ਅੱਕਿਨੇਨੀ ਨਾਗੇਸ਼ਵਰ ਰਾਓ
From Wikipedia, the free encyclopedia
Remove ads
ਅੱਕਿਨੇਨੀ ਨਾਗੇਸ਼ਵਰ ਰਾਓ (20 ਸਤੰਬਰ 1924 – 22 ਜਨਵਰੀ 2014) ਖਾਸਕਰ ਤੇਲਗੂ ਸਿਨਮੇ ਵਿੱਚ ਪ੍ਰਸਿਧ ਫ਼ਿਲਮ ਐਕਟਰ, ਪ੍ਰੋਡਿਊਸਰ ਸੀ। ਉਹ ਥੀਏਟਰ ਰਾਹੀਂ ਝੋਨੇ ਦੇ ਖੇਤਾਂ ਵਿੱਚੋਂ ਕਲਾਵਾਂ ਦੇ ਖੇਤਰ ਵਿੱਚ ਦਾਖਲ ਹੋਇਆ ਅਤੇ ਮਸ਼ਹੂਰ ਮੰਚ ਕਲਾਕਾਰ ਬਣ ਗਿਆ ਜਿਸ ਦੀ ਖਾਸਕਰ ਜਨਾਨਾ ਪਾਤਰ ਕਰਨ ਵਿੱਚ ਵਿਸ਼ੇਸ਼ ਮੁਹਾਰਤ ਸੀ,[1] ਕਿਉਂਕਿ ਉਨ੍ਹਾਂ ਵੇਲਿਆਂ ਵਿੱਚ ਔਰਤਾਂ ਦਾ ਅਦਾਕਾਰੀ ਕਰਨਾ ਵਰਜਿਤ ਹੁੰਦਾ ਸੀ। ਆਪਣੇ 75 ਸਾਲ ਦੇ ਫਿਲਮੀ ਕੈਰੀਅਰ ਵਿੱਚ ਰਾਵ ਨੇ 240 ਤੇਲੁਗੂ ਫਿਲਮਾਂ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਨਾਲ ਹੀ ਉਨ੍ਹਾਂ ਨੇ ਕਈ ਤਮਿਲ ਫਿਲਮਾਂ ਵਿੱਚ ਵੀ ਅਭਿਨੇ ਕੀਤਾ ਸੀ। ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ ਰਾਓ ਨੂੰ ਸਾਲ 2011 ਵਿੱਚ ਦੇਸ਼ ਦਾ ਦੂਜੇ ਸਰਬਉਚ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ ਤੇਲੁਗੂ ਫਿਲਮ ਇੰਡਸਟਰੀ ਨੂੰ ਚੇਨਈ ਤੋਂ ਹੈਦਰਾਬਾਦ ਲੈ ਜਾਣ ਦਾ ਵੀ ਸਿਹਰਾ ਜਾਂਦਾ ਹੈ। ਉਸ ਨੇ ਅੰਨਪੂਰਨਾ ਸਟੂਡੀਓ ਦੀ ਸਥਾਪਨਾ ਕੀਤੀ ਸੀ। ਰਾਓ ਦਾ ਪੁੱਤਰ ਨਾਗਾਰਜੁਨ ਤੇਲੁਗੂ ਫਿਲਮਾਂ ਦੇ ਮਸ਼ਹੂਰ ਐਕਟਰ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads