ਅੰਗਦ ਪਾਲ
From Wikipedia, the free encyclopedia
Remove ads
ਅੰਗਦ ਪਾਲ (6 ਜੂਨ 1970 - 8 ਨਵੰਬਰ 2015) ਇੱਕ ਬਰਤਾਨਵੀ ਵਪਾਰੀ, ਕਪਾਰੋ ਪੀਐਲਸੀ ਦਾ ਸੀਈਓ, ਅਤੇ ਫਿਲਮ ਨਿਰਮਾਤਾ (ਲਾਕ, ਸਟਾਕ ਅਤੇ ਟੂ ਸਮੋਕਿੰਗ ਬੈਰਲਸ, ਸਨੈਚ, ਦ ਟੂਰਨਾਮੈਂਟ) ਸੀ। ਉਸ ਨੇ ਕਪਾਰੋ ਗਰੁੱਪ ਦੀ ਇੱਕ ਸਬਸਿਡੀਅਰੀ, ਕਪਾਰੋ ਉਦਯੋਗ, ਦੇ ਸੀਈਓ ਦੀ ਪਦਵੀ 1996 ਵਿੱਚ ਆਪਣੇ ਪਿਤਾ ਤੋਂ ਲਈ ਸੀ[1]
Remove ads
ਮੁਢਲੀ ਜ਼ਿੰਦਗੀ
ਅਰਥਸ਼ਾਸਤਰ ਵਿੱਚ ਇੱਕ ਡਿਗਰੀ ਪ੍ਰਾਪਤ ਕੀਤੀ6 ਜੂਨ 1970 ਨੂੰ ਉਸ ਦਾ ਜਨਮ ਹੋਇਆ ਸੀ।[2] ਭਾਰਤੀ ਮੂਲ ਦੇ ਅਰਬਪਤੀ ਬਰੀਤਾਨੀ ਵਪਾਰੀ ਲਾਰਡ ਸਵਰਾਜ ਪਾਲ ਦਾ ਸਭ ਤੋਂ ਛੋਟਾ ਬੇਟਾ ਸੀ।[1] ਉਸ ਨੇ ਹੈਰੋ ਸਕੂਲ ਵਿੱਚ ਮੁਢਲੀ ਪੜ੍ਹਾਈ ਕੀਤੀ ਅਤੇ ਮੈਸਾਚੂਸਟਸ ਤਕਨਾਲੋਜੀ ਇੰਸਟੀਚਿਊਟ ਤੋਂ ਅਰਥਸ਼ਾਸਤਰ ਵਿੱਚ ਡਿਗਰੀ ਪ੍ਰਾਪਤ ਕੀਤੀ।[1][2]
ਨਿੱਜੀ ਜ਼ਿੰਦਗੀ
ਮਾਰਚ 2005 ਵਿੱਚ,ਪਾਲ ਨੇ ਲੈਂਕਸਚਰ ਹਾਊਸ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਮੀਡੀਆ ਵਕੀਲ ਮਿਸ਼ੇਲ ਕੋਲੋਨ ਨਾਲ ਵਿਆਹ ਕਰਵਾਇਆ ਸੀ।[3] ਉਨ੍ਹਾਂ ਦੇ ਦੋ ਬੱਚੇ ਹਨ।[1] 8 ਨਵੰਬਰ 2015 ਨੂੰ ਆਪਣੇ ਲੰਡਨ ਸਥਿਤ ਪੈਂਟਹਾਉਸ ਦੀ ਛੱਤ ਤੋਂ ਡਿੱਗ ਕੇ ਉਸ ਦੀ ਮੌਤ ਹੋ ਗਈ।[4] ਲੰਡਨ ਪੁਲਿਸ ਅਨੁਸਾਰ ਮੌਤ ਸ਼ੱਕੀ ਨਹੀਂ ਹੈ।[1]
ਹਵਾਲੇ
Wikiwand - on
Seamless Wikipedia browsing. On steroids.
Remove ads