ਅੰਨਾ ਲਾਰੀਨਾ

From Wikipedia, the free encyclopedia

Remove ads

ਅੰਨਾ ਮਿਖੇਲੋਵਣਾ ਲਾਰੀਨਾ, Анна Михайловна Ларина (27 ਜਨਵਰੀ 1914 – 24 ਫਰਵਰੀ 1996) ਬੋਲਸ਼ਵਿਕ ਨੇਤਾ ਨਿਕੋਲਾਈ ਬੁਖਾਰਿਨ ਦੀ ਦੂਜੀ ਪਤਨੀ ਸੀ ਅਤੇ 1938 ਵਿੱਚ ਉਸ ਦੇ ਪਤੀ ਨੂੰ ਫਾਹੇ ਲਾ ਦਿੱਤੇ ਜਾਂ ਦੇ ਬਾਅਦ ਕਈ ਸਾਲ ਉਸਨੂੰ ਬਹਾਲ ਕਰਵਾਉਣ ਕੋਸ਼ਿਸ਼ ਕਰਦੀ ਰਹੀ। ਉਸ ਨੇ ਇੱਕ ਯਾਦ ਪਟਾਰੀ ਮੈਨੂੰ ਇਹ ਗੱਲ ਭੁੱਲ ਨਹੀਂ ਸਕਦੀ  ਲਿਖੀ ਹੈ।

ਵਿਸ਼ੇਸ਼ ਤੱਥ ਅੰਨਾ ਲਾਰੀਨਾ, ਜਨਮ ...
Remove ads

ਜੀਵਨੀ

ਅੰਨਾ ਲਾਰੀਨਾ ਦਾ ਜਨਮ 1914 ਵਿਚ ਹੋਇਆ ਸੀ। ਉਸ ਨੂੰ ਯੂਰੀ ਲਾਰਿਨ ਨੇ ਗੋਦ ਲੈ ਲਿਆ ਸੀ, ਇਸ ਲਈ ਉਹ ਪੇਸ਼ੇਵਰ ਇਨਕਲਾਬੀਆਂ ਵਿੱਚ ਵੱਡੀ ਹੋਈ, ਜੋਸੋਵੀਅਤ ਯੂਨੀਅਨ ਵਿੱਚ ਉਚੇ ਅਹੁਦਿਆਂ ਤੇ ਰਹੇ।[1] ਉਹ ਨੌਜਵਾਨ ਲੜਕੀ ਹੀ ਸੀ ਜਦੋਂ ਉਹ ਨਿਕੋਲਾਈ ਬੁਖਾਰਿਨ ਨੂੰ ਜਾਣਨ ਲੱਗ ਪਈ, ਜੋ ਉਸ ਨਾਲੋਂ 26 ਸਾਲ ਸੀਨੀਅਰ ਸੀ, ਅਤੇ ਉਸ ਨੂੰ ਲਗਾਤਾਰ ਅੱਲੜ ਪਿਆਰ ਪਰਚੀਆਂ ਲਿਖਿਆ ਕਰਦੀ।ਉਸ ਨੇ 1934 ਵਿੱਚ ਬੁਖਾਰਿਨ ਨਾਲ ਵਿਆਹ ਕਰਵਾ ਲਿਆ ਅਤੇ 1936 ਵਿੱਚ ਉਹਨਾਂ ਦੇ ਇੱਕ ਪੁੱਤਰ, ਯੂਰੀ ਨੇ ਜਨਮ ਲਿਆ। [2]

1937 ਵਿੱਚ, ਜਦ ਉਸ ਦਾ ਪੁੱਤਰ ਇੱਕ ਸਾਲ ਦੀ ਉਮਰ ਦਾ ਵੀ ਨਹੀਂ ਸੀ ਹੋਇਆ, ਉਸ ਨੂੰ ਉਸ ਨਾਲੋਂ ਲਗਭਗ 20 ਸਾਲ ਲਈ ਜੁਦਾ ਕਰ ਦਿੱਤਾ ਗਿਆ ਸੀ,  ਜਦ NKVD ਦੇ ਬੰਦੇ ਆਏ ਸੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।[3] 1937 ਵਿਚ,  ਬੁਖਾਰਿਨ ਦੇ ਖਿਲਾਫ਼ ਜਾਸੂਸੀ ਕਰਨ, ਸੋਵੀਅਤ ਯੂਨੀਅਨ ਨੂੰ ਤੋੜਨ ਦੀ ਕੋਸ਼ਿਸ਼ ਕਰਨ, ਕੁਲਕ ਬਗਾਵਤਾਂ ਆਯੋਜਨ ਕਰਨ, ਯੂਸੁਫ਼ ਸਟਾਲਿਨ ਦੇ ਕਤਲ ਦੀ ਸਾਜ਼ਿਸ਼ ਕਰਨ ਅਤੇ ਬੀਤੇ ਵਿੱਚ ਵਲਾਦੀਮੀਰ ਲੈਨਿਨ ਸੰਬਧੀ ਰਹੱਸਮਈ ਕੰਮ ਕਰਨ ਦੇ ਦੋਸ਼ ਲਾਏ ਗਏ ਸੀ। ਪਿਛਲੇ ਵਿੱਚ. ਬੁਖਾਰਿਨ ਨੂੰ ਕਦੇ ਸਮਝ ਨਾ ਪਈ ਕਿ ਉਸ ਨੂੰ ਬਦਨਾਮ ਕਿਓਂ ਕੀਤਾ ਜਾ ਰਿਹਾ ਸੀ, ਪਰ ਮਾਨਸਿਕ ਤੌਰ 'ਤੇ ਮਰਨ ਲਈ ਤਿਆਰ ਸੀ।[3]

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads