ਆਂਦਰੇ ਅਗਾਸੀ
ਅਮਰੀਕੀ ਟੈਨਿਸ ਖਿਡਾਰੀ From Wikipedia, the free encyclopedia
Remove ads
ਆਂਡਰੇ ਕਿਰਕ ਅਗਾਸੀ (ਜਨਮ: ਅਪਰੈਲ 29, 1970) ਇੱਕ ਅਮਰੀਕੀ ਮੂਲ ਦਾ ਸੇਵਾਮੁਕਤ ਪੇਸ਼ੇਵਰ ਅਤੇ ਸਾਬਕਾ ਵਿਸ਼ਵ ਦਾ ਨੰਬਰ ਇਕ ਟੈਨਿਸ ਖਿਡਾਰੀ ਹੈ। ਆਂਡਰੇ 1990 ਦਹਾਕੇ ਦੇ ਸ਼ੁਰੂ ਤੋਂ ਮੱਧ 2000 ਦਹਾਕੇ ਤੱਕ ਖੇਡਾਂ ਦੇ ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀਆਂ ਵਿੱਚੋਂ ਇੱਕ ਸੀ।[1] ਉਸ ਨੂੰ ਆਮ ਤੋਰ ਤੇ ਆਲੋਚਕਾਂ ਅਤੇ ਸਾਥੀ ਖਿਡਾਰੀਆਂ ਦੁਆਰਾ ਹੁਣ ਤਕ ਦੇ ਸਭ ਤੋਂ ਵਧੀਆ ਟੈਨਿਸ ਖਿਡਾਰੀਆਂ ਵਿੱਚੋ ਇਕ ਮੰਨਿਆ ਜਾਂਦਾ ਹੈ|[2][3][4][5][6]
ਅਗਾਸੀ ਨੇ ਸਿੰਗਲਜ਼ ਟੈਨਿਸ ਵਿੱਚ ਅੱਠ ਵਾਰ ਗ੍ਰੈਂਡ ਸਲੈਮ ਚੈਂਪੀਅਨ ਅਤੇ 1996 ਓਲੰਪਿਕ ਸੋਨ ਤਮਗਾ ਜਿੱਤਿਆ ਹੈ, ਨਾਲ ਹੀ ਸੱਤ ਹੋਰ ਗ੍ਰੈਂਡ ਸਲੈਂਮ ਟੂਰਨਾਮੈਂਟਾਂ ਵਿੱਚ ਦੂਜੈ ਸਥਾਨ ਤੇ ਰਿਹਾ ਹੈ| ਓਪਨ ਯੁੱਗ ਦੇ ਦੌਰਾਨ, ਅਗਾਸੀ ਨੇ ਚਾਰ ਆਸਟਰੇਲਿਆਈ ਓਪਨ ਖ਼ਿਤਾਬ ਜਿੱਤਣ ਵਾਲੇ ਪਹਿਲੇ ਪੁਰਸ਼ ਖਿਡਾਰੀ ਸਨ, ਹਾਲਾਂਕਿ ਇਹ ਰਿਕਾਰਡ ਬਾਅਦ ਵਿਚ ਨੋਵਾਕ ਜੋਕੋਵਿਚ ਨੇ 2015 ਵਿੱਚ ਆਪਣੀ ਪੰਜਵੀਂ ਜਿੱਤ ਦੁਰਾਨ ਤੋੜ ਦਿੱਤੋ ਸੀ ਅਤੇ ਫਿਰ ਉਸ ਤੋਂ ਬਾਅਦ 2017 ਵਿੱਚ ਰੋਜਰ ਫੈਡਰਰ ਨੇ ਇਸ ਰਿਕਾਰਡ ਨੂੰ ਆਪਣੇ ਨਾਮ ਕਰ ਲਿਆ| ਅਗਾਸੀ ਸਿੰਗਲਜ਼ ਖੇਡਣ ਵਾਲੇ ਪੰਜ ਪੁਰਸ਼ਾਂ ਅਤੇ ਕੁਲ ਅੱਠਾਂ ਖਿਡਾਰੀਆਂ ਵਿੱਚੋਂ ਇੱਕ ਹੈ ਜਿਹਨਾਂ ਨੇ ਓਪਨ ਯੁੱਗ ਵਿੱਚ ਕਰੀਅਰ ਗ੍ਰੈਂਡ ਸਲੈਂਮ ਪ੍ਰਾਪਤ ਕੀਤਾ ਅਤੇ ਦੋਵਾਂ ਵਿੱਚੋ ਇੱਕ ਜਿਸਨੇ ਕਰੀਅਰ ਗੋਲਡਨ ਸਲਾਮ (ਕਰੀਅਰ ਗ੍ਰੈਂਡ ਸਲੈਂਮ ਅਤੇ ਓਲੰਪਿਕ ਸੋਨੇ ਦਾ ਮੈਡਲ, ਦੂਜਾ ਰੈਫੇਲ ਨਡਾਲ) ਨੂੰ ਪ੍ਰਾਪਤ ਕੀਤਾ, ਅਤੇ ਇਕੱਲਾ ਵਿਅਕਤੀ ਜਿਸਨੇ ਦੋਵੇਂ ਖਿਤਾਬ, ਕਰੀਅਰ ਗੋਲਡਨ ਸਲੇਮ ਅਤੇ ਏਟੀਪੀ ਟੂਰ ਵਿਸ਼ਵ ਚੈਂਪੀਅਨਸ਼ਿਪ ਜਿੱਤੋ (1990 ਵਿੱਚ ਜਿਤਿਆ): ਸਪੋਰਟਸ ਇਲਸਟ੍ਰੇਟਿਡ ਦੁਆਰਾ ਇੱਕ "ਕਰੀਅਰ ਸੁਪਰ ਸਲੈਂਮ" ਵਜੋਂ ਕਰਾਰ ਦਿਤਾ ਗਿਆ|
ਅਗਾਸੀ ਸਾਰੇ ਚਾਰ, ਤਿੰਨ ਵੱਖ-ਵੱਖ ਸਤਹ ਗ੍ਰੈੰਡ ਸਲੈਮ ਕੱਪ ਜਿੱਤਣ ਵਾਲਾ ਪਹਿਲਾ ਪੁਰਸ਼ ਖਿਡਾਰੀ, ਅਤੇ ਅਖੀਰਲਾ ਅਮਰੀਕੀ ਮੂਲ ਦਾ ਪੁਰਸ਼ ਹੈ ਜਿਸਨੇ ਦੋਨੋ ਫ਼੍ਰੇਂਚ ਓਪਨ (1999)[7] ਅਤੇ ਆਸਟਰੇਲੀਅਨ ਓਪਨ (2003) ਜਿੱਤੇ ਸੀ।[8] ਉਸ ਨੇ 17 ਏਟੀਪੀ ਮਾਸਟਰਜ਼ ਸੀਰੀਜ਼ ਖ਼ਿਤਾਬ ਵੀ ਜਿਤੇ ਅਤੇ ਉਹ 1990, 1992 ਅਤੇ 1995 ਵਿਚ ਡੇਵਿਸ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਵੀ ਸੀ| ਅਗਾਸੀ ਪਹਿਲੀ ਵਾਰ 1995 ਵਿੱਚ ਵਿਸ਼ਵ ਨੰਬਰ ਇੱਕ ਖਿਡਾਰੀ ਬਣਿਆ, ਪਾਰ ਕੁੱਝ ਨਿੱਜੀ ਸਮੱਸਿਆਵਾਂ ਕਰਕੇ ਉਹ 1997 ਵਿੱਚ ਇੱਕ ਨੰਬਰ ਤੋਂ 141 ਨੰਬਰ ਤੇ ਖ਼ਿਸਕ ਗਿਆ, ਉਸ ਸਮੇਂ ਬਹੁਤ ਸਾਰੇ ਲੋਕਾਂ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਦਾ ਕਰੀਅਰ ਖਤਮ ਹੋ ਗਿਆ ਸੀ| 1999 ਵਿੱਚ ਅਗੇਸੀ ਫਿਰ ਤੋਂ ਨੰਬਰ 1 ਤੇ ਸਥਾਪਿਤ ਹੋ ਗਿਆ ਅਤੇ ਅਗਲੇ ਚਾਰ ਸਾਲਾਂ ਵਿੱਚ ਆਪਣੇ ਕਰੀਅਰ ਦੀ ਸਭ ਤੋਂ ਸਫਲ ਸਮੇਂ ਦਾ ਆਨੰਦ ਮਾਣਿਆ| ਅਗਾਸੀ ਨੂੰ ਉਸਦੇ ਖਿਡਾਰੀ ਦੇ ਤੋਰ ਤੇ 20 ਸਾਲ ਤੋਂ ਵੱਧ ਸਮੇਂ ਦੇ ਦੌਰਾਨ ਉਪਨਾਮ "ਪੁਨੀਸ਼ਰ" ਨਾਲ ਜਾਣਿਆ ਗਿਆ ਸੀ।[9][10][11][12]
Remove ads
1970-85: ਮੁੱਢਲੀ ਜ਼ਿੰਦਗੀ
ਆਂਡ੍ਰੇ ਅਗੇਸੀ ਦਾ ਜਨਮ ਲਾਸ ਵੇਗਾਸ, ਨੇਵਾਡਾ ਵਿੱਚ ਈਮਾਨੂਏਲ "ਮਾਈਕ" ਅਗਾਸੀ, ਜੋ ਈਰਾਨ[13] ਤੋਂ ਇੱਕ ਸਾਬਕਾ ਓਲੰਪਿਕ ਬਾਕਸਰ ਅਤੇ ਐਲਿਜ਼ਾਬੈਥ "ਬੇਟੀ" ਅਗਾਸੀ (ਨਾਈ ਡਡਲੇ) ਤੋਂ ਹੋਇਆ ਸੀ।[14] ਉਸ ਦੇ ਪਿਤਾ ਨੇ ਅਰਮੀਨੀਆ ਅਤੇ ਅੱਸ਼ੂਰ ਦੀ ਵਿਰਾਸਤ ਦਾ ਦਾਅਵਾ ਕੀਤਾ ਹੈ।[15][16][17][18][19] ਅਤਿਆਚਾਰ ਤੋਂ ਬਚਣ ਲਈ ਉਸ ਦੇ ਇੱਕ ਪੂਰਵਜ ਨੇ ਆਪਣਾ ਉਪ ਨਾਂ ਅਗਾਸਿਸ ਤੋਂ ਅਗਾਸੀ ਵਿਚ ਬਦਲ ਦਿੱਤਾ[20]| ਅੰਦਰੇ ਅਗੇਸੀ ਦੀ ਮਾਂ, ਬੈਟੀ, ਇੱਕ ਛਾਤੀ ਦੇ ਕੈਂਸਰ ਤੋਂ ਬਚੀ ਹੋਈ ਹੈ| ਉਸ ਦੇ ਤਿੰਨ ਵੱਡੇ ਭੈਣ-ਭਰਾ ਹਨ - ਜਿਹਨਾਂ ਦਾ ਨਾਮ ਰਿਤਾ (ਪੰਚੋ ਗੋਨਜੇਲਸ ਦੀ ਆਖਰੀ ਪਤਨੀ), ਫਿਲਿਪ ਅਤੇ ਤਾਮੀ ਹੈ। [21][22]
12 ਸਾਲ ਦੀ ਉਮਰ ਵਿੱਚ ਅਗਾਸੀ ਨੇ ਆਪਣੇ ਚੰਗੇ ਦੋਸਤ ਅਤੇ ਡਬਲਜ਼ ਦੇ ਸਾਥੀ ਰੌਡੀ ਪਾਰਕਸ ਦੇ ਨਾਲ 1982 ਵਿੱਚ ਨੈਸ਼ਨਲ ਇਨਡੋਰ ਲੜਕਿਆਂ ਦੀ 14ਵੀਂ ਡਬਲਜ਼ ਦੀ ਚੈਂਪੀਅਨਸ਼ਿਪ, ਸ਼ਿਕਾਗੋ ਜਿਤਿਆ। ਆਈ.ਐਲ. ਅਗਾਸੀ ਨੇ ਆਪਣੀ ਕਿਤਾਬ 'ਓਪਨ' ਦੇ ਉਸ ਦੇ ਯਾਦਗਾਰੀ ਤਜਰਬਿਆਂ ਅਤੇ ਕਿਸ਼ੋਰ ਮੁੰਡਿਆਂ ਬਾਰੇ ਵਧੇਰੇ ਦੱਸਿਆ ਹੈ।[23]
Remove ads
ਅੰਤਰਰਾਸ਼ਟਰੀ ਟੈਨਿਸ ਕੈਰੀਅਰ ਦੀ ਜੀਵਨੀ
1986-1993: ਸਫਲਤਾ ਅਤੇ ਪਹਿਲਾ ਵੱਡਾ ਖ਼ਿਤਾਬ
16 ਸਾਲ ਦੀ ਉਮਰ ਵਿਚ, ਅਗਾਸੀ ਪੇਸ਼ਾਵਰ ਬਣ ਗਈ ਅਤੇ ਕੈਲੀਫੋਰਨੀਆ ਦੇ ਲਾ ਕੁਇੰਟਾ ਵਿੱਚ ਆਪਣੀ ਪਹਿਲੀ ਟੂਰਨਾਮੈਂਟ ਵਿੱਚ ਹਿੱਸਾ ਲਿਆ। ਉਸ ਨੇ ਜੌਨ ਔਸਟਿਨ ਦੇ ਖਿਲਾਫ ਆਪਣਾ ਪਹਿਲਾ ਮੈਚ ਜਿੱਤਿਆ, ਪਰੰਤੂ ਉਸ ਸਮੇਂ ਮੈਟ ਵੁੱਡੀਅਰ ਦੇ ਵਿਰੁੱਧ ਦੂਜਾ ਮੈਚ ਹਾਰ ਗਿਆ। 1986 ਦੇ ਅਖੀਰ ਤਕ, ਅਗਾਸੀ 91ਵੇਂ ਸਥਾਨ ਤੇ ਪਹੁੰਚ ਗਿਆ।[24] ਉਸ ਨੇ 1987 ਵਿੱਚ ਸੁਲ ਅਮਰੀਕੀ ਓਪਨ, ਇਤਾਪਰਿਕੈ ਵਿਚ ਪਹਿਲੀ ਵਾਰ ਉੱਚ-ਪੱਧਰ ਦੇ ਸਿੰਗਲਜ਼ ਦਾ ਖ਼ਿਤਾਬ ਜਿੱਤਿਆ ਅਤੇ ਸਾਲ ਦੇ ਅਖੀਰ ਵਿੱਚ ਉਸਨੇ ਵਿਸ਼ਵ ਦਰਜਾਬੰਦੀ ਵਿੱਚ 25ਵਾਂ ਸਥਾਨ ਹਾਸਿਲ ਕਰ ਲਿਆ। ਉਸ ਨੇ 1988 ਵਿੱਚ 6 ਹੋਰ ਮੁਕਾਬਲੇ ਜਿਤੇ(ਮੈਮਫ਼ਿਸ,ਯੂ ਐਸ ਮੇਨਸ ਕਲੇ ਕੋਰਟ ਚੈਂਪੀਨਸ਼ਿਪਸ, ਫਾਰੈਸਟ ਹਿਲ੍ਸ ਡਬਲਯੂਸੀਟੀ, ਸ੍ਟਟਗਰ੍ਟ ਆਉਟਡੋਰ, ਵੋਲਵੋ ਇੰਟਰਨੈਸ਼ਨਲ ਅਤੇ ਲਿਵਿੰਗਸਟੋਨ ਓਪਨ), ਅਤੇ ਉਸ ਸਾਲ ਦੇ ਦਸੰਬਰ ਤਕ ਉਸਨੇ 43 ਮੁਕਾਬਲੇ ਖੇਡ ਕੇ $ 1 ਮਿਲੀਅਨ ਤੋਂ ਵੱਧ ਕਮਾਈ ਕੀਤੀ, ਜੋ ਕਿ ਇਤਿਹਾਸ ਵਿੱਚ ਇਸ ਮੁਕਾਮ ਸਭ ਤੋਂ ਤੇਜ਼ ਪਹੁੰਚਿਆ।[25] 1988 ਦੇ ਦੁਰਾਨ ਉਸ ਨੇ ਇੱਕ ਓਪਨ ਯੁੱਗ ਵਿੱਚ ਸਭ ਤੋਂ ਵੱਧ ਲਗਾਤਰ ਜੀਤਾ ਹਾਸਿਲ ਕਾਰਨ ਦਾ ਨਵਾਂ ਰਿਕਾਰਡ ਵੀ ਸਥਾਪਿਤ ਕੀਤਾ ਹਾਲਾਂਕਿ ਬਾਅਦ ਵਿੱਚ ਰਾਫੇਲ ਨਡਾਲ ਨੇ 2005 ਵਿੱਚ ਇਸ ਰਿਕਾਰਡ ਨੂੰ ਤੋੜ ਦਿੱਤਾ। ਇਹ ਰਿਕਾਰਡ 17 ਸਾਲ ਤਕ ਰਿਹਾ। 1988 ਦੇ ਅੰਤ ਤਕ ਉਹ ਦਰਜਾਬੰਦੀ ਵਿੱਚ ਇਵਾਨ ਲੇਂਡੀ ਅਤੇ ਮੈਟ੍ਸ ਵਿਲੈੰਡਰ ਤੋਂ ਬਾਅਦ ਦੇ 3 ਸਥਾਨ ਤੇ ਪਹੁੰਚ ਗਿਆ। ਐਸੋਸੀਏਸ਼ਨ ਆਫ ਟੈਨਿਸ ਅਤੇ ਟੈਨਿਸ ਮੈਗਜ਼ੀਨ, ਨੇ ਅਗਾਸੀ ਨੂੰ 1998 ਵਿੱਚ ਸਾਲ ਸਭ ਤੋਂ ਦਾ ਸੁਧਾਰ ਹੋਇਆ ਖਿਡਾਰੀ ਘੋਸ਼ਿਤ ਕੀਤਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads