਿਤ ਕੀਤੀਆਂ ਗਈਆਂ ਹਨ।
  3. ਮੋਹੇ ਛੇਡੋ ਨਾ ਗਿਰੀਧਾਰੀ (ਦ੍ਰੁਤ ਲਯ) ਇਹ ਬੰਦਿਸ਼ ਪਰਵੀਨ ਸੁਲਤਾਨਾ ਦੁਆਰਾ ਪ੍ਰਚਲਿਤ ਕੀਤੀ ਗਈ ਹੈ।
Remove ads

ਸਿਧਾਂਤ

ਅਰੋਹ ਅਤੇ ਅਵਰੋਹ

ਅਰੋਹ- ਸ ਰੇ ਗ ਮ ਪ ਧ ਨੀ ਸੰ

ਅਵਰੋਹ-ਸੰ ਨੀ ਧ ਪ ਮ ਗ ਰੇ

ਪਕੜ - ਗ ਮ ਰੇ ਰੇਨੀ(ਮੰਦ੍ਰ) ਧ(ਮੰਦ੍ਰ) ਨੀ(ਮੰਦ੍ਰ) ਰੇ ਰੇ ਸ




ਅਰੋਹ(ਚੜਾਅ) ਵਿੱਚ ਕਈ ਵਾਰ ਪ(ਪੰਚਮ) ਅਤੇ ਸ(ਸ਼ਡਜ) ਤੋਂ ਪਰਹੇਜ਼ ਕੀਤਾ ਜਾਂਦਾ ਹੈ। ਅਵਰੋਹ(ਉਤਾਰ) ਸਿੱਧਾ ਹੋ ਸਕਦਾ ਹੈ, ਪਰੰਤੂ ਭੈਰਵ ਦੇ ਚਰਿੱਤਰ ਨੂੰ ਦਰਸਾਉਣ ਲਈ ਕੋਮਲ ਰੇ ਉੱਤੇ ਮਾਮੂਲੀ ਅੰਦੋਲਨ ਦੇ ਕੇ ਅਕਸਰ ਸੰ ਨੀ ਧ ਪ ਮ,ਗ ਮ ਗ ਰੇ ਸ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ।[1]

ਵਾਦੀ ਅਤੇ ਸਮਵਾਦੀ


ਵਾਦੀ -ਮ

ਸੰਵਾਦੀ-ਸ

ਪਕੜ ਜਾਂ ਚਲਨ

ਗ ਮ ਰੇ ਰੇਨੀ(ਮੰਦ੍ਰ) ਧ(ਮੰਦ੍ਰ) ਨੀ(ਮੰਦ੍ਰ) ਰੇ ਰੇ ਸ

ਕੋਮਲ ਨੀ, ਸ਼ੁੱਧ ਧਾ, ਕੋਮਲ ਰੇ, ਸਾ ਦਾ ਚਲਨ ਵਿਸ਼ੇਸ਼ ਤੌਰ ਤੇ ਹੁੰਦਾ ਹੈ।

ਸੰਗਠਨ ਅਤੇ ਸੰਬੰਧ

ਇਸ ਵਿੱਚ ਕਾਫੀ ਦੇ ਪ੍ਰਭਾਵ ਸ਼ਾਮਲ ਹੋ ਸਕਦੇ ਹਨ।

ਇਸ ਰਾਗ ਦੇ ਬਰਾਬਰ ਕਰਨਾਟਕ ਸੰਗੀਤ 'ਚ ਰਾਗ ਚੱਕਰਵਾਕਮ ਹੈ।

ਸੰਬੰਧਿਤ ਰਾਗ-

ਥਾਟ -ਭੈਰਵ

Remove ads

ਵਿਵਹਾਰ

ਅਹੀਰ ਭੈਰਵ ਇੱਕ ਉੱਤਰਾਂਗਵਾਦੀਰਾਗ ਹੈ।

ਪ੍ਰਦਰਸ਼ਨ

ਆਮ ਤੌਰ ਤੇ ਇਹ ਰਾਗ ਸਵੇਰੇ ਦੇ ਪਹਿਲੇ ਪਹਿਰ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਗਾਇਆ ਜਾਂਦਾ ਹੈ।

ਮਹੱਤਵਪੂਰਨ ਰਿਕਾਰਡ

ਰਵੀ ਸ਼ੰਕਰ, ਤਿੰਨ ਕਲਾਸੀਕਲ ਰਾਗ ਐੱਚ.ਐੱਮ.ਵੀ. ਐੱਲ.ਪੀ., 1957. ਅਤੇ ਐਂਜਲ ਰਿਕਾਰਡਜ਼ ਸੀਡੀ, 2000.

ਹਰਿਪ੍ਰਸਾਦ ਚੌਰਸੀਆ, ਰਾਗ ਅਹੀਰ ਭੈਰਵ ਅਤੇ ਉੱਤਰ ਪ੍ਰਦੇਸ਼ ਦੇ ਵਿਆਹ ਗੀਤ। ਨਿੰਬਸ ਰਿਕਾਰਡਜ਼ ਸੀਡੀ, 1987.

ਨਿਖਿਲ ਬੈਨਰਜੀ, ਰਾਗ ਅਹੀਰ ਭੈਰਵ ਮਲਟੀਟੋਨ ਰਿਕਾਰਡਜ਼, ਯੂ. ਕੇ. ਲਿਮਟਿਡ, 1995. ਐਲ.ਪੀ. (Tunes 'ਤੇ ਉਪਲਬਧ)

ਵਸੀਫ਼-ਉਦ-ਦੀਨ ਡਾਗਰ,"ਚਲੋ ਸਖੀ ਬ੍ਰਜ ਰਾਜੇ " ਦਵਾਰਾ ਧਮਾਰ ਦੀ ਪੇਸ਼ਕਾਰੀ ਦੇ ਦੌਰਾਨ ਲਿਤਾ ਗਿਆ ਆਲਾਪ। ਮਯੂਜਿਕ ਟੂਡੇ A97015. ਕੈਸਟੈ. [3]

ਰਾਗ ਅਹੀਰ ਭੈਰਵ ਵਿੱਚ ਫ਼ਿਲਮੀ ਗੀਤ

ਹੋਰ ਜਾਣਕਾਰੀ ਗੀਤ, ਸੰਗੀਤਕਾਰ ...


Remove ads

ਕਰਨਾਟਕ ਸੰਗੀਤ

ਕਰਨਾਟਕ ਸੰਗੀਤ ਦੇ 16ਵਾਂ ਮੇਲਾਕਾਰਤਾ ਰਾਗ ਚੱਕਰਵਾਕਮ, ਜੋ ਕਿ ਇੱਕ ਸੰਪੂਰਨਾ ਜਾਤੀ ਦਾ ਰਾਗ ਹੈ,ਅਹੀਰ ਭੈਰਵ ਨਾਲ ਮਿਲਦਾ-ਜੁਲਦਾ ਰਾਗ ਹੈ।[4] ਹਾਲਾਂਕਿ, ਆਧੁਨਿਕ ਸਮੇਂ ਵਿੱਚ ਅਹੀਰ ਭੈਰਵ ਰਾਗ ਦੀ ਵਰਤੋਂ ਕੁਝ ਕਰਨਾਟਕ ਸੰਗੀਤ ਰਚਨਾਵਾਂ ਅਤੇ ਕਈ ਦੱਖਣੀ ਭਾਰਤੀ ਗੀਤਾਂ ਵਿੱਚ ਵੀ ਕੀਤੀ ਗਈ ਹੈ।

ਫਿਲਮੀ ਗੀਤ

Loading related searches...

Wikiwand - on

Seamless Wikipedia browsing. On steroids.

Remove ads