ਕੌਮਾਂਤਰੀ ਖੇਡਾਂ ਸੰਘ ਸਭਾ

From Wikipedia, the free encyclopedia

Remove ads

ਕੌਮਾਂਤਰੀ ਖੇਡਾਂ ਸੰਘ ਸਭਾ ਜਾਂ ਅੰਤਰਰਾਸ਼ਟਰੀ ਅਥਲੈਟਿਕ ਐਸੋਸੀਏਸ਼ਨ ਫ਼ੈੱਡਰੇਸ਼ਨ, 1912 ਵਿੱਚ ਇਸ ਦੀ ਸ਼ੁਰੂਆਤ ਵੇਲੇ ਕੇਵਲ 17 ਮੈਂਬਰਾਂ ਨਾਲ ਸ਼ੁਰੂ ਹੋਈ ਇਸ ਸੰਸਥਾ ਦੇ ਇਸ ਵੇਲੇ 212 ਮੈਂਬਰ ਦੇਸ਼ ਹਨ, ਜਿਸ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਖੇਡ ਸੰਗਠਨ ਬਣ ਗਿਆ ਹੈ। ਇਸ ਵੇਲੇ ਇਸ ਦੇ ਮੈਂਬਰਾਂ ਦੀ ਗਿਣਤੀ ਯੂਨਾਈਟਿਡ ਨੇਸ਼ਨ ਨਾਲੋਂ ਵੀ ਵੱਧ ਹੈ। ਇਹ ਸੰਘ ਮੁੱਖ ਤੌਰ ਉੱਤੇ 6 ਵੱਖ-ਵੱਖ ਵਿਭਾਗਾਂ ਵਿੱਚ ਵੰਡਿਆ ਹੋਇਆ ਹੈ। ਕੁੱਲ ਦਰਜਨ ਭਰ ਦੇਸ਼ਾਂ ਤੋਂ 70 ਦੇ ਕਰੀਬ ਸਟਾਫ ਮੈਂਬਰ ਇਸ ਦੇ ਸੰਚਾਲਨ ਦਾ ਕੰਮ ਦੇਖਦੇ ਹਨ। ਸਵੀਡਨ ਦੇ ਸ਼ਹਿਰ ਸਟਾਕਹੋਮ ਦੀਆਂ ਉਲੰਪਿਕ ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਅਥਲੈਟਿਕ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਸੰਭਾਲਣ ਅਤੇ ਸੰਵਾਰਨ ਲਈ ਇੱਕ ਅਧਿਕਾਰਕ ਸੰਸਥਾ ਦਾ ਗਠਨ ਕੀਤਾ ਗਿਆ। ਇਸ ਨੂੰ ਸ਼ੁਰੂਆਤੀ ਸਮੇਂ ਦੌਰਾਨ ਅੰਤਰਰਾਸ਼ਟਰੀ ਅਥਲੈਟਿਕ ਅਮੇਚੁਰ ਫੈਡਰੇਸ਼ਨ ਕਿਹਾ ਜਾਂਦਾ ਸੀ ਪਰ ਇਸ ਦਾ ਨਾਂਅ ਤਕਰੀਬਨ 10 ਦਹਾਕਿਆਂ ਬਾਅਦ, ਜਦਕਿ ਦੁਨੀਆ ਵਿੱਚ ਬੜੀਆਂ ਵੱਡੀਆਂ-ਵੱਡੀਆਂ ਰਾਜਨੀਤਕ, ਸਮਾਜਿਕ ਅਤੇ ਮਾਲੀ ਤਬਦੀਲੀਆਂ ਹੋਈਆਂ ਹਨ, 2001 ਵਿੱਚ ਬਦਲ ਕੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਅਥਲੈਟਿਕਸ ਫੈਡਰੇਸ਼ਨ ਕਰ ਦਿੱਤਾ ਗਿਆ।

ਵਿਸ਼ੇਸ਼ ਤੱਥ ਨਿਰਮਾਣ, ਕਿਸਮ ...
Remove ads

ਪ੍ਰਧਾਨ

ਇਸ ਸੰਸਥਾ ਦੇ ਹੋਁਦ ਵਿੱਚ ਆਉਣ ਤੱਕ ਇਸ ਦੇ ਹੇਠ ਲਿਖੇ ਪ੍ਰਧਾਨ ਹਨ।

ਹੋਰ ਜਾਣਕਾਰੀ ਨਾਮ, ਦੇਸ਼ ...

ਮਕਸਦ

ਜਿਸ ਦਾ ਮੁੱਖ ਮਕਸਦ ਅੱਜ ਦੇ ਤੇਜ਼ੀ ਨਾਲ ਪ੍ਰਫੁੱਲਤ ਹੋ ਰਹੇ ਪ੍ਰੋਫੈਸ਼ਨਲ ਖੇਡ ਢਾਂਚੇ ਨੂੰ ਅਪਣਾਉਣਾ ਸੀ, ਜਿਸ ਦਾ ਕਿ 1912 ਵਿੱਚ ਕੋਈ ਵਜੂਦ ਨਹੀਂ ਸੀ। ਇਸ ਸੰਸਥਾ ਨੇ ਹੁਣੇ-ਹੁਣੇ 2012 ਤੋਂ ਆਪਣੀ ਸਥਾਪਨਾ ਦੀ ਦੂਜੀ ਸਦੀ ਵਿੱਚ ਪ੍ਰਵੇਸ਼ ਕਰ ਲਿਆ ਹੈ ਅਤੇ ਜਿੰਨਾ ਸ਼ਾਨਦਾਰ ਇਸ ਦਾ ਬੀਤੇ ਸੌ ਸਾਲ ਦਾ ਗੌਰਵਮਈ ਇਤਿਹਾਸ ਰਿਹਾ ਹੈ, ਬੜੇ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਅਗਲੇ ਸੌ ਸਾਲਾਂ ਵਾਸਤੇ ਵੀ ਲੰਬੀਆਂ ਪੁਲਾਂਘਾਂ ਲਈ ਤਿਆਰ-ਬਰ-ਤਿਆਰ ਹੈ। ਅਸਲ ਵਿੱਚ ਇਸ ਸੰਸਥਾ ਦਾ ਮਕਸਦ ਕੇਵਲ ਅੰਤਰਰਾਸ਼ਟਰੀ ਪੱਧਰ ਉੱਤੇ ਮੁਕਾਬਲੇ ਕਰਵਾਉਣੇ ਜਾਂ ਮੈਡਲ ਅਤੇ ਰਿਕਾਰਡਾਂ ਦਾ ਹਿਸਾਬ-ਕਿਤਾਬ ਰੱਖਣਾ ਹੀ ਨਹੀਂ, ਬਲਕਿ ਅਥਲੈਟਿਕ ਨੂੰ ਵੱਧ ਤੋਂ ਵੱਧ ਆਮ ਲੋਕਾਂ ਤੱਕ ਪਹੁੰਚਾਉਣ ਦਾ ਵੀ ਹੈ। ਅਥਲੈਟਿਕ ਜੋ ਇੱਕ ਅਦੁੱਤਾ ਇਤਿਹਾਸ ਆਪਣੇ ਵਿੱਚ ਸਮੋਈ ਬੈਠਾ ਹੈ, ਇਹ ਦੁਨੀਆ ਦੇ ਸਭ ਤੋਂ ਪੁਰਾਣੇ ਮੁਕਾਬਲੇ ਹਨ, ਜੋ ਕਿ ਪੁਰਾਤਨ ਮਨੁੱਖ ਦੀ ਜ਼ਿੰਦਾ ਰਹਿਣ ਦੀ ਜ਼ਰੂਰਤ ਸੀ, ਜਿਵੇਂ ਕਿ ਦੌੜਨਾ, ਸੁੱਟਣਾ ਅਤੇ ਛਾਲ ਮਾਰਨੀ। ਇਹ ਅਜਿਹੇ ਗੁਣ ਹਨ, ਜੋ ਪੂਰੀ ਦੁਨੀਆ ਦੇ ਸਿਹਤਮੰਦ ਮਨੁੱਖਾਂ ਵਿੱਚ ਜਨਮਜਾਤ ਹੀ ਹੁੰਦੇ ਹਨ। ਇਸ ਤਰ੍ਹਾਂ ਇਹ ਖੇਡ ਮਨੁੱਖੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨਾਲ ਸਿੱਝਣ ਲਈ ਤਿਆਰ ਵੀ ਕਰਦੀਆਂ ਹਨ।

Remove ads

ਸੰਘ ਦਾ ਖੇਤਰ

Thumb
ਸੰਘ ਦੇ ਛੇ ਭਾਗ

ਇਸ ਸੰਘ ਨੂੰ ਕੁਲ ਛੇ ਭਾਗਾ ਵਿੱਚ ਵੰਡਿਆ ਹੋਇਆ ਹੈ[1][2]

ਏਸ਼ੀਆ ਅਥਲੈਟਿਕਸ ਸੰਘ ਪ੍ਰੀਸ਼ਦ
ਦੱਖਣੀ ਅਮਰੀਕਾ ਅਥਲੈਟਿਕਸ ਸੰਘ ਪ੍ਰੀਸ਼ਦ
ਯੂਰਪ ਅਥਲੈਟਿਕਸ ਸੰਘ ਪ੍ਰੀਸ਼ਦ
ਉੱਤਰੀ ਅਮਰੀਕਾ ਅਥਲੈਟਿਕਸ ਸੰਘ ਪ੍ਰੀਸ਼ਦ
ਅਫਰੀਕਾ ਅਥਲੈਟਿਕਸ ਸੰਘ ਪ੍ਰੀਸ਼ਦ
ਉਸਿਆਨਾ ਅੰਤਰਰਾਸ਼ਟਰੀ ਅਥਲੈਟਿਕਸ ਸੰਘ ਪ੍ਰੀਸ਼ਦ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads