ਅੱਛਰ ਸਿੰਘ ਜਥੇਦਾਰ

ਅਕਾਲ ਤਖ਼ਤ ਦੇ ਜੱਥੇਦਾਰ From Wikipedia, the free encyclopedia

ਅੱਛਰ ਸਿੰਘ ਜਥੇਦਾਰ
Remove ads

ਅੱਛਰ ਸਿੰਘ (18 ਜਨਵਰੀ, 1892-6 ਅਗਸਤ, 1976) ਦਾ ਜਨਮ ਸ: ਹੁਕਮ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੰਗੀ ਦੀ ਕੁੱਖ ਲਾਹੌਰ ਜ਼ਿਲ੍ਹੇ ਦੇ ਪਿੰਡ ਘਣੀਏ ਕੇ ਵਿਖੇ ਹੋਇਆ। 15 ਵਰ੍ਹਿਆਂ ਦੀ ਉਮਰ ਵਿੱਚ ਬਰਮਾ ਚਲੇ ਗਏ। ਉਥੇ ਜਾ ਕੇ ਬਰਮੀ ਤੇ ਉਰਦੂ ਦੀ ਵਿੱਦਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਬਰਮਾ ਦੀ ਮਿਲਟਰੀ ਪੁਲਿਸ ਵਿੱਚ ਭਰਤੀ ਹੋ ਗਏ। 1921 ਈ: ਤੱਕ ਵੱਖ-ਵੱਖ ਥਾਵਾਂ 'ਤੇ ਤਾਇਨਾਤ ਰਹੇ ਅਤੇ ਹਵਾਲਦਾਰ ਦਾ ਅਹੁਦਾ ਪ੍ਰਾਪਤ ਕੀਤਾ।

ਵਿਸ਼ੇਸ਼ ਤੱਥ ਮਾਣਯੋਗ ਜਥੇਦਾਰਅੱਛਰ ਸਿੰਘ, ਅਕਾਲ ਤਖ਼ਤ ਸਾਹਿਬ ਦੇ 13ਵੇ ਜਥੇਦਾਰ ...
Remove ads

ਗੁਰਦੁਆਰਾ ਸੁਧਾਰ ਲਹਿਰ

ਸ੍ਰੀ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਨੇ ਅਨੇਕਾਂ ਸਿੱਖ ਨੌਜਵਾਨਾਂ ਨੂੰ ਧੁਰ ਹਿਰਦੇ ਤੱਕ ਹਿਲਾ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਅੱਛਰ ਸਿੰਘ ਵੀ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਫੌਜੀ ਨੌਕਰੀ ਨੂੰ ਤਿਆਗ ਕੇ ਗੁਰੂ ਘਰ ਦੀਆਂ ਸੇਵਾਵਾਂ ਲਈ ਅਕਾਲੀ ਲਹਿਰ ਵਿੱਚ ਸ਼ਾਮਿਲ ਹੋਏ। 1921 ਈ: ਵਿੱਚ ਹੋਏ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਤੋਂ ਪਿੱਛੋਂ ਸਿੱਖੀ ਸਿਦਕ ਲਈ ਹਿਰਦੇ ਤੋਂ ਉੱਠੀ ਕਾਂਗ ਕਾਰਨ ਫੌਜੀ ਨੌਕਰੀ ਤੋਂ ਤਿਆਗ-ਪੱਤਰ ਦੇ ਕੇ ਸੈਂਟਰਲ ਮਾਝਾ ਖਾਲਸਾ ਦੀਵਾਨ ਵਿੱਚ ਸ਼ਾਮਿਲ ਹੋ ਕੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਜੁਟ ਗਏ। 10 ਫਰਵਰੀ, 1924 ਨੂੰ ਜਥੇਦਾਰ ਅੱਛਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ[1] ਦੀ ਸੇਵਾ ਸੌਂਪੀ ਗਈ ਪਰ ਥੋੜ੍ਹੇ ਅਰਸੇ ਪਿੱਛੋਂ 7 ਮਈ 1924 ਨੂੰ ਹਕੂਮਤ ਨੇ ਆਪ ਨੂੰ ਗ੍ਰਿਫਤਾਰ ਕਰ ਲਿਆ, ਡੇਢ ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ।

Remove ads

ਗੁਰਬਾਣੀ ਦੇ ਖੋਜੀ ਵਿਦਵਾਨ

ਗੁਰਬਾਣੀ ਦੇ ਖੋਜੀ ਵਿਦਵਾਨ ਹੋਣ ਕਰਕੇ ਲਾਹੌਰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ: ਅਮਰ ਸਿੰਘ ਸ਼ੇਰ-ਏ-ਪੰਜਾਬ ਨੇ ਆਪ ਨੂੰ ਗੁਰਦੁਆਰਾ ਡੇਹਰਾ ਸਾਹਿਬ ਦੇ ਗ੍ਰੰਥੀ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ। ਇਥੇ 14 ਸਾਲ ਦੀ ਲਗਾਤਾਰ ਸ਼ਾਨਦਾਰ ਸੇਵਾ ਤੋਂ ਪਿੱਛੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵਜੋਂ ਨਿਯੁਕਤੀ ਹੋਈ। 1955 ਈ: ਤੋਂ 1962 ਤੱਕ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ। ਆਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਤਿਆਗ-ਪੱਤਰ ਦੇ ਕੇ ਮਾਸਟਰ ਤਾਰਾ ਸਿੰਘ ਦੇ ਧੜੇ ਨਾਲ ਜੁੜ ਕੇ ਰਾਜਨੀਤਕ ਸੇਵਾ ਅਰੰਭ ਕੀਤੀ। ਇਸ ਧੜੇ ਨੇ ਆਪ ਨੂੰ ਨਵੰਬਰ 1962 ਈ: ਵਿੱਚ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ। ਜਥੇਦਾਰ ਅੱਛਰ ਸਿੰਘ ਦੀਆਂ ਸੇਵਾਵਾਂ ਦੀ ਹਮੇਸ਼ਾ ਪ੍ਰਸੰਸਾ ਕੀਤੀ ਜਾਂਦੀ ਰਹੀ। ਆਖਰ 6 ਅਗਸਤ, 1976 ਈ: ਨੂੰ ਪੰਜ-ਭੂਤਕ ਸਰੀਰ ਨੂੰ ਤਿਆਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads