ਅੰਨਾ ਹਜ਼ਾਰੇ

From Wikipedia, the free encyclopedia

Remove ads

ਕਿਸਨ ਬਾਬੂਰਾਓ "ਅੰਨਾ" ਹਜ਼ਾਰੇ (ਉੱਚਾਰਨ, ਉੱਚਾਰਨ; (ਜਨਮ 15 ਜੂਨ 1937) ਭਾਰਤ ਦੇ ਇੱਕ ਮਸ਼ਹੂਰ ਗਾਂਧੀਵਾਦੀ ਇਨਕਲਾਬੀ ਖ਼ਿਆਲਾਂ ਦੇ ਸਮਾਜੀ ਕਾਰਕੁਨ ਹਨ। ਜ਼ਿਆਦਾਤਰ ਲੋਕ ਉਨ੍ਹਾਂ ਨੂੰ ਅੰਨਾ ਹਜ਼ਾਰੇ ਦੇ ਨਾਮ ਨਾਲ ਹੀ ਜਾਣਦੇ ਹਨ। 1992 - ਵਿੱਚ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਨਵਾਜ਼ਿਆ ਗਿਆ ਸੀ। ਉਨ੍ਹਾਂ ਨੇ ਦਿਹਾਤੀ ਵਿਕਾਸ ਨੂੰ ਉਤਸ਼ਾਹਿਤ ਕਰਨ, ਸਰਕਾਰ ਦੀ ਪਾਰਦਰਸ਼ਤਾ ਵਧਾਉਣ, ਅਤੇ ਸਰਕਾਰੀ ਭ੍ਰਿਸ਼ਟਾਚਾਰ ਦੀ ਜਾਂਚ-ਪੜਤਾਲ ਅਤੇ ਦੋਸ਼ੀਆਂ ਨੂੰ ਸਜ਼ਾ ਦਿਲਾਉਣ ਲਈ ਅੰਦੋਲਨ ਦੀ ਅਗਵਾਈ ਕੀਤੀ। ਮੁੱਢਲੇ ਜ਼ਮੀਨੀ ਪਧਰ ਦੇ ਅੰਦੋਲਨ ਆਯੋਜਿਤ ਅਤੇ ਉਤਸ਼ਾਹਿਤ ਕਰਨ ਦੇ ਇਲਾਵਾ, ਹਜ਼ਾਰੇ ਨੇ ਆਪਣੇ ਕਾਜ਼ ਲਈ ਵਾਰ ਵਾਰ ਭੁੱਖ ਹੜਤਾਲਾਂ ਰੱਖੀਆਂ ਹਨ ਜੋ ਬਹੁਤਿਆਂ ਨੂੰ ਮੋਹਨਦਾਸ ਕਰਮਚੰਦ ਗਾਂਧੀ ਦਾ ਚੇਤਾ ਕਰਵਾਉਂਦੀਆਂ ਹਨ।[1][2][3]

ਵਿਸ਼ੇਸ਼ ਤੱਥ ਅੰਨਾ ਹਜ਼ਾਰੇ, ਜਨਮ ...
Remove ads

ਆਰੰਭਕ ਜੀਵਨ

ਅੰਨਾ ਹਜ਼ਾਰੇ ਦਾ ਜਨਮ 15 ਜੂਨ 1937[4] (ਕੁਝ ਸਰੋਤ 15 ਜਨਵਰੀ 1940 ਕਹਿੰਦੇ ਹਨ[5]) ਨੂੰ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਭਿੰਗਾਰ ਪਿੰਡ ਦੇ ਇੱਕ ਮਰਾਠਾ ਕਿਸਾਨ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਬਾਬੂਰਾਓ ਹਜਾਰੇ ਅਤੇ ਮਾਂ ਦਾ ਨਾਮ ਲਕਸ਼ਮੀਬਾਈ ਹਜਾਰੇ ਸੀ। ਉਨ੍ਹਾਂ ਦਾ ਬਚਪਨ ਬਹੁਤ ਗਰੀਬੀ ਵਿੱਚ ਗੁਜਰਿਆ। ਪਿਤਾ ਮਜਦੂਰ ਸਨ ਅਤੇ ਦਾਦਾ ਫੌਜ ਵਿੱਚ ਸਨ। ਦਾਦਾ ਦੀ ਨਿਯੁਕਤੀ ਭਿੰਗਨਗਰ ਵਿੱਚ ਸੀ। ਉਂਜ ਅੰਨਾ ਹਜ਼ਾਰੇ ਦੇ ਪੂਰਵਜਾਂ ਦਾ ਪਿੰਡ ਅਹਿਮਦ ਨਗਰ ਜਿਲ੍ਹੇ ਵਿੱਚ ਹੀ ਸਥਿਤ ਰਾਲੇਗਨ ਸਿੱਧੀ ਵਿੱਚ ਸੀ। ਦਾਦਾ ਦੀ ਮੌਤ ਦੇ ਸੱਤ ਸਾਲਾਂ ਬਾਅਦ ਅੰਨਾ ਦਾ ਪਰਵਾਰ ਰਾਲੇਗਨ ਆ ਗਿਆ। ਅੰਨਾ ਦੇ ਛੇ ਭਰਾ ਹਨ। ਪਰਵਾਰ ਵਿੱਚ ਤੰਗੀ ਦਾ ਆਲਮ ਵੇਖ ਕੇ ਅੰਨਾ ਦੀ ਭੂਆ ਉਨ੍ਹਾਂ ਨੂੰ ਮੁੰਬਈ ਲੈ ਗਈ। ਉੱਥੇ ਉਨ੍ਹਾਂ ਨੇ ਸੱਤਵੀਂ ਤੱਕ ਪੜਾਈ ਕੀਤੀ। ਪਰਵਾਰ ਉੱਤੇ ਦੁੱਖਾਂ ਦਾ ਬੋਝ ਵੇਖ ਕੇ ਉਹ ਦਾਦਰ ਸਟੇਸ਼ਨ ਦੇ ਬਾਹਰ ਇੱਕ ਫੁਲ ਵੇਚਣ ਵਾਲੇ ਦੀ ਦੁਕਾਨ ਵਿੱਚ 40 ਰੁਪਏ ਦੇ ਤਨਖਾਹ ਉੱਤੇ ਕੰਮ ਕਰਨ ਲੱਗੇ। ਇਸ ਦੇ ਬਾਅਦ ਉਨ੍ਹਾਂ ਨੇ ਫੁੱਲਾਂ ਦੀ ਆਪਣੀ ਦੁਕਾਨ ਖੋਲ ਲਈ ਅਤੇ ਆਪਣੇ ਦੋ ਭਰਾਵਾਂ ਨੂੰ ਵੀ ਰਾਲੇਗਨ ਤੋਂ ਸੱਦ ਲਿਆ।

Remove ads

ਸਰਗਰਮੀਆਂ

ਅੰਨਾ ਹਜ਼ਾਰੇ ਦਾ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਜਿਸ ਦਾ ਕਿ ਹਮਾਇਤੀ ਘੇਰਾ ਵੀ ਬੇਹੱਦ ਸੀਮਤ ਹੈ, ਨੂੰ ਮੀਡੀਆ ‘ਚ ਪ੍ਰਮੁੱਖ ਥਾਂ ਮਿਲ ਰਹੀ ਹੈ।[6]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads