ਅੰਮ੍ਰਿਤਾ ਵਿਰਕ
ਪੰਜਾਬੀ ਗਾਇਕਾ From Wikipedia, the free encyclopedia
Remove ads
ਅੰਮ੍ਰਿਤਾ ਵਿਰਕ ਪੰਜਾਬ, ਭਾਰਤ ਤੋਂ ਇੱਕ ਪੰਜਾਬੀ ਗਾਇਕਾ ਹੈ।[2] ਉਸਨੇ 1998 ਵਿੱਚ ਆਪਣੀ ਪਹਿਲੀ ਐਲਬਮ ਕੱਲੀ ਬਹਿ ਕੇ ਰੋ ਲੈਨੀ ਆਂ ਨਾਲ਼ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਕਦਮ ਰੱਖਿਆ।[1]
ਨਿੱਜੀ ਜ਼ਿੰਦਗੀ ਅਤੇ ਗਾਇਕੀ
ਅੰਮ੍ਰਿਤਾ ਵਿਰਕ ਦਾ ਜਨਮ 11 ਜੂਨ 1975 ਨੂੰ ਹੋਇਆ। ਇਹਨਾਂ ਨੇ ਛੋਟੀ ਉਮਰ ਤੋਂ ਹੀ ਸਕੂਲ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। 1997 ਵਿੱਚ ਇਹਨਾਂ ਨੇ ਗਾਇਕੀ ਨੂੰ ਕਿੱਤੇ ਵਜੋਂ ਅਪਣਾਇਆ। ਇਸ ਵੇਲ਼ੇ ਮਰਦ ਗਾਇਕਾਂ ਦੀ ਭਰਮਾਰ ਸੀ। ਜੁਲਾਈ 1998 ਵਿੱਚ ਅੰਮ੍ਰਿਤਾ ਵਿਰਕ ਦੀ ਪਹਿਲੀ ਐਲਬਮ, ਕੱਲੀ ਬਹਿ ਕੇ ਰੋ ਲੈਨੀ ਆਂ, ਰਿਲੀਜ਼ ਹੋਈ[1] ਜੋ ਕਿ ਬਹੁਤ ਮਸ਼ਹੂਰ ਹੋਈ ਅਤੇ ਇਸ ਨਾਲ ਵਿਰਕ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਪੱਕੇ ਪੈਰੀਂ ਹੋ ਗਈ। ਮਾਰਚ 2000 ਵਿੱਚ ਇਨ੍ਹਾਂ ਦਾ ਵਿਆਹ ਮਲਕੀਤ ਬੇਗੋਵਾਲ ਨਾਲ ਹੋਇਆ। ਇਨ੍ਹਾਂ ਦੇ ਦੋ ਬੱਚੇ ਰਾਘਵ ਮਾਹੀ ਅਤੇ ਸਮਾਈਲ ਮਾਹੀ ਹਨ। ਅੰਮ੍ਰਿਤਾ ਵਿਰਕ ਦਾ ਕਨੇਡਾ 'ਚ ਵੀ ਘਰ ਹੈ ਪਰ ਇਨ੍ਹਾਂ ਦੀ ਪੱਕੀ ਰਿਹਾਇਸ਼ ਨਵਾਂ ਸ਼ਹਿਰ ਵਿਖੇ ਹੈ।
Remove ads
ਐਲਬਮਾਂ
ਇਹ ਹੁਣ ਤੱਕ 56 ਐਲਬਮਾਂ ਜਾਰੀ ਕਰ ਚੁੱਕੇ ਹਨ ਜਿੰਨ੍ਹਾਂ ਵਿੱਚ ਮੁੱਖ ਹਨ:
- ਕੱਲੀ ਬਹਿ ਕੇ ਰੋ ਲੈਨੀ ਆਂ (ਜੁਲਾਈ 1998)
- ਸਾਡਾ ਪੈ ਗਿਆ ਵਿਛੋੜਾ (ਜਨਵਰੀ 1999)
- ਮਸਤੀ ਭਰਿਆ ਅਖਾੜਾ (ਮਾਰਚ 1999)
- ਯਾਰੀ ਟੁੱਟੀ ਤੋਂ (ਮਈ 1999)
- ਦਿਲ ਟੁੱਟਿਆ ਲਗਦਾ (ਮਈ 1999)
- ਮਸਤੀ ਭਰਿਆ ਦੂਜਾ ਅਖਾੜਾ (ਜੂਨ 1999)
- ਡੋਲੀ ਹੁਣੇ ਹੀ ਤੁਰੀ ਐ (ਅਗਸਤ 1999)
- ਤੈਨੂੰ ਪਿਆਰ ਨ੍ਹੀਂ ਕਰਦੀ ਮੈਂ (ਅਕਤੂਬਰ 1999)
- ਹਾਏ ਤੌਬਾ (ਫ਼ਰਵਰੀ 2000)
- ਪਿਆਰ ਹੋ ਗਿਆ (ਅਪਰੈਲ 2000)
- ਟੁੱਟ ਕੇ ਸ਼ਰੀਕ ਬਣ ਗਿਆ (ਨਵੰਬਰ 2000)
- ਤੂੰ ਮੈਨੂੰ ਭੁੱਲ ਜਾਵੇਂਗਾ (ਫ਼ਰਵਰੀ 2001)
- ਸਟੇਜੀ ਧਮਾਕਾ (ਜੂਨ 2001)
- ਤੇਰੀ ਯਾਦ ਸਤਾਉਂਦੀ ਐ (ਦਸੰਬਰ 2001)
- ਪੈ ਨਾ ਜਾਣ ਪੁਆੜੇ (ਨਵੰਬਰ 2002)
- ਪਾਣੀ ਦੀਆਂ ਛੱਲਾਂ (ਫ਼ਰਵਰੀ 2004)
- ਟਿਮਟਿਮਾਉਂਦੇ ਤਾਰੇ (ਮਾਰਚ 2004)
- ਦਿਲ ਦੀ ਵਹੀ (ਦਸੰਬਰ 2004)
- ਟੌਹਰ ਅੰਮ੍ਰਿਤਾ ਦੀ (ਦਸੰਬਰ 2007)
- ਤੇਰੀਆਂ ਨਿਸ਼ਾਨੀਆਂ (ਫ਼ਰਵਰੀ 2009)
- ਮਾਈ ਹਾਰਟ (ਅਕਤੂਬਰ 2012)
Remove ads
ਹੋਰ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads