ਅੱਲ੍ਹਾ ਯਾਰ ਖ਼ਾਂ ਜੋਗੀ
From Wikipedia, the free encyclopedia
Remove ads
ਅੱਲ੍ਹਾ ਯਾਰ ਖ਼ਾਂ ਜੋਗੀ (1870-1956)[1] ਉਨੀਂਵੀਂ ਸਦੀ ਦੇ ਅਖ਼ੀਰ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹੋਏ ਹਨ। ਆਪ ਬਹੁਤ ਉੱਚ ਕੋਟੀ ਦੇ ਲਿਖਾਰੀ ਹੋਏ ਹਨ। ਸਾਰੇ ਚੰਗੇ ਮਨੁੱਖਾਂ ਪ੍ਰਤੀ ਉਹਨਾਂ ਦੇ ਮਨ ਵਿੱਚ ਸ਼ਰਧਾ ਅਤੇ ਪਿਆਰ ਸੀ। ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ[2] ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਬੰਧੀ ਦੋ ਮਰਸੀਏ ਲਿਖੇ। ਅੱਲ੍ਹਾ ਯਾਰ ਖ਼ਾਂ ਜੋਗੀ ਇੱਕ ਭੁੱਲੇ-ਵਿਸਰੇ ਮਹਾਨ ਸ਼ਾਇਰ ਸੀ ਜਿਸ ਦਾ ਪੁਰਾ ਨਾਮ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਸੀ, ਜਿਸ ਨੇ ਸੰਨ 1913 ਵਿੱਚ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ (9 ਸਾਲ) ਅਤੇ ਸਾਹਿਬਜਾਂਦਾ ਫਤਹਿ ਸਿੰਘ ਜੀ (7 ਸਾਲ) ਦੀ ਸ਼ਹਾਦਤ ਬਾਰੇ ਸੁੱਚੇ ਹੰਝੂਆਂ ਵਿੱਚ ਭਿੱਜੀ ਲੰਮੀ ਨਜ਼ਮ ਸ਼ਹੀਦਾਨਿ ਵਫ਼ਾ ਲਿਖ ਕੇ ਸਾਹਿਤਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਸੀ।
Remove ads
ਪਹਿਰਾਵਾ
ਉਹਨਾਂ ਦਾ ਪਹਿਰਾਵਾ ਰਈਸਾਨਾ ਸੀ ਤੇ ਉਹ ਅਚਕਨ ਅਤੇ ਸਲਵਾਰ ਨਾਲ ਇਮਾਮ-ਇ-ਮਜਲਿਸ ਲਗਦੇ ਸਨ। ਉਹਨਾਂ ਨੂੰ ਇਹ ਪੁਸ਼ਾਕ ਬਹੁਤ ਫਬਦੀ ਸੀ।ਉਹਨਾਂ ਦਾ ਕੱਦ ਲੰਬਾ, ਸਰੀਰ ਗੁੰਦਵਾਂ, ਮੁੱਛਾਂ ਛੋਟੀਆਂ ਤੇ ਦਾੜ੍ਹੀ ਖ਼ਸਖ਼ਸੀ ਸੀ ਅਤੇ ਇਉਂ ਉਹਨਾਂ ਦੀ ਸ਼ਕਲ ਸੂਰਤ ਇੱਕ ਇਰਾਨੀ ਮੀਰ ਦੇ ਝਲਕਾਰੇ ਬਖ਼ਸ਼ਦੀ ਸੀ।
ਸ਼ਹੀਦਾਨਿ ਵਫ਼ਾ
ਸੰਨ 1913 ਵਿੱਚ ਅੱਲ੍ਹਾ ਯਾਰ ਖ਼ਾਂ ਜੋਗੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁੱਚੇ ਹੰਝੂਆਂ ਵਿੱਚ ਭਿੱਜੀ ਲੰਮੀ ਨਜ਼ਮ- ਸ਼ਹੀਦਾਨਿ ਵਫ਼ਾ ਲਿਖ ਕੇ ਸਾਹਿਤਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਸੀ। 37 ਪੰਨਿਆਂ ਉੱਤੇ ਪਸਰੀ ਇਹ ਉਰਦੂ ਨਜ਼ਮ ਸਾਕਾ ਸਰਹਿੰਦ ਦੀ ਦਿਲ ਕੰਬਾਊ ਘਟਨਾ ਦੀ ਲਾਮਿਸਾਲ ਝਾਕੀ ਪੇਸ਼ ਕਰਦੀ ਹੈ। ਇਸ ਨਜ਼ਮ ਦੇ 110 ਬੰਦ ਹਨ ਅਤੇ ਹਰ ਬੰਦ ਦੇ 6-6 ਮਿਸਰੇ ਹਨ। ਸ਼ਾਇਰ ਨੇ ਇਸ ਨਜ਼ਮ ਨੂੰ ਮਰਸੀਏ ਦੀ ਦਿਲ-ਟੁੰਬਵੀਂ ਸ਼ੈਲੀ ਵਿੱਚ ਕਲਮਬੰਦ ਕੀਤਾ ਹੈ। ਦਰਅਸਲ, ਅੱਲ੍ਹਾ ਯਾਰ ਖ਼ਾਂ ਜੋਗੀ ਆਪਣੀ ਨਜ਼ਮ ਦੇ ਪਾਤਰਾਂ ਨੂੰ ਜਿਉਂਦਿਆਂ ਤੇ ਮਰਦਿਆਂ ਵੇਖਦਾ ਹੈ ਅਤੇ ਨਾਲ ਹੀ ਆਪ ਵੀ ਉਸੇ ਤਰ੍ਹਾਂ ਜਿਉਂਦਾ ਤੇ ਮਰਦਾ ਰਹਿੰਦਾ ਹੈ। ਉਹ, ਸ਼ਹਾਦਤ ਤੇ ਸ਼ਾਇਰੀ ਦੇ ਫ਼ਲਸਫ਼ੇ ਨੂੰ ਖ਼ੂਬ ਸਮਝਦਾ ਹੈ। ਤਾਹੀਓਂ, ਉਸ ਨੇ ਸ਼ਹਾਦਤ ਦੀ ਘਟਨਾ ਨੂੰ ਬਿਆਨ ਕਰਨ ਲਈ ਮਰਸੀਏ ਦੀ ਸ਼ੈਲੀ ਦੀ ਚੋਣ ਕੀਤੀ ਹੈ ਅਤੇ ਕਰੁਣਾ ਤੇ ਬੀਰ ਰਸਾਂ ਤੋਂ ਇਲਾਵਾ ਅਦਭੁਤ, ਰੌਦਰ ਤੇ ਭਿਆਨਕ ਰਸਾਂ ਦੀ ਬੜੀ ਮੁਹਾਰਤ ਨਾਲ ਵਰਤੋਂ ਕੀਤੀ ਹੈ। 'ਸ਼ਹੀਦਾਨਿ-ਵਫ਼ਾ' ਸਾਲ 1913 ਦੇ ਦਰਮਿਆਨ ਛਪੀਆਂ ਹਨ।
Remove ads
ਸਿੱਖਾਂ ਦੀ ਕਰਬਲਾ
ਸ਼ਿਅਰ ਏਨਾ ਲੱਛੇਦਾਰ ਹੈ ਕਿ ਸਿੱਧਾ ਪਾਠਕ ਦੇ ਦਿਲ ਵਿੱਚ ਲੱਥ ਜਾਂਦਾ ਹੈ। ਅੱਲ੍ਹਾ ਯਾਰ ਖ਼ਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਿੱਚੋਂ ‘ਕਰਬਲਾ ਦੀ ਜੰਗ’ ਦੇ ਦ੍ਰਿਸ਼ ਨਜ਼ਰ ਆਏ ਗੱਲ ਕੀ, ਅੱਲ੍ਹਾ ਯਾਰ ਖ਼ਾਂ ਜੋਗੀ ਨੇ ਪੱਖਪਾਤ ਤੋਂ ਨਿਰਲੇਪ ਰਹਿ ਕੇ ਸ਼ਰਧਾ ਤੇ ਪਿਆਰ ਦੀਆਂ ਅਤਿ ਡੰਘਾਣਾਂ ਵਿੱਚ ਵਹਿ ਕੇ ਇਸ ਨਜ਼ਮ ਦੀ ਰਚਨਾ ਕੀਤੀ ਹੈ। ਇਸ ਤਰ੍ਹਾਂ ਇਸ ਸੂਫ਼ੀ ਸ਼ਾਇਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਘਟਨਾ ਨੂੰ, ਧਰਮਾਂ ਦੀਆਂ ਹੱਦਾਂ ਤੋਂ ਦੂਰ ਰੱਖ ਕੇ, ਲੋਕਾਂ ਦੇ ਸਾਂਝੇ ਦਰਦ ਦੀ ਆਵਾਜ਼ ਬਣਾ ਦਿੱਤਾ ਹੈ, ਯਾਨੀ ਸਮੁੱਚੀ ਮਾਨਵਤਾ ਦੀ ਸਾਂਝੀ ਵਿਰਾਸਤ ਬਣਾ ਦਿੱਤਾ ਹੈ। ਸ਼ਾਇਰ ਦਾ ਗ਼ੈਰ-ਸਿੱਖ ਹੁੰਦੇ ਹੋਏ ਵੀ ਸਿੱਖ ਮਨਾਂ ਦੀ ਚੀਸ ਨੂੰ ਪਹਿਚਾਨਣਾ ਉਸ ਦੀ ਮਹਾਨ ਸ਼ਖ਼ਸੀਅਤ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ। ਉਸ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਘਟਨਾ ਨੂੰ ‘ਸਿੱਖਾਂ ਦੀ ਕਰਬਲਾ’ ਦੀ ਦਾਸਤਾਨ ਬਣਾ ਦਿੱਤਾ ਹੈ।
ਗੰਜਿ ਸ਼ਹੀਦਾਂ
ਅੱਲ੍ਹਾ ਯਾਰ ਖ਼ਾਂ ਜੋਗੀ ਅਤੇ ਉਸ ਦੀ ਨਜ਼ਮ ‘ਸ਼ਹੀਦਾਨਿ ਵਫ਼ਾ’ ਸਾਡਾ ਕੀਮਤੀ ਵਿਰਸਾ ਹੈ (ਉਸ ਨੇ 1915 ਵਿੱਚ ਸਾਕਾ ਚਮਕੌਰ ਸਾਹਿਬ ਨੂੰ ਵੀ ‘ਗੰਜਿ ਸ਼ਹੀਦਾਂ’ ਨਾਂ ਹੇਠ ਆਪਣੀ ਕਲਮ ਵਿੱਚ ਢਾਲਿਆ)। ਆਪਣੇ ਇਤਿਹਾਸ ਦੀ ਅਮੀਰੀ ’ਚ ਗੁਆਚੀ ਸਿੱਖ ਕੌਮ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਆਪਣੇ ਵਿਰਸੇ ਨੂੰ ਸਾਂਭਣਾ ਜਾਗਦੀਆਂ ਕੌਮਾਂ ਦਾ ਪਹਿਲਾ ਫ਼ਰਜ਼ ਹੁੰਦਾ ਹੈ। 'ਗੰਜਿ-ਸ਼ਹੀਦਾਂ' 1915 ਦੇ ਦਰਮਿਆਨ ਛਪੀਆਂ ਹਨ।
- ਸ਼ਹੀਦਾਨ-ਏ-ਵਫ਼ਾ ਜਿਸ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਲ ਟੁੰਬਵਾਂ ਵਰਨਣ ਕੀਤਾ ਗਿਆ ਹੈ।[3]
- ਠੋਡੀ ਤਕ ਈਂਟੇਂ ਚੁਨ ਦੀ ਗਈਂ ਮੂੰਹ ਤਕ ਆ ਗਈਂ।
- ਬੀਨੀ ਕੋ ਢਾਂਪਤੇ ਹੀ ਵੁਹ ਆਂਖੋਂ ਪਿ ਛਾ ਗਈਂ।
- ਹਰ ਚਾਂਦ ਸੀ ਜਬੀਨ ਕੋ ਘਨ ਸਾ ਲਗਾ ਗਈਂ।
- ਲਖ਼ਤ-ਏ-ਜਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗਈਂ।
- ਜੋਗੀ ਜੀ ਇਸ ਕੇ ਬਾਦ ਹੂਈ ਥੋੜੀ ਦੇਰ ਥੀ।
- ਬਸਤੀ ਸਰਹਿੰਦ ਸ਼ਹਰ ਕੀ ਈਂਟੋਂ ਕਾ ਢੇਰ ਥੀ।
- (ਜਬੀਨ=ਮੱਥਾ, ਘਨ=ਗ੍ਰਹਿਣ, ਲਖ਼ਤ-ਏ-ਜਿਗਰ=
- ਜਿਗਰ ਦੇ ਟੁਕੜੇ)
- ਗੰਜ-ਏ-ਸ਼ਹੀਦਾਂ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਲ ਟੁੰਬਵਾਂ ਵਰਨਣ ਕੀਤਾ ਗਿਆ ਹੈ।
- ਗ਼ਿਲਾ ਨਹੀਂ ਤੋਂ ਤਵੱਜਾ ਦਿਲਾਨਾ ਚਾਹਤਾ ਹੂੰ,
- ਅਪੀਲ ਕਰਤਾ ਹੂੰ ਸਿੰਘੋਂ ਕੀ ਕਰਬਲਾ ਕੇ ਲੀਏ|
- ਗ਼ਲਤ ਇੱਕ ਹਰਫ਼ ਹੋ 'ਜੋਗੀ ਤੇ ਫਿਰ ਹਜ਼ਾਰੋਂ ਮੇਂ,
- 'ਜਵਾਬਦੇਹ ਹੂੰ ਸੁਖ਼ਨਹਾਇ ਨਾ ਰਵਾਂ ਕੇ ਲੀਏ'
Remove ads
ਮਰਸੀਏ
- ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ।
- ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ।
ਹਵਾਲੇ
Wikiwand - on
Seamless Wikipedia browsing. On steroids.
Remove ads