ਅੰਕੋਲ
From Wikipedia, the free encyclopedia
Remove ads
ਅੰਕੋਲ (ਅਲੈਂਜੀਅਮ) ਨਾਮਕ ਪੌਦਾ ਅੰਕੋਟ (ਅਲੈਂਜੀਆਸੀਏ) ਕੁਲ ਦਾ ਇੱਕ ਮੈਂਬਰ ਹੈ।[1] ਵਨਸਪਤੀ ਸ਼ਾਸਤਰ ਦੀ ਬੋਲੀ ਵਿੱਚ ਇਸਨੂੰ ਅਲੈਂਜੀਅਮ ਸੈਲਬੀਫੋਲੀਅਮ ਜਾਂ ਅਲੈਜੀਅਮ ਲੇਮਾਰਕੀ ਵੀ ਕਹਿੰਦੇ ਹਨ। ਅਲੈਂਜੀਅਮ ਦੀਆਂ ਟਾਈਪ ਪ੍ਰਜਾਤੀ ਅਲੈਂਜੀਅਮ ਡੇਕਾਪੇਟਾਲੁਮ ਹੈ, ਜਿਸਨੂੰ ਹੁਣ ਅਲੈਂਜੀਅਮ ਸੈਲਬੀਫੋਲੀਅਮ ਦੀ ਉੱਪ-ਪ੍ਰਜਾਤੀ ਵਜੋਂ ਲਿਆ ਜਾਂਦਾ ਹੈ।[2] ਉਂਜ ਵੱਖ ਵੱਖ ਭਾਸ਼ਾਵਾਂ ਵਿੱਚ ਇਸਦੇ ਵੱਖ ਵੱਖ ਨਾਮ ਹਨ ਜੋ ਹੇਠ ਲਿਖੇ ਹਨ - ਸੰਸਕ੍ਰਿਤ, ਅੰਕੋਟ, ਦੀਰਘਕੀਲ। ਹਿੰਦੀ ਦੱਖਣ-ਢੇਰਾ, ਢੇਰਾ, ਥੇਲ, ਅੰਕੂਲ। ਬੰਗਲਾ-ਆਂਕੋੜ। ਸਹਾਰਨਪੁਰ ਖੇਤਰ-ਵਿਸਮਾਰ। ਮਰਾਠੀ-ਆਂਕੁਲ। ਗੁਜਰਾਤੀ-ਓਬਲਾ। ਕੋਲ-ਅੰਕੋਲ ਅਤੇ ਸੰਥਾਲੀ-ਢੇਲਾ। ਇਹ ਵੱਡੇ ਕਸ਼ੁਪ (shrub) ਜਾਂ ਛੋਟੇ ਰੁੱਖ: 3 ਤੋਂ 6 ਮੀਟਰ ਲੰਬਾਈ ਵਿੱਚ ਮਿਲਦਾ ਹੈ। ਇਸਦੇ ਤਣੇ ਦੀ ਮੋਟਾਈ 2.5 ਫੁੱਟ ਹੁੰਦੀ ਹੈ। ਅਤੇ ਇਹ ਭੂਰੇ ਰੰਗ ਦੀ ਛਿੱਲ ਨਾਲ ਢਕਿਆ ਰਹਿੰਦਾ ਹੈ। ਪੁਰਾਣੇ ਰੁੱਖਾਂ ਦੇ ਤਣੇ ਕਿੰਗਰੇਦਾਰ ਹੋਣ ਕਰਕੇ ਕੰਡੇਦਾਰ (Spina cent) ਹੁੰਦੇ ਹਨ। ਇਹਨਾਂ ਦੀਆਂ ਪੰਕਤੀਆਂ ਤਿੰਨ ਤੋਂ ਛੇ ਇੰਚ ਲੰਮੀਆਂ ਅਪਲਕ, ਲੰਬਗੋਲ, ਨੁਕੀਲੀਆਂ ਜਾਂ ਹਲਕੀ ਨੋਕ ਵਾਲੀਆਂ, ਆਧਾਰ ਦੀ ਤਰਫ ਪਤਲੀਆਂ ਜਾਂ ਵੱਖ ਵੱਖ ਗੋਲਾਈ ਵਾਲੀਆਂ ਹੁੰਦੀਆਂ ਹਨ। ਇਨ੍ਹਾਂ ਦਾ ਉਪਰੀ ਤਲ ਚਿਕਣਾ ਅਤੇ ਨੀਵਾਂ ਤਲ ਮੁਲਾਇਮ ਰੋਮਦਾਰ ਹੁੰਦਾ ਹੈ। ਮੁੱਖ ਸ਼ਿਰਾ ਤੋਂ ਪੰਜ ਤੋਂ ਲੈ ਕੇ ਅੱਠ ਦੀ ਗਿਣਤੀ ਵਿੱਚ ਛੋਟੀਆਂ ਸ਼ਿਰਾਵਾਂ ਨਿਕਲਕੇ ਪੂਰੇ ਪੱਤਰ ਦਲ ਵਿੱਚ ਫੈਲ ਜਾਂਦੀਆਂ ਹਨ। ਇਹ ਪੰਖੜੀਆਂ ਏਕਾਂਤਰ ਕ੍ਰਮ ਵਿੱਚ ਲਗਭਗ ਅੱਧੇ ਇੰਚ ਲੰਬੇ ਪੇਟੀਓਡਾ (Petioda) ਦੁਆਰਾ ਬੂਟੇ ਦੀਆਂ ਸ਼ਾਖਾਵਾਂ ਨਾਲ ਲੱਗੀਆਂ ਰਹਿੰਦੀਆਂ ਹਨ। ਪੁਸ਼ਪ ਚਿੱਟੇ ਅਤੇ ਮਿੱਠੀ ਸੁਗੰਧ ਵਾਲੇ ਹੁੰਦੇ ਹਨ। ਫਰਵਰੀ ਤੋਂ ਅਪ੍ਰੈਲ ਤੱਕ ਇਸ ਬੂਟੇ ਨੂੰ ਫੁੱਲ ਆਉਂਦੇ ਹਨ। ਬਾਹਰਲਾ ਦਲ ਰੋਮਦਾਰ ਅਤੇ ਆਪਸ ਵਿੱਚ ਇੱਕ-ਦੂਜੇ ਨਾਲ ਮਿਲ ਕੇ ਇੱਕ ਨਲੀਕਾਰ ਰਚਨਾ ਬਣਾਉਂਦਾ ਹੈ ਜਿਸਦਾ ਉਪਰਲਾ ਕਿਨਾਰਾ ਬਹੁਤ ਛੋਟੇ-ਛੋਟੇ ਭਾਗਾਂ ਵਿੱਚ ਕਟਿਆ ਰਹਿੰਦਾ ਹੈ। ਇਨ੍ਹਾਂ ਨੂੰ ਬਾਹਰੀ ਦਲਪੁੰਜ ਦੰਦ (Calyx teeth) ਕਹਿੰਦੇ ਹਨ। ਇਸਦਾ ਫਲ ਬੇਰ ਕਹਾਂਦਾ ਹੈ ਜੋ 5/8 ਇੰਚ ਲੰਮਾ, 3/8 ਇੰਚ ਚੌੜਾ ਕਾਲ਼ਾ ਅੰਡਕਾਰ ਅਤੇ ਬਾਹਰੀ ਦਲਪੁੰਜ ਦੇ ਵਧੇ ਹੋਏ ਹਿੱਸੇ ਨਾਲ ਢਕਿਆ ਰਹਿੰਦਾ ਹੈ। ਅਰੰਭ ਵਿੱਚ ਫਲ ਮੁਲਾਇਮ ਰੋਮਾਂ ਨਾਲ ਢਕਿਆ ਰਹਿੰਦਾ ਹੈ ਪਰ ਰੋਮ ਝੜ ਜਾਣ ਦੇ ਬਾਅਦ ਚਿਕਣਾ ਹੋ ਜਾਂਦਾ ਹੈ। ਇਸਦੀ ਗੁਠਲੀ (Endocarp) ਕਠੋਰ ਹੁੰਦੀ ਹੈ। ਗੁੱਦਾ ਕਾਲੀ ਭਾ ਮਾਰਦਾ ਲਾਲ ਰੰਗ ਦਾ ਹੁੰਦਾ ਹੈ। ਬੀਜ ਲੰਮੂਤਰਾ ਅਤੇ ਭਾਰੀ ਪਦਾਰਥਾ ਨਾਲ ਭਰਿਆ ਰਹਿੰਦਾ ਹੈ। ਬੀਜ ਪੱਤਰ ਸੁੰਗੜੇ ਹੁੰਦੇ ਹਨ। ਇਸ ਬੂਟੇ ਦੀ ਜੜ੍ਹ ਵਿੱਚ 0.8 ਫ਼ੀਸਦੀ ਅੰਕੋਟੀਨ ਨਾਮਕ ਪਦਾਰਥ ਹੁੰਦਾ ਹੈ। ਇਸਦੇ ਤੇਲ ਵਿੱਚ ਵੀ 0.2 ਫ਼ੀਸਦੀ ਇਹ ਪਦਾਰਥ ਪਾਇਆ ਜਾਂਦਾ ਹੈ। ਆਪਣੇ ਰੋਗ ਨਾਸ਼ਕ ਗੁਣਾਂ ਦੇ ਕਾਰਨ ਇਸ ਪੌਦੇ ਦਾ ਚਿਕਿਤਸਾ ਸ਼ਾਸਤਰ ਵਿੱਚ ਮਹੱਤਵਪੂਰਨ ਸਥਾਨ ਹੈ। ਰਕਤਚਾਪ ਨੂੰ ਘੱਟ ਕਰਨ ਵਿੱਚ ਇਹ ਬਹੁਤ ਹੀ ਲਾਭਦਾਇਕ ਸਿੱਧ ਹੋਇਆ ਹੈ। ਹਿਮਾਲਾ ਦੀ ਤਰਾਈ, ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਰਾਜਸਥਾਨ, ਦੱਖਣ ਭਾਰਤ ਅਤੇ ਬਰਮਾ ਆਦਿ ਖੇਤਰਾਂ ਵਿੱਚ ਇਹ ਪੌਦਾ ਸੌਖਿਆਂ ਮਿਲ ਜਾਂਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads